IndiaInternationalNewsTop News

ਹੁਣ ਬਿਨ੍ਹਾਂ ਪਾਸਪੋਰਟ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਨਗੇ ਸ਼ਰਧਾਲੂ

ਨਵੀਂ ਦਿੱਲੀ/ਇਸਲਾਮਾਬਾਦ : ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲਿਆ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ। ਪਾਕਿਸਤਾਨ ਵਿੱਚ ਸਥਿਤ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਥੋੜੀ ਦੂਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕਰਤਾਰਪੁਰ ਕੋਰੀਡੋਰ ਰਾਹੀਂ ਦਰਸ਼ਨ ਕਰਨ ਜਾਂਦੀ ਸੰਗਤ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਕਿ ਸਵੀਕਾਰ ਕਰ ਲਿਆ ਗਿਆ ਹੈ ਤੇ ਹੁਣ ਬਿਨ੍ਹਾਂ ਪਾਸਪੋਰਟ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਣਗੇ।

Goldy Brar ਦੀ ਧਮਕੀ, Jail ਮੰਤਰੀ ਤੇ DGP ਨੂੰ ਵੀ ਹੋ ਗਿਆ ਸਿੱਧਾ, ਕਰਨ ਨੂੰ ਫਿਰਦਾ ਧਮਾਕਾ | D5 Channel Punjabi

ਇਸ ਦੀ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਨੇ ਸ਼ੋਸਲ ਮੀਡੀਆ ਰਾਹੀ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਸਿੱਖਾਂ ਦੀ ਮੰਗ ਨੂੰ ਮੰਨਦਿਆਂ ਭਾਰਤ ਸਰਕਾਰ ਨੇ ਸਰਹੱਦ ਦੇ ਭਾਰਤੀ ਪਾਸੇ ‘ਦਰਸ਼ਨ ਸਥਾਨ’ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਦਰਸ਼ਨ ਸਥਲ 6 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਸੰਗਤਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਇਲਾਹੀ ਦਰਸ਼ਨ ਕਰਵਾਏਗਾ।

Sangrur Protest : Badal ਪਰਿਵਾਰ ਛੱਡੇਗਾ Shiromani Akali Dal? ਜਾਵੇਗਾ Jail | D5 Channel Punjabi

ਉਨ੍ਹਾਂ ਦੱਸਿਆ ਕਿ 9 ਮੀਟਰ ਉੱਚੀ ਇਕ ਇਮਾਰਤ ਖੜੀ ਕੀਤੀ ਜਾ ਰਹੀ ਹੈ ਜਿਸ ਰਾਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋ ਸਕਣਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਭਾਰਤ ਸਰਕਾਰ ਵੱਲੋ ਉਨ੍ਹਾਂ ਸੰਗਤਾਂ ਲਈ ਕੀਤਾ ਜਾ ਰਿਹਾ ਹੈ ਜੋ ਪਾਸਪੋਰਟ ਨਾ ਹੋਣ ਕਾਰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀ ਕਰ ਸਕਦੀਆਂ ਇਸ ਟਾਵਰ ਰਾਹੀ ਦੂਰੋ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਦਾ ਸਕਣਗੇ ਉਨ੍ਹਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਇਸ ਉਦਮ ਲਈ ਧੰਨਵਾਦ ਕੀਤਾ।

PM Modi ਦਾ ਸਿੱਖਾਂ ਨੂੰ ਅਨੌਖਾ ਤੋਹਫ਼ਾ, ਲੰਬੇ ਸਮੇਂ ਤੋਂ ਸੀ ਸਿੱਖਾਂ ਦੀ ਮੰਗ | D5 Channel Punjabi

ਉਨ੍ਹਾਂ ਅੱਗੇ ਦੱਸਿਆ ਕਿ ਇਸ ਪਲਾਜਾ ਵਿੱਚ ਵੱਡੀਆਂ ਸਕਰੀਨਾਂ ਲੱਗਣਗੀਆਂ ਅਤੇ ਇਕ ਸਮੇਂ ‘ਤੇ 450 ਲੋਕ ਦਰਸ਼ਨ ਕਰ ਸਕਣਗੇ। ਇਸ ਦਰਸ਼ਨੀ ਸਥਾਨ ਦਾ ਕੰਮ ਲਗਭਗ 6 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਜਿਸ ਤੋਂ ਬਾਅਦ ਬਿਨ੍ਹਾਂ ਪਾਸਪੋਰਟ ਵਾਲੀਆਂ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਖੁੱਲ੍ਹੇ ਦਰਸ਼ਨ ਦਿਦਾਰ ਕਰ ਸਕਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button