Breaking NewsD5 specialNewsPoliticsPunjab

🔴 LIVE | ਕਾਂਗਰਸੀ ਮੰਤਰੀ ਦੇ ਘਰ ਗਿਆ ਡੇਰਾਮੁਖੀ | ਚਾਰੇ ਪਾਸੇ ਹੋ ਗਈ ਚਰਚਾ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਕ ਦਿਨ ਵਿਚ ਰਿਕਾਰਡ 9987 ਮਾਮਲੇ ਸਾਹਮਣੇ ਆਉਣ ਮਗਰੋਂ ਮੰਗਲਵਾਰ ਸਵੇਰ ਤੱਕ ਕੁਲ ਪੀੜਿਤਾਂ ਦੀ ਗਿਣਤੀ 2.6 ਲੱਖ ਦੇ ਪਾਰ ਚਲੇ ਗਈ। ਨਵੇਂ ਰੋਜ਼ਾਨਾ ਮਾਮਲੇ ਲਗਭਗ 10 ਹਜ਼ਾਰ ‘ਤੇ ਪਹੁੰਚ ਰਹੇ ਹਨ। ਮਾਮਲੇ ਅਜਿਹੇ ਸਮੇਂ ਵੱਧ ਰਹੇ ਹਨ ਜਦ ਦੇਸ਼ 75 ਦਿਨਾਂ ਦੀ ਤਾਲਾਬੰਦੀ ਤੋਂ ਬਾਹਰ ਨਿਕਲਿਆ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਸਖ਼ਤ ਸ਼ਰਤਾਂ ਨਾਲ ਵੱਡੇ ਖ਼ਰੀਦਦਾਰੀ ਕੇਂਦਰ, ਧਾਰਮਕ ਸਥਾਨ ਅਤੇ ਦਫ਼ਤਰ ਖੁਲ੍ਹ ਰਹੇ ਹਨ।

ਕੈਪਟਨ ਸਰਕਾਰ ਨੂੰ ਘੇਰਨ ਦੀ ਤਿਆਰੀ, ਅਕਾਲੀ ਦਲ ਨੇ ਕਰਤਾ ਵੱਡਾ ਐਲਾਨ, ਕੋਰ ਕਮੇਟੀ ‘ਚ ਕੀਤੇ ਅਹਿਮ ਮਤੇ ਪਾਸ

ਉੱਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਇਕ ਚਿਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ‘ਚ ਕੋਰੋਨਾ ਹੋਰ ਵੀ ਖ਼ਤਰਨਾਕ ਰੂਪ ਧਾਰ ਸਕਦਾ ਹੈ। ਸੰਗਠਨ ਅਨੁਸਾਰ ਦੱਖਣੀ ਏਸ਼ੀਆ ਵਿਚ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਡਬਲਿਯੂਐਚਓ ਦੇ ਡਾਇਰੈਕਟਰ ਜਨਰਲ ਟੈਡਰਸ ਐਡਨਾਮ ਅਨੁਸਾਰ ਪਿਛਲੇ 3 ਦਿਨਾਂ ਵਿਚ ਰਿਪੋਰਟ ਕੀਤੇ ਗਏ ਕੋਰੋਨਾ ਵਾਇਰਸ ਦੇ ਸਾਰੇ ਨਵੇਂ ਕੇਸਾਂ ਵਿਚੋਂ 75 ਫ਼ੀ ਸਦੀ ਕੇਸ ਦੱਖਣੀ ਏਸ਼ੀਆ ਅਤੇ ਯੂਐਸ-ਬ੍ਰਾਜ਼ੀਲ ਦੇ ਹਨ। ਐਤਵਾਰ ਨੂੰ ਇਕ ਦਿਨ ਵਿਚ 1.36 ਲੱਖ ਤੋਂ ਵੱਧ ਮਰੀਜ਼ ਪਾਏ ਗਏ ਸਨ, ਜਿਨ੍ਹਾਂ ਵਿਚੋਂ 75 ਫ਼ੀ ਸਦੀ ਦੱਖਣੀ ਏਸ਼ੀਆ ਅਤੇ ਅਮਰੀਕੀ ਮਹਾਂਦੀਪ ਦੇ 10 ਦੇਸ਼ਾਂ ਵਿਚੋਂ ਆਏ ਹਨ।

🔴 LIVE | ਕਾਂਗਰਸੀ ਮੰਤਰੀ ਦੇ ਘਰ ਗਿਆ ਡੇਰਾਮੁਖੀ | ਚਾਰੇ ਪਾਸੇ ਹੋ ਗਈ ਚਰਚਾ |

ਐਸ.ਜੀ.ਪੀ.ਸੀ. ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਖੋਲ੍ਹੇ ਜਾਣ ਦੇ ਬਾਵਜੂਦ ਪ੍ਰਸ਼ਾਦ ਵੰਡਣ ਅਤੇ ਲੰਗਰ ‘ਤੇ ਲਾਈ ਪਾਬੰਦੀ ਵਿਰੁਧ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰ ਕੇ ਇਹ ਰੋਕ ਹਟਾ ਦਿੱਤੀ ਹੈ। ਹੁਣ ਧਾਰਮਿਕ ਅਸਥਾਨਾਂ ‘ਚ ਪ੍ਰਸ਼ਾਦ ਅਤੇ ਲੰਗਰ ਵਰਤਾਇਆ ਜਾ ਸਕੇਗਾ।

Lakha Sidhana ਨੇ ਕੀਤਾ Live ਖੁਲਾਸਾ, ਫਰੀਦਕੋਟ ਜੇਲ਼੍ਹ ‘ਚੋਂ ਛੁਡਾਇਆ ਬੰਦਾ, ਜੇਲ੍ਹ ਪ੍ਰਸਾਸ਼ਨ ‘ਤੇ ਖੜੇ ਹੋਏ ਸਵਾਲ

ਰੁੱਸੇ ਆਗੂਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਵਿਧਾਇਕਾਂ ਨੂੰ ਦੁਪਹਿਰ ਦਾ ਭੋਜਨ ਛਕਾ ਕੇ ਪਤਿਆਉਣ ਦਾ ਯਤਨ ਕੀਤਾ ਪਰ ਅਹਿਮ ਗੱਲ ਹੈ ਕਿ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਲੰਚ ‘ਚ ਸ਼ਾਮਲ ਨਹੀਂ ਹੋਏ।

ਬਾਦਲਾਂ ਤੇ ਸ਼੍ਰੋਮਣੀ ਕਮੇਟੀ ਦਾ ਚਿਹਰਾ ਬੇਨਕਾਬ ! ਆਹ ਸੁਣ ਕੇ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ

ਮੁੱਖ ਮੰਤਰੀ ਵੱਲੋਂ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਗਿਆ ਸੀ ਜਾਂ ਨਹੀਂ ਇਹ ਵੀ ਭੇਤ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਖ਼ਜ਼ਾਨਾ ਮੰਤਰੀ ਮਨਪ੍ਰਰੀਤ ਸਿੰਘ ਬਾਦਲ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰਨਾਂ ਨੂੰ ਲੰਚ ਕਰਵਾ ਕੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕੀਤੀ ਸੀ।

https://www.youtube.com/watch?v=unqrMVq2UVI&t=213s

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button