InternationalTop News
ਹੈਰਾਨ ਕਰ ਦੇਣ ਵਾਲੀ ਘਟਨਾ! 16 ਸਾਲਾ ਕੁੜੀ ਨਾਲ ਰੋਬੋਟ ਨੇ ਕੀਤੀ ਛੇੜਛਾੜ, ਪੁਲਿਸ ਨੇ ਮਸ਼ੀਨ ਕੀਤੀ ਜ਼ਬਤ

ਜਰਮਨੀ ਦੇ ਕੋਲੋਨ ਸ਼ਹਿਰ ‘ਚ ਇਕ ਫਾਸਟ-ਫੂਡ ਰੈਸਟੋਰੈਂਟ ਦੇ ਬਾਹਰ ਇਕ ਰੋਬੋਟ ਵੱਲੋਂ ਕਥਿਤ ਤੌਰ ‘ਤੇ 16 ਸਾਲਾ ਕੁੜੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਵੀਡੀਓ ਬਣਾਈ ਗਈ ਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਲਾਈਵ-ਸਟ੍ਰੀਮ ਵੀ ਕੀਤਾ ਗਿਆ।
ਡੇਲੀ ਮੇਲ ਦੀ ਇਕ ਰਿਪੋਰਟ ਅਨੁਸਾਰ, ਇਹ ਘਟਨਾ ਐਤਵਾਰ ਰਾਤ ਕਰੀਬ 11:45 ਵਜੇ ਕੇਂਦਰੀ ਕੋਲੋਨ ਦੇ ‘ਹੋਹੇਨਜ਼ੋਲਰਨਰਿੰਗ’ ਇਲਾਕੇ ‘ਚ ਵਾਪਰੀ। ਕੁੜੀ ਆਪਣੇ ਦੋਸਤਾਂ ਨਾਲ ਇਕ ਰੈਸਟੋਰੈਂਟ ਦੇ ਬਾਹਰ ਖੜ੍ਹੀ ਸੀ, ਜਦੋਂ ਲਾਲ ਤੇ ਸੁਨਹਿਰੀ ਰੰਗ ਦਾ ਲਗਪਗ 1.2 ਮੀਟਰ ਉੱਚਾ ਰੋਬੋਟ ਕਥਿਤ ਤੌਰ ‘ਤੇ ਪਿੱਛਿਓਂ ਉਸ ਕੋਲ ਆਇਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਫ਼ਿਲਮਾਇਆ ਗਿਆ ਤੇ ਸੋਸ਼ਲ ਮੀਡੀਆ ‘ਤੇ ਲਾਈਵ-ਸਟ੍ਰੀਮ ਕੀਤਾ ਗਿਆ। ਕੋਲੋਨ ਪੁਲਿਸ ਨੇ ਕਿਹਾ, ‘ਮਸ਼ੀਨ ਨੇ ਕਥਿਤ ਤੌਰ ‘ਤੇ 16 ਸਾਲਾ ਕੁੜੀ ਦੇ ਕਮਰ ਵਾਲੇ ਹਿੱਸੇ ਨੂੰ ਛੂਹਿਆ ਅਤੇ ਉਸ ਨੂੰ ਧੱਕਾ ਦਿੱਤਾ।’ ਪੁਲਿਸ ਨੂੰ ਸ਼ੱਕ ਹੈ ਕਿ ਰੋਬੋਟ ਦੇ 16 ਸਾਲਾ ਮਾਲਕ, ਜੋ ਵੇਗਬਰਗ ਦਾ ਰਹਿਣ ਵਾਲਾ ਹੈ, ਅਤੇ ਉਸ ਦੇ 19 ਸਾਲਾ ਸਾਥੀ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਘਟਨਾ ਦੌਰਾਨ ਟਿੱਪਣੀਆਂ ਵੀ ਕੀਤੀਆਂ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸ਼ੱਕੀ ਵਿਅਕਤੀਆਂ ਦੀ ਫੋਕਸਵੈਗਨ ਸੇਡਾਨ ਕਾਰ ਦੀ ਡਿੱਗੀ ‘ਚੋਂ ਰੋਬੋਟ ਬਰਾਮਦ ਕੀਤਾ। ਇਸ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਦੇ ਹਿੱਸੇ ਵਜੋਂ ਮਸ਼ੀਨ ਅਤੇ ਦੋਵਾਂ ਨੌਜਵਾਨਾਂ ਦੇ ਮੋਬਾਈਲ ਫ਼ੋਨ ਜ਼ਬਤ ਕਰ ਲਏ। ਪੁਲਿਸ ਨੇ ਇਕ ਬਿਆਨ ‘ਚ ਕਿਹਾ, ‘ਅਧਿਕਾਰੀਆਂ ਨੇ ਸ਼ੱਕੀ ਵਿਅਕਤੀਆਂ ਦਾ ਰੋਬੋਟ ਅਤੇ ਦੋ ਮੋਬਾਈਲ ਫ਼ੋਨ ਜ਼ਬਤ ਕਰ ਲਏ ਹਨ। ਅਪਰਾਧਿਕ ਜਾਂਚ ਵਿਭਾਗ ਜਿਨਸੀ ਸ਼ੋਸ਼ਣ ਦੇ ਸ਼ੱਕ ਦੀ ਜਾਂਚ ਕਰ ਰਿਹਾ ਹੈ।’ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਘਟਨਾ ਸਮੇਂ ਰੋਬੋਟ ਕਿਵੇਂ ਕੰਮ ਕਰ ਰਿਹਾ ਸੀ ਅਤੇ ਕੀ ਇਸ ਨੂੰ ਦੂਰੋਂ ਕੰਟਰੋਲ ਕੀਤਾ ਜਾ ਰਿਹਾ ਸੀ।
ਜਾਂਚਕਰਤਾ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਕੁੜੀ ਨੂੰ ਪਰੇਸ਼ਾਨ ਕਰਨ ਲਈ ਮਸ਼ੀਨ ‘ਚ ਜਾਣਬੁੱਝ ਕੇ ਕੋਈ ਤਬਦੀਲੀ ਕੀਤੀ ਗਈ ਸੀ। ਕੋਲੋਨ ਪੁਲਿਸ ਨੇ ਜਿਨਸੀ ਸ਼ੋਸ਼ਣ ਦੇ ਸ਼ੱਕ ‘ਚ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.