IndiaTop News

ਹੁਣ 20 ਫੀਸਦੀ ਤੋਂ ਵੱਧ ਈਥਾਨੌਲ ਮਿਲਾਵਟ ਦੀ ਤਿਆਰੀ

ਭਾਰਤ ’ਚ ਈਥਾਨੌਲ ਦਾ ਉਤਪਾਦਨ ਖਪਤ ਨਾਲੋਂ ਜ਼ਿਆਦਾ ਹੋਣ ਦਾ ਦਾਅਵਾ

ਭਾਰਤ ਸਰਕਾਰ ਹੁਣ ਈਥਾਨੌਲ ਦੀ ਮਿਲਾਵਟ ਵਧਾਉਣ ਦੀ ਇਜਾਜ਼ਤ ’ਤੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਤਰੁਣ ਕਪੂਰ ਨੇ ਕਿਹਾ ਹੈ ਕਿ ਇਸ ਲਈ ਫਲੈਕਸੀ-ਫਿਊਲ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ‘ਦਿ ਇੰਡੀਆ ਸ਼ੂਗਰ ਐਂਡ ਬਾਇਓ-ਐਨਰਜੀ ਕਾਨਫਰੰਸ 2026’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਪੂਰ ਨੇ ਕਿਹਾ ਕਿ ਦੇਸ਼ ਵਿਚ ਈ-20 ਪ੍ਰੋਗਰਾਮ ਹੁਣ ਤੱਕ ‘ਬਹੁਤ ਸਫਲ’ ਰਿਹਾ ਹੈ। ਕਈ ਵਾਹਨ ਨਿਰਮਾਤਾ ਜਲਦ ਹੀ ਫਲੈਕਸੀ-ਫਿਊਲ ਵਾਹਨ ਬਾਜ਼ਾਰ ਵਿਚ ਲਿਆਉਣ ਦੀਆਂ ਯੋਜਨਾਵਾਂ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦਾ ਧਿਆਨ ਫਲੈਕਸੀ-ਫਿਊਲ ਵਾਹਨਾਂ ਵੱਲ ਹੈ ਅਤੇ ਪੈਟਰੋਲ ਵਿਚ 20 ਫੀਸਦੀ ਤੋਂ ਵੱਧ ਈਥਾਨੌਲ ਮਿਲਾਉਣ ਦੀ ਸੰਭਾਵਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਪੈਟਰੋਲ ਪੰਪਾਂ ’ਤੇ ਸ਼ੁੱਧ ਈਥਾਨੌਲ ਦੀ ਉਪਲਬਧਤਾ ਵੀ ਵਧਾਉਣੀ ਪਵੇਗੀ।  ਤਰੁਣ ਕਪੂਰ ਨੇ ਕਿਹਾ ਕਿ ਭਾਰਤ ਵਿਚ ਉਪਲਬਧ ਈਂਧਣ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਈਥਾਨੌਲ ਉਤਪਾਦਨ ਸਮਰੱਥਾ ਹੁਣ ਮਿਲਾਵਟ ਦੀ ਲੋੜ ਤੋਂ ਵੱਧ ਹੋ ਗਈ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button