Breaking NewsD5 specialNewsPoliticsPunjab

🔴 Live 🔴 |ਅਸਤੀਫ਼ੇ ਤੋਂ ਬਾਅਦ ਹਰਸਿਮਰਤ ਦਾ ਪਹਿਲਾ ਬਿਆਨ

ਨਵੀਂ ਦਿੱਲੀ : ਸੀਨੀਅਰ ਅਕਾਲੀ ਆਗੂ ਤੇ ਕੇਂਦਰੀ ਖਾਦ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਇਹ ਕਹਿੰਦਿਆਂ ਮੰਤਰੀ ਮੰਡਲ ਨੂੰ ਛੱਡ ਦਿੱਤਾ ਕਿ ਉਹ ਤੇ ਉਹਨਾਂ ਦੀ ਪਾਰਟੀ ਕਿਸੇ ਵੀ ਕਿਸਾਨ ਵਿਰੋਧੀ ਫੈਸਲੇ ਵਿਚ ਭਾਈਵਾਲ ਨਹੀਂ ਬਣ ਸਕਦੇ। “ਮੇਰਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਉਸ ਪਵਿੱਤਰ ਸੋਚ, ਸ਼ਾਨਾ ਮੱਤੀ ਵਿਰਾਸਤ ਅਤੇ ਸਮਰਪਣ ਭਾਵਨਾ ਦਾ ਪ੍ਰਤੀਕ ਹੈ ਜਿਸ ਅਨੁਸਾਰ ਅਕਾਲੀ ਦਲ ਕਿਸਾਨਾਂ ਦੇ ਹਿਤਾਂ ਲਈ ਲੜਾਈ ਵਿਚ ਕਿਸੇ ਭੀ ਹੱਦ ਤਕ ਜਾਣ ਤੋਂ ਕਦੇ ਪਿਛਾਂਹ ਨਹੀਂ ਹਟਿਆ ਤੇ ਨਾ ਹਟੇਗਾ।

ਹਰਮਿਸਰਤ ਬਾਦਲ ਦੇ ਅਸਤੀਫੇ ਤੋਂ ਬਾਅਦ ਮਾਨ ਦਾ ਪਾਰਾ ਹੋ ਗਿਆ HIGH! ਮਸਾਂ ਚੁੱਪ ਕਰਵਾਇਆ ਸਪੀਕਰ ਨੇ!

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਆਪਣੇ ਚਾਰ ਸਫ਼ਿਆਂ ਦੇ ਅਸਤੀਫੇ ਵਿਚ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਉਤੇ ਫਖਰ ਹੈ ਕਿ ਅੱਜ ਉਹ ਅਕਾਲੀ ਦਲ ਦੀ ਇਸ ਨਿਵੇਕਲੀ ਵਿਰਾਸਤ ਨੂੰ ਹੋਰ ਅੱਗੇ ਵਧਾਉਣ ਵਿਚ ਆਪਣਾ ਰੋਲ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੋਕ ਸਭਾ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿਸਾਨ ਬਿੱਲ ਦੇ ਵਿਰੋਧ ਵਿੱਚ ਸਰਕਾਰ ਤੋਂ ਅਸਤੀਫਾ ਦੇਣਗੇ।

ਖਹਿਰਾ ਨੇ ਲਾਈਵ ਹੋਕੇ ਕੱਢੀ ਭੜਾਸ, ਵੀਡੀਓ ਦੇਖ ਵਿਰੋਧੀਆਂ ਦਾ ਚੜੂ ਪਾਰਾ! ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਵਿੱਚ ਖੇਤੀਬਾੜੀ ਬਿੱਲ ਦਾ ਸਖ਼ਤ ਵਿਰੋਧ ਕੀਤਾ ਹੈ। ਸੁਖਬੀਰ ਬਾਦਲ ਨੇ ਅੱਜ ਕੈਬਨਿਟ ‘ਚ ਕਿਹਾ, “ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਇਹ ਖੇਤੀਬਾੜੀ ਨਾਲ ਸਬੰਧਤ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦੀ ਹੈ” ਅਕਾਲੀ ਦਲ ਨੇ ਕਦੇ ਯੂ-ਟਰਨ ਵੀ ਨਹੀਂ ਲਿਆ।

https://www.youtube.com/watch?v=hFNQGiW0fa0

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button