Breaking NewsD5 specialNewsSports

ਜ਼ਲਦ ਹੀ ਭਾਰਤੀ ਟੈਸਟ ਟੀਮ ‘ਚ ਵਾਪਸੀ ਕਰਨਗੇ ਸ਼ਿਖਰ ਧਵਨ !

ਨਵੀਂ ਦਿੱਲੀ : ਪਿਛਲੇ 2 ਸਾਲਾਂ ਤੋਂ ਭਾਰਤੀ ਟੈਸਟ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਦਾ ਕਹਿਣਾ ਹੈ ਕਿ ਉਹ ਜ਼ਲਦ ਹੀ ਭਾਰਤੀ ਟੈਸਟ ਟੀਮ ‘ਚ ਵਾਪਸੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਜੇ ਭਾਰਤੀ ਟੀਮ ਵਿੱਚ ਵਾਪਸੀ ਦੀ ਉਮੀਦ ਨਹੀਂ ਛੱਡੀ ਅਤੇ ਉਹ ਆਈਪੀਐਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਹ ਟੈਸਟ ਟੀਮ ‘ਚ ਆਪਣੀ ਦੁਬਾਰਾ ਜਗ੍ਹਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। 34 ਸਾਲਾ ਧਵਨ ਨੇ ਆਪਣਾ ਆਖਰੀ ਟੈਸਟ ਮੈਚ ਇੰਗਲੈਂਡ ਦੇ ਖਿਲਾਫ ਸਤੰਬਰ 2018 ‘ਚ ਓਵਲ ‘ਚ ਖੇਡਿਆ ਸੀ।

🔴 Live 🔴 | ਜਥੇਦਾਰ ਭਾਈ ਹਰਪ੍ਰੀਤ ਸਿੰਘ ਹੁਣ ਦੇਣਗੇ ਅਸਤੀਫ਼ਾ?ਰਜਿੰਦਰਾਂ ਹਸਪਤਾਲ ਚੋਂ ਕਿਉਂ ਭੱਜਿਆ ਕਾਂਗਰਸੀ MLA

ਧਵਨ ਨੇ ਇੱਕ ਟੀਵੀ ਚੈਨਲ ਨੂੰ ਕਿਹਾ, ‘ਮੈਂ ਟੈਸਟ ਟੀਮ ਦਾ ਹਿੱਸਾ ਨਹੀਂ ਹਾਂ, ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਵਾਪਸੀ ਦੀ ਉਮੀਦ ਛੱਡ ਦਿੱਤੀ ਹੈ।’ ਉਨ੍ਹਾਂ ਨੇ ਕਿਹਾ, ‘ਜਦੋਂ ਵੀ ਮੈਨੂੰ ਮੌਕਾ ਮਿਲਿਆ ਤਾਂ ਮੈਂ ਉਸਨੂੰ ਖੇਡਿਆ । ਜਿਵੇਂ ਪਿਛਲੇ ਸਾਲ ਰਣਜੀ ਟਰਾਫੀ ‘ਚ ਮੈਂ Century ਲਗਾ ਕੇ ਵਨਡੇ ਟੀਮ ‘ਚ ਵਾਪਸੀ ਕੀਤੀ, ਜੇਕਰ ਇੰਜ ਹੀ ਮੈਨੂੰ ਮੌਕਾ ਮਿਲਦਾ ਹੈ ਤਾਂ ਫਿਰ ਨਿਸ਼ਚਿਤ ਤੌਰ ਮੈਂ ਅਜਿਹਾ ਕਰ ਸਕਦਾ ਹਾਂ।’

ਸੈਣੀ ਨਹੀਂ ਝੱਲ ਸਕਦਾ ਪੁਲਿਸ ਦਾ ਤਸ਼ੱਦਦ,ਕਰੂ ਆਹ ਕੰਮ, ਮੁਲਤਾਨੀ ਵਾਂਗ ਆਹ ਬੰਦੇ ‘ਤੇ ਵੀ ਹੋਇਆ ਸੀ ਜੁਰਮ! Exclusive

ਧਵਨ ਨੇ ਕਿਹਾ, ‘ਅਗਲੇ ਸਾਲ ਟੀ – 20 ਵਰਲਡ ਕੱਪ ਹੈ ਇਸ ਲਈ ਮੈਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਰਹਿਣਾ ਪਵੇਗਾ, ਮੈਨੂੰ ਆਪਣੇ ਆਪ ਨੂੰ ਫਿਟ ਰੱਖਣਾ ਪਵੇਗਾ ਅਤੇ ਲਗਾਤਾਰ ਰਨ ਬਣਾਉਣੇ ਪੈਣਗੇ। ਜੇਕਰ ਮੈਂ ਅਜਿਹਾ ਕਰਣਨ ‘ਚ ਸਫਲ ਰਹਿੰਦਾ ਹਾਂ ਤਾਂ ਚੀਜਾਂ ਆਪਣੇ ਆਪ ਹੀ ਮੇਰੇ ਅਨੁਕੂਲ ਹੋਣਗੀਆਂ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button