Breaking NewsD5 specialNewsPunjab

ਹੈਲਮਟ ਨੇ ਹਰਾ ਦਿੱਤੀ ਮੌਤ (ਵੀਡੀਓ)

10 ਸਕਿੰਟ ਦਾ ਇਹ ਵੀਡIਓ ਇੰਨ੍ਹੀਂ ਦਿਨੀਂ ਸੋਸ਼ਲ ਮੀਡIਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕੀ ਇਕ ਚਿੱਟੇ ਰੰਗ ਦੀ ਗੱਡੀ ਚਲਾ ਰਿਹਾ ਡਰਾਇਵਰ ਸੜਕ ਪਾਰ ਕਰਨ ਦੀ ਕੋਸ਼ਿਸ਼ ‘ਚ ਹੈ ਪਰ ਇਸੇ ਦੌਰਾਨ ਪਿੱਛੇ ਇਕ ਮੋਰਟਸਾਇਕਲ ਸਵਾਰ ਆਉਂਦਾ ਜੋ ਕਾਰ ਦੇ ਇਕ ਪਾਸੇ ਨਾਲ ਟਕਰਾ ਜਾਂਦਾ ਹੈ। ਜਿਸ ਤੋਂ ਬਾਅਦ ਮੋਰਟਸਾਇਕਲ ਸਵਾਰ ਕਈ ਫੁੱਟ ਦੂਰ ਜ਼ਮੀਨ ਨਾਲ ਘਸੀੜਦਾ ਚਲਾ ਜਾਂਦਾ ਹੈ। ਪਹਿਲਾਂ ਹੋਲੀ ਕਰਕੇ ਇਕ ਵਾਰ ਧਿਆਨ ਨਾਲ ਦੇਖੋ ਇਹ ਐਕਸੀਡੈਂਟ ਕਿੰਨ੍ਹਾ ਖਤਰਨਾਕ ਹੈ।ਕਾਰ ਤੇ ਮੋਟਰਸਾਇਕਲ ਸਵਾਰ ਦੀ ਅਣਗਗਿਲੀ ਅਜੇ ਵੀ ਇਸਦਾ ਪਿੱਛਾ ਨਹੀਂ ਛੱਡਦੀ, ਇਹ ਮੋਟਰਸਾਇਕਲ ਸਵਾਰ ਜਿਵੇਂ ਘਸੀੜਦਾ ਹੋਇਆ ਜਿਸ ਖੰਭੇ ਨਾਲ ਜਾ ਲੱਗਦਾ ਹੈ।

Read Also ਹੈਲਮਟ ਨਾ ਪਾਉਣ ਤੇ ਸਿੱਖ ਦਾ ਕੱਟਿਆ ਚਲਾਨ , ਬਾਅਦ ‘ਚ ਅਫਸਰਾਂ ਨੇ ਮੰਗੀ ਮਾਫੀ

ਮਾੜੀ ਕਿਸਮਤ ਉਹ ਵੀ ਟੁੱਟ ਜਾਂਦਾ ਹੈ ਜਿਵੇਂ ਹੀ ਇਹ ਵਿਅਕਤੀ ਉਠਣ ਦੀ ਕੋਸ਼ਿਸ਼ ਕਰਦੈ ਤਾਂ ਖੰਭਾ ਮੌਤ ਦਾ ਫਰਿਸ਼ਤਾ ਬਣਕੇ ਫੇਰ ਇਸਦੇ ਸਿਰ ‘ਤੇ ਆ ਡਿੱਗਦਾ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਕੀ ਇਸ ਬੰਦੇ ਦਾ ਕੀ ਬਣਿਆ ਗੱਡੀ ਦੀ ਟੱਕਰ ਤੋਂ ਬਾਅਦ ਤਾਂ ਇਹ ਬਚ ਗਿਆ ਪਰ ਕੀ ਖੰਭਾ ਸਿਰ ‘ਚ ਲੱਗਣ ਤੋਂ ਬਾਅਦ ਇਹ ਜਿਉਂਦਾ ਰਿਹਾ ਜਾਂ ਫੇਰ ਦੁਨੀਆ ਤੋਂ ਅਲਵਿਦਾ ਹੋ ਗਿਆ। ਸੋ ਪੂਰੀ ਵੀਡਿਓ ਦੇਖਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਹੈਲਮਟ ਦੇ ਕਮਾਲ ਦੀਆਂ ਗੱਲਾਂ ਖੂਬ ਕਰ ਰਹੇ ਹਨ। ਅਸੀਂ ਵੀ ਤੁਹਾਨੂੰ ਇਹੋ ਅਪੀਲ ਕਰਦੇ ਹਾਂ ਕੀ ਗੱਡੀ ‘ਚ ਸਫਰ ਕਰਦੇ ਵੇਲੇ ਸੀਟ ਬੈਲਟ ਤੇ ਮੋਟਰਸਾਇਕਲ ਚਲਾਉਣ ਲੱਗੇ ਹੈਲਮਟ ਜ਼ਰੂਰ ਪਾਓ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button