IndiaTop News

ਹੈਦਰਾਬਾਦ ਤੋਂ ਲੰਡਨ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ’ਚ ਤਿੰਨ ਪਾਇਲਟ ਬੀਮਾਰ, ਇੱਕ ਨੂੰ ਉਡਾਣ ਦੇ ਵਿਚਕਾਰ ਹੀ ਦੇਣੀ ਪਈ ਆਕਸੀਜਨ

 ਹੈਦਰਾਬਾਦ ਤੋਂ ਲੰਡਨ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ (BA276) ਦੇ ਤਿੰਨੋਂ ਪਾਇਲਟ ਸਫ਼ਰ ਦੇ ਵਿਚਕਾਰ ਹੀ ਬੀਮਾਰ ਪੈ ਗਏ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਪਾਇਲਟਾਂ ਨੇ ਹੈਦਰਾਬਾਦ ਦੇ ਇੱਕ ਹੋਟਲ ’ਚ ਠਹਿਰਨ ਦੌਰਾਨ ਨਾਸ਼ਤਾ ਕੀਤਾ ਸੀ, ਜਿਸ ਤੋਂ ਬਾਅਦ ਤਿੰਨਾਂ ਦੀ ਤਬੀਅਤ ਖ਼ਰਾਬ ਹੋ ਗਈ।
ਤਿੰਨੋਂ ਪਾਇਲਟ ਫੂਡ ਪੁਆਇਜ਼ਨਿੰਗ ਦੇ ਸ਼ਿਕਾਰ ਹੋ ਗਏ। ਪਾਇਲਟਾਂ ਦੇ ਬੀਮਾਰ ਪੈਣ ਨੂੰ ਲੈ ਕੇ ਬ੍ਰਿਟਿਸ਼ ਏਅਰਵੇਜ਼ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੇ ਤਹਿਤ ਏਅਰਲਾਈਨ ਹੈਦਰਾਬਾਦ ਵਿੱਚ ਆਪਣੇ ਹੋਟਲ ਦੇ ਇੰਤਜ਼ਾਮਾਂ ਦੀ ਸਮੀਖਿਆ ਕਰ ਰਹੀ ਹੈ, ਜਦਕਿ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸੰਭਾਵਿਤ ਫੂਡ ਪੁਆਇਜ਼ਨਿੰਗ ਦਾ ਕਾਰਨ ਕੀ ਸੀ।
‘ਗਲਫ਼ ਨਿਊਜ਼’ ਅਨੁਸਾਰ, ਹੈਦਰਾਬਾਦ ਤੋਂ ਲੰਡਨ ਜਾ ਰਹੇ ਜਹਾਜ਼ ਵਿੱਚ ਇੱਕ ਪਾਇਲਟ ਦੀ ਹਾਲਤ 30,000 ਫੁੱਟ ਦੀ ਉੱਚਾਈ ‘ਤੇ ਇੰਨੀ ਵਿਗੜ ਗਈ ਕਿ ਉਸ ਨੂੰ ਜਹਾਜ਼ ’ਚ ਹੀ ਆਕਸੀਜਨ ਦੇਣੀ ਪਈ। ਹਾਲਾਂਕਿ, ਬਾਕੀ ਦੋ ਪਾਇਲਟਾਂ ਨੇ ਫੂਡ ਪੁਆਇਜ਼ਨਿੰਗ ਦੇ ਲੱਛਣ ਮਹਿਸੂਸ ਹੋਣ ਦੇ ਬਾਵਜੂਦ ਸਥਿਤੀ ਨੂੰ ਸੰਭਾਲਦੇ ਹੋਏ ਸੁਰੱਖਿਅਤ ਲੈਂਡਿੰਗ ਕਰਵਾਈ।
ਇਸ ਘਟਨਾ ਨੂੰ ਲੈ ਕੇ ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨਾਲ ਕਦੇ ਸਮਝੌਤਾ ਨਹੀਂ ਕੀਤਾ ਗਿਆ। ਸਾਡੇ ਸਾਥੀਆਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਪਹਿਲ ਹੈ ਅਤੇ ਬੀਮਾਰੀ ਦੀਆਂ ਕੁਝ ਰਿਪੋਰਟਾਂ ਤੋਂ ਬਾਅਦ ਅਸੀਂ ਇਸ ਸਥਾਨ ‘ਤੇ ਕਰੂ ਦੇ ਠਹਿਰਨ ਦੀ ਸਮੀਖਿਆ ਕਰ ਰਹੇ ਹਾਂ।
ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਉਡਾਣ ਤੋਂ ਪਹਿਲਾਂ ਤਿੰਨਾਂ ਪਾਇਲਟਾਂ ਨੇ ਹੈਦਰਾਬਾਦ ਦੇ ਇੱਕ ਹੋਟਲ ਵਿੱਚ ਨਾਸ਼ਤਾ ਕੀਤਾ ਸੀ ਅਤੇ ਇੱਕ ਬਾਹਰੀ ਕੰਪਨੀ ਦੁਆਰਾ ਮੁਹੱਈਆ ਕਰਵਾਈ ਗਈ ਬੋਤਲਬੰਦ ਪਾਣੀ ਦੀ ਵਰਤੋਂ ਕੀਤੀ ਸੀ।
ਘਟਨਾ ਤੋਂ ਬਾਅਦ ਤਿੰਨਾਂ ਪਾਇਲਟਾਂ ਨੇ ਹਵਾਈ ਸੁਰੱਖਿਆ ਸਬੰਧੀ ਰਿਪੋਰਟ ਦਰਜ ਕਰਵਾਈ ਅਤੇ ਉਨ੍ਹਾਂ ਨੂੰ ਆਪਣੀ ਬੀਮਾਰੀ ਦੇ ਕਾਰਨ ਦਾ ਪਤਾ ਲਗਾਉਣ ਲਈ ਸੈਂਪਲ ਦੇਣ ਲਈ ਕਿਹਾ ਗਿਆ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button