Breaking NewsD5 specialPunjab

01.25 ਕਰੋੜ ਰੁਪਏ ਦੀ ਲਾਗਤ ਨਾਲ ਚਨਾਰਥਲ ਕਲਾਂ ਤੋਂ ਸੋਢੀਆਂ ਜਾਣ ਵਾਲੀ ਸੜਕ ਦੀ ਕੀਤੀ ਜਾ ਰਹੀ ਹੈ ਵਿਸ਼ੇਸ਼ ਰਿਪੇਅਰ: ਨਾਗਰਾ

ਫ਼ਤਹਿਗੜ੍ਹ ਸਾਹਿਬ, 20 ਅਕਤੂਬਰ
ਹਲਕਾ ਫ਼ਤਹਿਗੜ੍ਹ ਸਾਹਿਬ ਵਿਕਾਸ ਪੱਖੋਂ ਸੂਬੇ ਵਿੱਚੋਂ ਮਿਸਾਲ ਬਣ ਕੇ ਉੱਭਰ ਰਿਹਾ ਹੈ, ਖ਼ਾਸਤੌਰ ਉੱਤੇ ਸੜਕਾਂ ਦੇ ਨਵਨਿਰਮਾਣ ਤੇ ਵਿਸ਼ੇਸ਼ ਰਿਪੇਅਰ ਪੱਖੋਂ ਤਾਂ ਇਹ ਹਲਕਾ ਸੂਬੇ ਵਿੱਚ ਮੋਹਰੀ ਬਣ ਚੁੱਕਿਆ ਹੈ। ਇਸ ਹਲਕੇ ਨੂੰ ਵਿਕਾਸ ਪੱਖੋਂ ਮਾਡਲ ਹਲਕਾ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ 01.25 ਕਰੋੜ ਰੁਪਏ ਦੀ ਲਾਗਤ ਨਾਲ 07.55 ਕਿਲੋਮੀਟਰ ਚਨਾਰਥਲ ਕਲਾਂ ਤੋਂ ਸੰਗਤਪੁਰਾ ਸੋਢੀਆਂ ਜਾਣ ਵਾਲੀ 18 ਫੁੱਟ ਚੌੜੀ ਸੜਕ ਦੀ ਕੀਤੀ ਜਾ ਰਹੀ ਵਿਸ਼ੇਸ਼ ਰਿਪੇਅਰ ਤਹਿਤ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਆਖੀ।
ਇਸ ਮੌਕੇ ਵਿਧਾਇਕ ਨਾਗਰਾ ਨੇ ਕਿਹਾ ਕਿ ਸੰਗਤਪੁਰਾ ਸੋਢੀਆਂ ਤੋਂ ਸਾਨੀਪੁਰ ਜਾਣ ਵਾਲੀ 5.84 ਕਿਲੋਮੀਟਰ ਸੜਕ ਦੀ 1.25 ਕਰੋੜ ਰੁਪਏ ਨਾਲ ਪਹਿਲਾਂ ਹੀ ਵਿਸ਼ੇਸ਼ ਰਿਪੇਅਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਨੀਪੁਰ ਤੋਂ ਜੀ.ਟੀ ਰੋਡ ਸਰਹਿੰਦ ਤੱਕ ਜਾਣ ਵਾਲੀ ਸੜਕ ‘ਤੇ ਸੀਵਰੇਜ ਵਿਛਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਤੋਂ ਬਾਅਦ ਉੱਥੇ ਵੀ ਪ੍ਰੀਮਿਕਸ ਪਾਇਆ ਜਾਵੇਗਾ।ਵਿਧਾਇਕ ਨਾਗਰਾ ਨੇ ਦੱਸਿਆ ਕਿ ਚਨਾਰਥਲ ਕਲਾਂ-ਸੰਗਤਪੁਰਾ ਸੋਢੀਆਂ ਸੜਕ ਹਲਕੇ ਦੀ ਮਹੱਤਵਪੂਰਨ ਸੜਕ ਹੈ ਕਿਉਂਕਿ ਇਸ ਦੇ ਬਣਨ ਨਾਲ ਹਲਕੇ ਦੇ 60-70 ਪਿੰਡਾਂ ਨੂੰ ਫਾਇਦਾ ਹੋਣਾ ਹੈ। ਇਹ ਸੜਕ ਦੋ ਜ਼ਿਲ੍ਹਿਆਂ ਫਤਹਿਗੜ੍ਹ ਸਾਹਿਬ ਤੇ ਪਟਿਆਲਾ ਨੂੰ ਆਪਸ ਵਿੱਚ ਜੋੜ ਦੀ ਹੈ।
ਸ. ਨਾਗਰਾ ਨੇ ਕਿਹਾ ਕਿ ਚਨਾਰਥਲ ਕਲਾਂ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਤੇ ਇਸ ਪਿੰਡ ਨੂੰ ਆਉਣ ਵਾਲੀ ਕੋਈ ਵੀ ਸੜਕ ਨਵਨਿਰਮਾਣ ਜਾ ਵਿਸ਼ੇਸ਼ ਰਿਪੇਅਰ ਤੋਂ ਵਾਂਝੀ ਨਹੀਂ ਛੱਡੀ ਗਈ। ਇਸ ਦੇ ਨਾਲ ਨਾਲ ਇਸ ਪਿੰਡ ਇੰਨੇ ਵਿਕਾਸ ਕਾਰਜ ਕਰਵਾਏ ਗਏ ਹਨ ਜਾਂ ਕਰਵਾਏ ਜਾ ਰਹੇ ਹਨ ਕਿ ਇਹ ਪਿੰਡ ਸੂਬੇ ਪੱਧਰ ਉਤੇ ਵਿਕਾਸ ਪੱਖੋਂ ਮੋਹਰੀ ਪਿੰਡਾਂ ਵਿੱਚ ਸ਼ੁਮਾਰ ਹੋ ਚੁੱਕਿਆ ਹੈ।
ਸ. ਨਾਗਰਾ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵੱਡੇ ਪੱਧਰ ਉਤੇ ਵਿਕਾਸ ਕਾਰਜ ਜਾਰੀ ਹਨ, ਜਿਨ੍ਹਾਂ ਤਹਿਤ ਸੀਵਰੇਜ ਪਾਉਣ, ਟੋਭਿਆਂ ਦੀ ਸਫ਼ਾਈ, ਟੋਭਿਆਂ ਦੇ ਪਾਣੀ ਦੀ ਖੇਤੀ ਲਈ ਵਰਤੋਂ, ਸਟਰੀਟ ਲਾਈਟਾਂ, ਸਮਾਰਟ ਸਕੂਲ, ਪਾਰਕ, ਜਿੰਮ ਸਮੇਤ ਵੱਖ ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਐੱਸ.ਡੀ.ਓ. ਦਲਜੀਤ ਸਿੰਘ ਸਿੱਧੂ, ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਮਾਰਕੀਟ ਕਮੇਟੀ ਚਨਾਰਥਲ ਦੇ ਵਾਈਸ ਚੇਅਰਮੈਨ ਇੰਦਰਪਾਲ ਸਿੰਘ, ਪਰਮਪਾਲ ਸਿੰਘ, ਜ਼ਿਲ੍ਹਾ ਪ੍ਰੈਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਕ੍ਰਿਸ਼ਨ ਲਾਲ, ਗੁਰਪ੍ਰੀਤ ਸਿੰਘ ਬਾਵਾ, ਗੁਰਕ੍ਰਿਪਾਲ ਸਿੰਘ ਕੱਕੂ, ਪਰਮਜੀਤ ਸਿੰਘ, ਅਵਤਾਰ ਸਿੰਘ, ਗੁਰਸੇਵਕ ਸਿੰਘ, ਰਣਜੀਤ ਸਿੰਘ, ਕਰਮਜੀਤ  ਸਿੰਘ (ਸਾਰੇ ਪੰਚ),ਸਰਪੰਚ ਹਰਭਿੰਦਰ ਸਿੰਘ ਖਰੋੜੀ,ਕਰਨੈਲ ਸਿੰਘ ਖਰੋੜਾ,ਮਾਸਟਰ ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਜੱਸ,ਕੁਲਵੰਤ ਸਿੰਘ ਬਿਰੂ, ਲਾਡੀ ਟਿਵਾਣਾ,ਅਮਰਜੀਤ ਸਿੰਘ,ਸੁਰਜੀਤ ਸਿੰਘ,ਹਾਕਮ ਸਿੰਘ,ਰਣਬੀਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
-NAV GILL
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button