PunjabTop News

ਹੜ੍ਹ ਪ੍ਰਭਾਵਿਤ ਸਮਗਰੀ ਵੰਡਣ ਆਏ ਨੌਜਵਾਨ ਦੀ ਜ਼ਹਿਰੀਲੀ ਚੀਜ਼ ਦੇ ਕੱਟਣ ਕਾਰਨ ਮੌਤ

ਹੜ੍ਹ ਪ੍ਰਭਾਵਿਤ ਲੋਕਾਂ ਲਈ ਲੰਗਰ ਅਤੇ ਹੋਰ ਸਮਗਰੀ ਵੰਡਣ ਆਏ ਨੌਜਵਾਨ ਦੀ ਕਿਸੇ ਜ਼ਹਿਰੀਲੀ ਚੀਜ਼ ਦੇ ਕੱਟਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਅੱਜ ਸਵੇਰੇ ਉਹ ਹੜ ਪ੍ਰਭਾਵਿਤ ਲੋਕਾਂ ਲਈ ਲੰਗਰ ਅਤੇ ਹੋਰ ਸਮਗਰੀ ਲੈ ਕੇ ਪਿੰਡ ਮਾਛੀਵਾਲਾ ਰਮਦਾਸ ਵਿਖੇ ਆਏ ਸਨ ਕਿ ਉਹ ਪਿੰਡ ਦੇ ਨੇੜਲੇ ਡੇਰੇ ਤੇ ਲੰਗਰ ਹੋਰ ਸਮਗਰੀ ਦੇਣ ਜਾ ਰਹੇ ਸਨ ਤਾਂ ਉਨ੍ਹਾਂ ਮ੍ਰਿਤਕ ਨੌਜਵਾਨ ਅਦਰਸ਼ਪ੍ਰੀਤ ਪੁੱਤਰ ਸਵ. ਲਖਬੀਰ ਸਿੰਘ ਪਿੰਡ ਨਾਨੋਵਾਲ ਜਿੰਦੜ ਪਾਣੀ ਜ਼ਿਆਦਾ ਹੋਣ ਕਾਰਨ ਰਸਤੇ ਵਿੱਚੋਂ ਵਾਪਸ ਮੁੜ ਕੇ ਆਪਣੀ ਟਰਾਲੀ ਕੋਲ ਆ ਰਿਹਾ ਸੀ ਕਿ ਰਸਤੇ ਵਿੱਚ ਉਸਨੂੰ ਕਿਸੇ ਚੀਜ਼ ਨੇ ਕੱਟ ਲਿਆ। ਉਹ ਪਾਣੀ ਵਿੱਚ ਡਿੱਗ ਪਿਆ। ਜਦੋਂ ਉੱਥੋਂ ਲੰਘ ਰਹੇ ਦੋ ਨੌਜਵਾਨਾਂ ਨੇ ਜਦ ਉਸ ਨੂੰ ਵੇਖਿਆ ਤਾਂ ਉਨ੍ਹਾਂ ਨੇ ਤੁਰੰਤ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸਦੀ ਰਸਤੇ ਵਿੱਚ ਮੌਤ ਹੋ ਗਈ। ਨੌਜਵਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਪ੍ਰੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button