PunjabTop News

ਫ਼ਰੀਦਕੋਟ ਦੀ ਮਾਡਰਨ ਜੇਲ੍ਹ ‘ਚ ਹੀ ਰੱਚੀ ਗਈ ਡੇਰੀ ਪ੍ਰੇਮੀ ਪ੍ਰਦੀਪ ਰਾਜੂ ਦੇ ਕਤਲ ਦੀ ਸਾਜਸ਼ !

ਫ਼ਰੀਦਕੋਟ : ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਡੇਰਾ ਸਿਰਸਾ ਪ੍ਰੇਮੀ ਪ੍ਰਦੀਪ ਸਿੰਘ ਰਾਜੂ ਦੇ ਕਤਲ ਕੇਸ ਵਿਚ ਥਾਣਾ ਸਿਟੀ ਕੋਟਕਪੁਰਾ ਪੁਲਿਸ ਨੇ ਕੈਨੇਡਾ ਵਿਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਸਮੇਤ 4 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਗੋਲਡੀ ਬਰਾੜ ਤੋਂ ਇਲਾਵਾ ਫਰੀਦਕੋਟ ਦੇ ਸੁਸਾਇਟੀ ਨਗਰ ਨਿਵਾਸੀ ਮਨਪ੍ਰੀਤ ਸਿੰਘ ਉਰਫ ਮਨੀ, ਸ਼ਹੀਦ ਬਲਵਿੰਦਰ ਸਿੰਘ ਨਗਰ ਨਿਵਾਸੀ ਭੁਪਿੰਦਰ ਸਿੰਘ ਗੋਲਡੀ ਅਤੇ ਮੋਗਾ ਦੇ ਪਿੰਡ ਮੁਨਾਵਾ ਦੇ ਵਾਸੀ ਹਰਜਿੰਦਰ ਸਿੰਘ ਉਰਫ ਰਾਜੂ ਦਾ ਨਾਂ ਸ਼ਾਮਲ ਹੈ।

ਗਰੀਬ ਧੀ ਨੇ ਕੀਤਾ ਅਜਿਹਾ ਕੰਮ, ਉਸ ਕੰਮ ਤੋਂ ਮੁੰਡੇ ਵੀ ਵੱਟਦੇ ਨੇ ਪਾਸਾ, ਹੁਣ ਲੋਕ ਮੰਗਣਗੇ ਅਜਿਹੀ ਧੀ

ਸੂਤਰਾਂ ਮੁਤਾਬਕ ਡੇਰਾ ਪ੍ਰੇਮੀ ਪ੍ਰਦੀਪ ਰਾਜੂ ਨੂੰ ਮਾਰਨ ਦੀ ਸਾਜ਼ਿਸ਼ ਫਰੀਦਕੋਟ ਦੀ ਮਾਡਰਨ ਜੇਲ ‘ਚ ਹੀ ਰਚੀ ਗਈ ਸੀ। ਜੇਲ੍ਹ ‘ਚ ਬੰਦ ਹਰਜਿੰਦਰ ਰਾਜੂ ਨੇ ਗੋਲਡੀ ਬਰਾਡ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਸੀ। ਸ਼ੂਟਰ ਭੁਪਿੰਦਰ ਗੋਲਡੀ ‘ਤੇ ਮਨੀ ਨੇ ਡੇਰਾ ਪ੍ਰੇਮੀ ਦੀ ਰੇਕੀ ਕੀਤੀ ਸੀ। ਹਰਜਿੰਦਰ ਨੇ ਹੀ ਸ਼ੂਟਰ ਭੁਪਿੰਦਰ ‘ਤੇ ਮਨੀ ਦੀ ਗੱਲਬਾਤ ਗੋਲਡੀ ਬਰਾਡ ਨਾਲ ਕਰਵਾਈ ਸੀ। ਮੋਗੇ ਦਾ ਹਰਜਿੰਦਰ ਸਿੰਘ ਫਰੀਦਕੋਟ ਜੇਲ ‘ਚ ਬੰਦ ਸੀ ਅਤੇ ਇਨ੍ਹੀਂ ਦਿਨੀਂ ਉਹ ਮੋਗਾ ਪੁਲਿਸ ਦੇ ਰਿਮਾਂਡ ‘ਤੇ ਦੱਸਿਆ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button