Breaking NewsD5 specialIndiaNewsPoliticsPunjab

ਹੋ ਗਿਆ ਵੱਡਾ ਐਲਾਨ, 2022 ‘ਚ Navjot Sidhu ਦੀ ਅਗਵਾਈ ਵਾਲੀ ਬਣੇਗੀ ਸਰਕਾਰ

ਜਲੰਧਰ : ਬੀਤੇ ਦਿਨੀ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਿੱਧੂ ਨੂੰ ਮਨਾਉਣਗੇ ਅਤੇ ਆਪਣੇ ਵੱਲੋਂ ਮੁੱਖ ਮੰਤਰੀ ਦਾ ਐਲਾਨ ਕਰਨਗੇ। ਜਿਸਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕੀ ਰਣਜੀਤ ਸਿੰਘ ਬ੍ਰਹਮਪੁਰਾ ਦਾ ਉਹ ਆਪਣਾ ਨਿੱਜੀ ਬਿਆਨ ਸੀ।

ਹੋ ਗਿਆ ਵੱਡਾ ਐਲਾਨ, 2022 ‘ਚ Navjot Sidhu ਦੀ ਅਗਵਾਈ ਵਾਲੀ ਬਣੇਗੀ ਸਰਕਾਰ

ਉਨ੍ਹਾਂ ਨੇ ਕਿਹਾ ਸੀ ਉਨ੍ਹਾਂ ਨੂੰ ਇਹ ਬਿਆਨ ਸਾਡੇ ਨਾਲ ਰਾਏ ਕਰਕੇ ਦੇਣਾ ਚਾਹੀਦਾ ਸੀ ਪਰ ਹੁਣ ਇੱਕ ਬਾਰ ਫਿਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਸ ਵੀ ਪਾਰਟੀ ‘ਚ ਜਾਣਗੇ ਸਾਲ 2022 ‘ਚ ਉਸੇ ਦੀ ਸਰਕਾਰ ਬਣੇਗੀ। ਦੱਸ ਦਈਏ ਕਿ ਜਲੰਧਰ ਦੇ ਸਰਕਿਟ ਹਾਊਸ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਵੱਲੋਂ ਬੈਠਕ ਕੀਤੀ ਗਈ।

ਟਕਸਾਲੀਆਂ ਨੇ ਸਿੱਧੂ ਨੂੰ ਮੁੱਖ ਮੰਤਰੀ ਬਣਾਉੁਣ ਲਈ ਕੱਢੀ ਨਵੀਂ ਸਕੀਮ,ਸਿੱਧੂ ਮੁੱਖ ਮੰਤਰੀ ਪੱਕਾ ? (Video)

ਇਸ ਬੈਠਕ ਵਿੱਚ ਕਈ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਜਿਨ੍ਹਾਂ ਵਿੱਚ ਸੀਏਏ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕਰਨ ਦੇ ਲਈ ਐਕਟ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਦਿੱਲੀ ਵਿੱਚ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨੂੰ ਸਮਰਥਨ ਦੇਣਾ ਹੈ ਜਾਂ ਨਹੀਂ ਇਸ ਤੇ ਹਮਖਿਆਲੀ ਪਾਰਟੀਆਂ ਦੇ ਨਾਲ ਚਰਚਾ ਕਰ ਕੇ ਫੈਸਲਾ ਲਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button