Breaking NewsD5 specialNewsPunjab

ਲੌਕਡਾਊਨ ਦੌਰਾਨ ਵੀ ਬੇਲਗ਼ਾਮ ਕਿਵੇਂ ਹੈ ਡਰੱਗ ਮਾਫ਼ੀਆ ?

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਗੱਲ ‘ਤੇ ਡੂੰਘੀ ਚਿੰਤਾ ਜਤਾਈ ਹੈ ਕਿ ਕਰਫ਼ਿਊ (ਲੌਕਡਾਊਨ) ਦੌਰਾਨ ਵੀ ਪੰਜਾਬ ਅਤੇ ਗੁਆਂਢੀ ਰਾਜਾਂ ‘ਚ ਡਰੱਗ ਮਾਫ਼ੀਆ ਕਿਵੇਂ ਬੇਲਗ਼ਾਮ ਹੋ ਗਿਆ ਹੈ? ਨਤੀਜੇ ਵਜੋਂ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ‘ਚ ਇੱਕ ਨੌਜਵਾਨ ਨੂੰ ਡਰੱਗ ਮਾਫ਼ੀਆ ਨੇ ਗੋਲੀਆਂ ਨਾਲ ਭੁੰਨ ਦਿੱਤਾ ਅਤੇ 2 ਨੌਜਵਾਨ ਨਸ਼ੇ ਦੀ ਓਵਰ ਡੋਜ਼ ਦੀ ਭੇਂਟ ਚੜ ਗਏ। ਚੀਮਾ ਮੁਤਾਬਿਕ ਇਹ ਸਿਰਫ਼ ਉਹ ਮਾਮਲੇ ਹਨ ਜੋ ਮੀਡੀਆ ਰਾਹੀਂ ਸਾਹਮਣੇ ਆਏ ਹਨ। ਬਿਨ੍ਹਾਂ ਸ਼ੱਕ ਅਜਿਹੇ ਹੋਰ ਵੀ ਮਾਮਲੇ ਹੋਣਗੇ ਜੋ ਮੀਡੀਆ ਦੀਆਂ ਸੁਰਖ਼ੀਆਂ ਨਹੀਂ ਬਣੇ ਹੋਏ।

Punjab Corona Breaking | ਕਰੋਨਾ ਨਾਲ ਪੰਜਾਬ ‘ਚ 6 ਮਹੀਨਿਆਂ ਦੀ ਬੱਚੀ ਦੀ ਮੌਤ | PGI D5 Channel Punjabi

ਹਰਪਾਲ ਸਿੰਘ ਚੀਮਾ ਨੇ ਫ਼ਿਰੋਜ਼ਪੁਰ ਜ਼ਿਲੇ ‘ਚ ਕੋਰੋਨਾ ਰੋਕਣ ਲਈ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਪਿੰਡਾਂ ਦੇ ਲੋਕਾਂ ਵੱਲੋਂ ਲਗਾਏ ਗਏ ਨਾਕੇ ‘ਤੇ ਤੈਨਾਤ ਪਿੰਡ ਦੇ 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਡਰੱਗ ਮਾਫ਼ੀਆ ਨਾਲ ਜੁੜੇ ਹੋਏ ਤਸਕਰ ਦੱਸੇ ਜਾ ਰਹੇ ਹਨ। ਇਸ ਲਈ ਸਰਕਾਰ ਨੂੰ ਜਿੱਥੇ ਇਸ ਮਾਮਲੇ ਦੀ ਉੱਚ ਪੱਧਰੀ ਅਤੇ ਸਮਾਂਬੱਧ ਨਿਆਇਕ ਜਾਂਚ ਕਰਵਾਉਣੀ ਚਾਹੀਦੀ ਹੈ। ਉੱਥੇ ਮਾਰੇ ਗਏ ਨੌਜਵਾਨ ਜੱਜ ਸਿੰਘ ਨੂੰ ਕੋਰੋਨਾ ਵਿਰੁੱਧ ਜੰਗ ਦਾ ‘ਸ਼ਹੀਦ’ ਐਲਾਨ ਕੇ ਉਸ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਿਵਾਰ ‘ਚ ਯੋਗਤਾ ਮੁਤਾਬਿਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਐਲਾਨੀ ਜਾਵੇ।

ਕੋਰੋਨਾ ਮਰੀਜ਼ ਨੇ ਹਸਪਤਾਲ ਚੋਂ ਬਣਾਈ ਵੀਡੀਓ, ਕੀਤੇ ਕਈ ਵੱਡੇ ਖੁਲਾਸੇ, ਜਤਾਈ ਵੱਡੀ ਚਿੰਤਾ, ਕੈਪਟਨ ਨੂੰ ਕੀਤੀ ਅਪੀਲ

ਜਦਕਿ ਜ਼ਖਮੀ ਹੋਏ ਨੌਜਵਾਨ ਦੇ ਇਲਾਜ ਦਾ ਸਾਰਾ ਖ਼ਰਚ ਸਰਕਾਰ ਚੁੱਕੇ ਅਤੇ ਉਸਨੂੰ ਉਸ ਦੀ ਯੋਗਤਾ ਮੁਤਾਬਿਕ ਸਰਕਾਰੀ ਨੌਕਰੀ ਦਿੱਤੀ ਜਾਵੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਕਰਫ਼ਿਊ ਦੌਰਾਨ ਵੀ ਨਸ਼ੇ ਦੇ ਵਪਾਰੀ ਸਰਗਰਮ ਹਨ। ਜੇਕਰ ਸਰਕਾਰ ਨੇ ਸਖ਼ਤੀ ਨਾਲ ਡਰੱਗ ਮਾਫ਼ੀਆ ‘ਤੇ ਕਾਬੂ ਪਾਇਆ ਹੁੰਦਾ ਤਾਂ ਮਾਨਸਾ ਜ਼ਿਲੇ ਦੇ ਦੋ ਅੱਲੜ ਨੌਜਵਾਨ ਨਸ਼ੇ ਦੀ ਭੇਂਟ ਨਾ ਚੜਦੇ। ਚੀਮਾ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਦਮ ਉਠਾ ਕੇ ਆਪਣੀ ਤਿੰਨ ਸਾਲਾਂ ਦੀ ਸਰਕਾਰ ‘ਤੇ ਮਾਫ਼ੀਆ ਦੀ ਪੁਸ਼ਤ ਪਨਾਹੀ ਕਰਨ ਦੇ ਲੱਗੇ ਦਾਗ਼ ਧੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button