ਹੁੰਦੀਆਂ ਲਾਵਾਂ ’ਚੋਂ ਚੁੱਕੇ ਲਾੜਾ ਲਾੜੀ, ਕੈਮਰੇ ’ਚ ਕੈਦ ਹੋੋਈਆਂ ਤਸਵੀਰਾਂ ,ਬਣਿਆ ਫਿਲਮੀ ਸਿਨ,ਕਰਤਾ ਉਹੀਂ ਕੰਮ..
ਜਗਰਾਉਂ : ਜਗਰਾਉਂ ਮੋਗਾ ਹਾਈਵੇਅ ਤੇ ਕੋਠੇ ਬੱਗੂ ਦੇ ਗੁਰਦੁਆਰਾ ਸਾਹਿਬ ‘ਚ ਅੱਜ ਦੁਪਹਿਰ ਉਸ ਸਮੇਂ ਹੰਗਾਮਾ ਹੋ ਗਿਆ। ਜਦੋਂ ਗੁਰਦੁਆਰਾ ਸਾਹਿਬ ‘ਚ ਹੋ ਰਹੇ ਆਨੰਦ ਕਾਰਜ ਨੂੰ ਰੋਕਦੇ ਹੋਏ ਦਰਜਨ ਭਰ ਅਣਪਛਾਤੇ ਬੰਦਿਆਂ ਨੇ ਵਿਆਹ ਕਰਵਾ ਰਹੇ ਮੁੰਡੇ ਤੇ ਕੁੜੀ ਨੂੰ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ। ਕਿਡ ਨੈਪਿੰਗ ਦੀ ਪੂਰੀ ਘਟਨਾ ਗੁਰਦੁਆਰਾ ਸਾਹਿਬ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਸਾਨਾਂ ਨਾਲ ਇੱਕ ਹੋਰ ਧੋਖਾ ! ਚੁੱਪ-ਚਾਪ ਲਿਆਂਦਾ ਨਵਾਂ ਬਿਲ ! ਆਮ ਲੋਕਾਂ ‘ਤੇ ਵੀ ਪਵੇਗਾ ਅਸਰ ! D5 Channel Punjabi
ਇਸ ਮੌਕੇ ਤੇ ਪਹੁੰਚ ਕੇ ਪਤਾ ਲੱਗਿਆ ਕਿ ਮੁੰਡਾ ਜੱਗਾ ਸਿੰਘ ਜੋ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ ਤੇ ਕੁੜੀ ਰੁਪਿੰਦਰ ਕੌਰ ਜ਼ਿਮੀਦਾਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਘਲਕਲਾਂ ਕੋਲ ਦੀ ਰਹਿਣ ਵਾਲੀ ਹੈ, ਜੋ ਪਿੰਡ ਬੁੱਟਰ ‘ਚ ਆਪਣੀ ਭੂਆ ਕੋਲ ਰਹਿ ਕੇ ਪੜਦੀ ਸੀ ਤੇ ਇਸੇ ਦੌਰਾਨ ਉਸਦਾ ਜੱਗਾ ਸਿੰਘ ਨਾਲ ਉਸਦੇ ਪ੍ਰੇਮ ਸੰਬੰਧ ਬਣ ਗਏ ਤੇ 8 ਦਿਨ ਪਹਿਲਾਂ ਦੋਵਾਂ ਨੇ ਇਕ ਵਕੀਲ ਦੇ ਜ਼ਰੀਏ ਪੇਪਰ ਮੈਰਿਜ ਕਰਵਾ ਲਈ ਤੇ ਅੱਜ ਮੁੰਡਾ ਜੱਗਾ ਸਿੰਘ ਆਪਣੇ ਪਰਿਵਾਰ ਨਾਲ ਇਸ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ ਕਰਵਾਉਣ ਲਈ ਪਹੁੰਚਿਆ ਤੇ ਆਨੰਦ ਕਾਰਜ ਦੌਰਾਨ ਹੀ ਦਰਜਨ ਭਰ ਦੇ ਕਰੀਬ ਨੌਜਵਾਨ ਮੂੰਹ ਢੱਕ ਕੇ ਗੁਰਦੁਆਰਾ ਸਾਹਿਬ ਪਹੁੰਚੇ ਤੇ ਦੋਵਾਂ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ।
🔴LIVE|ਥੱਕ ਚੁੱਕੇ ਮਰੀਜਾਂ ਲਈ ਨਵੀਂ ਉਮੀਦ,ਆਯੂਰਵੈਦਿਕ ਤਰੀਕੇ ਨਾਲ ਪੁਰਾਣੇ ਰੋਗਾਂ ਦਾ ਪੱਕਾ ਇਲਾਜ! ਵੈਦ ਜੀ ਨਾਲ ਗੱਲਬਾਤ
ਇਸ ਮੌਕੇ ਮੁੰਡੇ ਦੀ ਮਾਂ ਨੇ ਕਿਹਾ ਕੀ ਦੋਵਾਂ ਨੂੰ ਕਿਡਨੈਪ ਕਰਨ ਵਾਲੇ ਕੌਣ ਸਨ ਇਸਦਾ ਪਤਾ ਤਾਂ ਨਹੀਂ ਲੱਗ ਸਕਿਆ, ਪਰ ਉਨ੍ਹਾਂ ਵਿਚੋਂ 2 ਦੇ ਮੂੰਹ ਨਹੀਂ ਢਕੇ ਸਨ ਤੇ ਉਨਾਂ ਵਿਚੋਂ ਇਕ ਪਿੰਡ ਬੁੱਟਰ ਦਾ ਸਾਬਕਾ ਸਰਪੰਚ ਹੈ ਤੇ ਇਨ੍ਹਾਂ ਵਿਚੋਂ ਕਈਆਂ ਨੇ ਚੱਪਲਾਂ ਤੇ ਬੂਟ ਪਾ ਕੇ ਹੀ ਗੁਰੂ ਸਾਹਿਬ ਦੀ ਹਜ਼ੂਰੀ ‘ਚ ਮੁੰਡੇ ਕੁੜੀ ਨੂੰ ਕੁੱਟਦੇ ਰਹੇ ਤੇ ਫਿਰ ਆਪਣੇ ਨਾਲ ਲੈ ਗਏ। ਇਸ ਮੌਕੇ ਤੇ DSP ਹਰਸ਼ਪ੍ਰੀਤ ਸਿੰਘ ਨੇ ਕਿਹਾ ਕੀ ਪੂਰੀ ਘਟਨਾ ਦੀ ਸੀ.ਸੀ.ਟੀ.ਵੀ ਦੇਖੀ ਜਾ ਰਹੀ ਹੈ ਤੇ ਜ਼ਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.