ਹੈਦਰਾਬਾਦ : ਐੇਨਕਾਉਂਟਰ ਮੈਨ ਦੇ ਨਾਂ ਨਾਲ ਜਾਣੇ ਜਾਂਦੇ ਹਨ ਪੁਲਿਸ ਕਮਿਸ਼ਨਰ ਸੱਜਨਾਰ
ਕਾਨਪੁਰ : ਹੈਦਰਾਬਾਦ ‘ਚ ਮਹਿਲਾ ਡਾਕਟਰ ਦੇ ਬਾਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਚਾਰ ਨੌਜਵਾਨਾਂ ਦਾ ਵੀਰਵਾਰ ਤੜਕੇ ਐੇਨਕਾਉਂਟਰ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ‘ਸੈਲਫ ਡਿਫੈਸ’ ਪੁਲਿਸ ਨੂੰ ਗੋਲੀ ਚਲਾਉਣੀ ਪਈ ਅਤੇ ਚਾਰੋਂ ਦੋਸ਼ੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਗੱਲ ਦੀ ਪੁਸ਼ਟੀ ਸਾਇਬਰਾਬਾਦ ਪੁਲਿਸ ਕਸ਼ਮਿਨਰ ਵੀਸੀ ਸੱਜਨਾਰ ਨੇ ਕੀਤੀ ਹੈ। ਇਹ ਕੇਸ ਉਨ੍ਹਾਂ ਦੀ ਨਿਗਰਾਨੀ ‘ਚ ਚੱਲ ਰਿਹਾ ਸੀ। ਹੁਣ ਐੇਨਕਾਉਂਟਰ ਤੋਂ ਬਾਅਦ ਵੀਸੀ ਸੱਜਨਾਰ ਦੇ ਪੁਰਾਣੇ ਮਾਮਲੇ ਵੀ ਚਰਚਾ ਵਿੱਚ ਆ ਗਏ ਹਨ।
Read Also ਹੈਦਰਾਬਾਦ ‘ਚ ਮਹਿਲਾ ਡਾਕਟਰ ਦੇ ਨਾਲ ਰੇਪ ਤੇ ਮਰਡਰ ਕਰਨ ਵਾਲੇ ਸਾਰੇ ਦੋਸ਼ੀਆਂ ਦਾ ਐਨਕਾਊਂਟਰ (ਵੀਡੀਓ)
ਕਿੱਥੇ ਜਾਂਦਾ ਹੈ ਐੇਨਕਾਉਂਟਰ ਸਪੈਸ਼ਲਿਸਟ
ਵੀਸੀ ਸੱਜਨਾਰ ਨੂੰ ਐੇਨਕਾਉਂਟਰ ਸਪੈਸ਼ਲਿਸਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਇਬਰਾਬਾਦ ਪੁਲਿਸ ਜਦੋਂ ਮਹਿਲਾ ਡਾਕਟਰ ਦੀ ਹੱਤਿਆ ਅਤੇ ਬਾਲਾਤਕਾਰ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ ਤੱਦ ਪੁਲਿਸ ਟੀਮ ਦੀ ਕਮਾਨ ਸੱਜਨਾਰ ਦੇ ਹੱਥਾਂ ਵਿੱਚ ਹੀ ਸੀ। ਅਜਿਹੇ ਵਿੱਚ ਜਦੋਂ ਫਿਰ ਤੋਂ ਦੋਸ਼ੀਆਂ ਦਾ ਐੇਨਕਾਉਂਟਰ ਹੋਇਆ ਤਾਂ ਸੱਜਨਾਰ ਦੇ ਪੁਰਾਣੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਦਰਅਸਲ 11 ਸਾਲ ਪਹਿਲਾਂ ਸੱਜਨਾਰ ਨੇ ਅਜਿਹਾ ਹੀ ਇੱਕ ਹੋਰ ਐਨਕਾਊਂਟਰ ਕੀਤਾ ਸੀ।
Sri VC Sajjanar,IPS took charge as
Commissioner of police, @cyberabadpolice pic.twitter.com/89g96EVFoA— Cyberabad Police (@cyberabadpolice) March 14, 2018
11 ਸਾਲ ਪਹਿਲਾਂ ਐੇਸਿਡ ਅਟੈਕ ਦੀ ਕਰ ਰਹੇ ਸਨ ਜਾਂਚ
ਸਾਲ 2008 ਵਿੱਚ ਵਾਰੰਗਲ ਜਿਲ੍ਹੇ ਵਿੱਚ ਇੱਕ ਐੇਸਿਡ ਅਟੈਕ ਮਾਮਲੇ ਦੀ ਜਾਂਚ ਸੱਜਨਾਰ ਹੀ ਕਰ ਰਹੇ ਸਨ। ਉਸ ਸਮੇਂ ਉਹ ਸੱਜਨਾਰ ਵਾਰੰਗਲ ਜਿਲ੍ਹੇ ਦੇ ਐਸਪੀ ਹੋਇਆ ਕਰਦੇ ਸਨ।ਜਾਣਕਾਰੀ ਮੁਤਾਬਕ ਦਸੰਬਰ 2008 ਵਿੱਚ ਤਿੰਨ ਲੜਕਿਆਂ ਨੇ ਸਕੂਟੀ ਤੋਂ ਕਾਲਜ ਜਾ ਰਹੀਆਂ ਦੋ ਲੜ਼ਕੀਆਂ ‘ਤੇ ਐਸਿਡ ਸੁੱਟ ਦਿੱਤਾ ਸੀ। ਦਰਅਸਲ ਇੱਕ ਲੜਕੀ ਨੇ ਮੁੱਖ ਦੋਸ਼ੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਐੇਸਿਡ ਦੇ ਹਮਲੇ ਵਿੱਚ ਇੱਕ ਕੁੜੀ ਦੀ ਮੌਕੇ ‘ਤੇ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉੱਥੇ ਦੀ ਜਨਤਾ ਵਿੱਚ ਭਾਰੀ ਰੋਸ਼ ਪੈਦਾ ਹੋ ਗਿਆ।
ਦੋਸ਼ੀ ਮੁੰਡਿਆਂ ਦਾ ਕੀਤਾ ਸੀ ਐੇਨਕਾਉਂਟਰ
ਸੱਜਨਾਰ ਨੇ ਕੇਸ ਦੀ ਛਾਣਬੀਨ ਕਰਦੇ ਹੋਏ ਦੋਸ਼ੀ ਤਿੰਨੋਂ ਮੁੰਡਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿੱਚ ਉਨ੍ਹਾਂ ਮੁੰਡਿਆਂ ਨੇ ਆਪਣਾ ਜੁਰਮ ਵੀ ਕਬੂਲ ਲਿਆ।ਫਿਰ ਇਨ੍ਹਾਂ ਦੋਸ਼ੀਆਂ ਨੂੰ ਕਰਾਇਮ ਸੀਨ ‘ਤੇ ਲਿਜਾਇਆ ਗਿਆ। ਉੱਥੇ ਮੁੰਡੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਡਿਫੈਸ ‘ਚ ਪੁਲਿਸ ਨੂੰ ਗੋਲੀ ਚਲਾਉਣੀੀ ਪਈ ਅਤੇ ਤਿੰਨਾਂ ਦਾ ਐੇਨਕਾਉਂਟਰ ਕਰ ਦਿੱਤਾ ਗਿਆ।
https://youtu.be/nYSMvhfS49I
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.