InternationalTop News

ਹੈਨਰੀ ਨੋਵਾਕ ਕਤਲ ਕੇਸ: ਵਿਕਰਮ ਸਿੰਘ ਦਿਗਵਾ ਵਲੋਂ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ ਖ਼ਿਲਾਫ਼ ਅਪੀਲ

ਬਰਤਾਨੀਆ ਦੇ ਸਾਊਥੈਂਪਟਨ ਸ਼ਹਿਰ ਵਿਚ 18 ਸਾਲਾ ਯੂਨੀਵਰਸਿਟੀ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 23 ਸਾਲਾ ਬਰਤਾਨਵੀ ਸਿੱਖ ਨੌਜਵਾਨ ਵਿਕਰਮ ਸਿੰਘ ਦਿਗਵਾ ਨੇ ਆਪਣੇ ਖ਼ਿਲਾਫ਼ ਆਏ ਦੋਸ਼ੀ ਕਰਾਰ ਦੇਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਅਪੀਲ ਦੀ ਅਰਜ਼ੀ ਦਾਇਰ ਕੀਤੀ ਹੈ ।
ਦਿਗਵਾ ਦੇ ਵਕੀਲਾਂ ਨੇ ਪੁਸ਼ਟੀ ਕੀਤੀ ਹੈ ਕਿ ਅਪੀਲ ਚਾਰ ਕਾਨੂੰਨੀ ਆਧਾਰਾਂ ’ਤੇ ਕੀਤੀ ਜਾ ਰਹੀ ਹੈ । ਇਨ੍ਹਾਂ ਵਿਚ ਮੁਕੱਦਮੇ ਦੌਰਾਨ ਕੁਝ ਸਬੂਤਾਂ ਨੂੰ ਪੇਸ਼ ਕਰਨ ਦੀ ਇਜਾਜ਼ਤ ਨਾ ਦੇਣਾ ਤੇ ਪੁਲਿਸ ਵਲੋਂ ਗੁਪਤ ਤੌਰ ’ਤੇ ਕੀਤੀ ਗਈ ਰਿਕਾਰਡਿੰਗ ਨੂੰ ਸਬੂਤ ਵਜੋਂ ਵਰਤਣਾ ਸ਼ਾਮਿਲ ਹੈ । ਵਕੀਲਾਂ ਅਨੁਸਾਰ ਹੈਨਰੀ ਨੋਵਾਕ ਦੇ ਪੁਰਾਣੇ ਵਟਸਐਪ ਸੁਨੇਹਿਆਂ ਨੂੰ ਵੀ ਅਪੀਲ ਦਾ ਆਧਾਰ ਬਣਾਇਆ ਗਿਆ ਹੈ ।
ਬਚਾਅ ਪੱਖ ਦਾ ਦਾਅਵਾ ਹੈ ਕਿ ਇਨ੍ਹਾਂ ਸੁਨੇਹਿਆਂ ਵਿਚ ਨਸਲੀ ਟਿੱਪਣੀਆਂ ਨਾਲ ਸਬੰਧਿਤ ਜਾਣਕਾਰੀ ਸੀ, ਪਰ ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜ ਨੇ ਇਨ੍ਹਾਂ ਨੂੰ ਗੈਰ-ਸੰਬੰਧਿਤ ਮੰਨਦਿਆਂ ਸਬੂਤ ਵਜੋਂ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ । ਜ਼ਿਕਰਯੋਗ ਹੈ ਕਿ 3 ਦਸੰਬਰ 2025 ਨੂੰ ਸਾਊਥੈਂਪਟਨ ਵਿਚ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ।
ਇਸ ਮਾਮਲੇ ਵਿਚ ਦਿਗਵਾ ਨੂੰ ਜੂਨ 2026 ਦੌਰਾਨ ਉਮਰ ਕੈਦ ਤੇ ਘੱਟੋ-ਘੱਟ 21 ਸਾਲ ਜੇਲ੍ਹ ਵਿਚ ਰਹਿਣ ਦੀ ਸਜ਼ਾ ਸੁਣਾਈ ਗਈ ਸੀ । ਇਸੇ ਮਹੀਨੇ 5 ਨਵੰਬਰ ਨੂੰ ਅਪੀਲ ਅਦਾਲਤ ਨੇ ਪਹਿਲੀ ਸਜ਼ਾ ਨੂੰ ਅਣਉਚਿਤ ਤੌਰ ’ਤੇ ਘੱਟ ਮੰਨਦਿਆਂ ਘੱਟੋ-ਘੱਟ ਮਿਆਦ ਵਧਾ ਕੇ 25 ਸਾਲ ਕਰ ਦਿੱਤੀ ਸੀ । ਇਸ ਕਤਲ ਕੇਸ ਵਿਚ ਧਾਰਮਿਕ ਕਿਰਪਾਨ ਦੇ ਮੁੱਦੇ ਨੂੰ ਲੈ ਕੇ ਵੀ ਕਾਫ਼ੀ ਚਰਚਾ ਹੋਈ ਸੀ।
ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਸਿੱਖ ਧਰਮ ਵਿਚ ਕਿਰਪਾਨ ਆਸਥਾ ਦਾ ਪ੍ਰਤੀਕ ਹੈ ਤੇ ਹਿੰਸਾ ਲਈ ਇਸ ਦੀ ਵਰਤੋਂ ਨੂੰ ਧਾਰਮਿਕ ਤੌਰ ’ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ । ਦਿਗਵਾ ਵਲੋਂ ਦੋਸ਼ੀ ਠਹਿਰਾਏ ਜਾਣ ਖ਼ਿਲਾਫ਼ ਕੀਤੀ ਅਪੀਲ ਦੀ ਅਰਜ਼ੀ ’ਤੇ ਅਦਾਲਤ ਦਾ ਫ਼ੈਸਲਾ ਅਜੇ ਆਉਣਾ ਬਾਕੀ ਹੈ । ਇਹ ਅਪੀਲ ਸਜ਼ਾ ਦੀ ਮਿਆਦ ਸਬੰਧੀ ਪਹਿਲਾਂ ਹੋਈ ਸੁਣਵਾਈ ਤੋਂ ਵੱਖਰੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button