Breaking NewsD5 specialNewsPunjabTop News

ਹੁਸ਼ਿਆਰਪੁਰ ਵਿਖੇ ਡਿਊਟੀ ਦੌਰਾਨ ASI ਦੀ ਗੋਲ਼ੀ ਲੱਗਣ ਨਾਲ ਮੌਤ

ਹੁਸ਼ਿਆਰਪੁਰ : ਸ਼ਹਿਰ ਦੀ ਪੁਲਿਸ ਲਾਈਨ ‘ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਉੱਥੇ ਤੈਨਾਤ ਇੱਕ ASI ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ। ASI ਦੀ ਪਹਿਚਾਣ ਗੁਰਮੀਤ ਸਿੰਘ ਦੇ ਤੌਰ ‘ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਹੋਈ ਜਦੋਂ ਏਐਸਆਈ ਆਪਣੀ ਸਰਵਿਸ ਰਿਵਾਲਵਰ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਰਿਵਾਲਵਰ ਨਾਲ ਗੋਲੀ ਚੱਲ ਗਈ ਜੋ ਗੁਰਮੀਤ ਸਿੰਘ ਦੇ ਲੱਗੀ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਆਮ ਆਦਮੀ ਪਾਰਟੀ ਨੇ ਸਿੱਧੂ ਨੂੰ ਦਿਖਾਇਆ ਸ਼ੀਸ਼ਾ, ਕੈਪਟਨ ਧੜਾ ਹੋਇਆ ਖੁਸ਼ D5 Channel Punjabi

ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦਕਿ ਮਾਮਲੇ ਦੀ ਜਾਂਚ ਉਪਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਗੋਲ਼ੀ ਲੱਗਣ ਨਾਲ ਮੌਤ ਦੇ ਮੂੰਹ ’ਚ ਗਏ ਏ. ਐੱਸ. ਆਈ. ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਕਿ ਚਾਰ ਦਿਨ ਪਹਿਲਾਂ ਛੁੱਟੀ ਕੱਟਣ ਤੋਂ ਬਾਅਦ ਬੀਤੇ ਦਿਨ ਡਿਊਟੀ ’ਤੇ ਵਾਪਸ ਆਇਆ ਸੀ।ਇਸ ਦੌਰਾਨ ਗੱਡੀ ’ਚ ਬੈਠਦੇ ਹੋਏ ਆਪਣੀ ਪਿਸਤੌਲ ਨੂੰ ਸਾਫ਼ ਕਰਨ ਲੱਗਾ ਕਿ ਗੋਲ਼ੀ ਚੱਲ ਗਈ, ਜਿਸ ਨਾਲ ਗੁਰਮੀਤ ਸਿੰਘ ਦੀ ਮੌਤ ਹੋ ਗਈ। ਪਰਿਵਾਰ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button