Breaking NewsD5 specialIndiaNewsTop News

ਹੈਦਰਾਬਾਦ ‘ਚ ਮਹਿਲਾ ਇੰਜੀਨੀਅਰ ਨੇ ਠੁਕਰਾਇਆ ਵਿਆਹ ਦਾ ਪ੍ਰਪੋਜ਼ਲ ਤਾਂ ਵਿਅਕਤੀ ਨੇ ਚਾਕੂ ਨਾਲ ਕੀਤਾ ਹਮਲਾ

ਹੈਦਰਾਬਾਦ : ਵਿਆਹ ਦਾ ਪ੍ਰਸਤਾਵ ਠੁਕਰਾਉਣ ‘ਤੇ ਇੱਕ ਵਿਅਕਤੀ ਨੇ ਮਹਿਲਾ ਸਾਫਟਵੇਅਰ ਇੰਜੀਨੀਅਰ ‘ਤੇ ਕਥਿਤ ਤੌਰ ‘ਤੇ ਚਾਕੂ ਨਾਲ ਹਮਲਾ ਕੀਤਾ, ਜਿਸ ‘ਚ ਉਹ ਜਖ਼ਮੀ ਹੋ ਗਈ। ਪੁਲਿਸ ਨੇ ਦੱਸਿਆ ਕਿ ਮਹਿਲਾ ਨੂੰ ਸ਼ਹਿਰ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਅਤੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਚਾਕੂ ਦੇ ਵਾਰ ਨਾਲ ਮਹਿਲਾ ਦੇ ਸਰੀਰ ‘ਤੇ ਕਈ ਜਖ਼ਮ ਹੋ ਗਏ ਹਨ।

ਰਾਸ਼ਟਰਪਤੀ ਨੇ ਦਿੱਤੀ ਸੀ ਸਹਿਮਤੀ,ਰਾਹੁਲ ਗਾਂਧੀ ਨੇ ਮੰਨੀ ਆਪਣੀ ਦਾਦੀ ਦੀ ਗਲਤੀ!

ਇਹ ਘਟਨਾ ਮੰਗਲਵਾਰ ਸ਼ਾਮ ਨੂੰ ਹੋਈ। ਮਹਿਲਾ ਦੀ ਮਾਂ ਆਪਣੀ ਧੀ ਨੂੰ ਬਚਾਉਣ ਲਈ ਪਹੁੰਚੀ ਅਤੇ ਹਮਲੇ ‘ਚ ਉਹ ਵੀ ਮਾਮੂਲੀ ਰੂਪ ਨਾਲ ਜਖ਼ਮੀ ਹੋ ਗਈ। ਆਰੋਪੀ ਇੱਕ ਨਾਮੀ ਬਿਊਟੀ ਅਤੇ ਹੇਅਰ ਸਟਾਈਲਿੰਗ ਸਲੂਨ ‘ਚ ਕੰਮ ਕਰਦਾ ਹੈ ਅਤੇ ਮਹਿਲਾ ਨੂੰ ਦੋ ਸਾਲ ਤੋਂ ਜਾਣਦਾ ਹੈ। ਪੁਲਿਸ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਮਹਿਲਾ ਨੇ ਵਿਅਕਤੀ  ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਜਿਸ ਕਾਰਨ ਉਸਨੇ ਹਮਲਾ ਕੀਤਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button