Breaking NewsD5 specialNewsPoliticsPunjab

ਹੁਣ ਬਾਦਲ ਪਿਓ-ਪੁੱਤ ਦਾ ਜਲੂਸ ! ਮੂੰਹ ‘ਤੇ ਫੇਰਿਆ ਕਾਲਾ ਪੋਚਾ! (ਵੀਡੀਓ)

ਲੁਧਿਆਣਾ ‘ਚ ਅਕਾਲੀ ਵਰਕਰਾਂ ਵਲੋਂ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲਣ ਦਾ ਮਾਮਲਾ ਕਾਫੀ ਭਖ ਗਿਆ ਹੈ। ਇਕ ਪਾਸੇ ਜਿਥੇ ਅਕਾਲੀਆਂ ਦੀ ਕਾਰਵਾਈ ਤੋਂ ਬਾਅਦ ਕਾਂਗਰਸੀਆਂ ਵਲੋਂ ਬੁਤ ਨੂ੍ੰ ਦੁਧ ਨਾਲ ਧੋ ਕੇ ਸਾਫ ਕੀਤਾ ਗਿਆ। ਉਥੇ ਹੀ ਹੁਣ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਤੇ ਟਵੀਟ ਕੀਤਾ, ਟਵੀਟ ਕਰਕੇ ਕੈਪਟਨ ਨੇ ਇਸ ਮਾਮਲੇ ਦੀ ਸਖਤ ਸ਼ਬਦਾਂ ‘ਚ ਨਿੰਦਿਆ ਕੀਤੀ ਹੈ। ਨਾਲ ਹੀ ਉਨਾਂ ਲਿਖਿਆ ਕਿ ਅਜਿਹਾ ਅਪਮਾਨਜਨਕ ਕਾਰਜ ਕਰਨ ਵਾਲਿਆਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਥੇ ਹੀ ਕੈਪਟਨ ਨੇ ਪੁਲਿਸ ਨੂੰ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੇ ਸਖਤ ਨਿਰਦੇਸ਼ ਦਿਤੇ ਹਨ।

Read Also ਚੰਡੀਗੜ੍ਹ ਤੋਂ ਸੁਖਬੀਰ ਬਾਦਲ LIVE, ਕੈਪਟਨ ‘ਤੇ ਕਾਂਗਰਸ ਨੂੰ ਦਿੱਤਾ ਖੁੱਲ੍ਹਾ ਚੈਲੰਜ

ਦਸ ਦੇਈਏ ਕਿ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ‘ਚ ਅਕਾਲੀ ਦਲ ਦੇ ਆਗੂਆਂ ਵੱਲੋਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲੀ ਕਾਲਖ ਮਲੀ ਗਈ ਸੀ। ਜਿਸ ਤੋਂ ਬਾਅਦ ਲੋਕ ਸਭਾ ਮੈਂਬਰ ਰਵਨੀਤ ਬਿਟੂ ਵਲੋਂ ਬੁਤ ਨੂੰ ਦੁਧ ਨਾਲ ਧੋ ਕੇ ਸਾਫ ਕੀਤਾ ਗਿਆ। ਨਾਲ ਹੀ ਇਸ ਮਾਮਲੇ ਤੇ ਤਿਖੀ ਪ੍ਰਤੀਕਿਰਿਆ ਵੀ ਦਿਤੀ ਹੈ। ਕੈਪਟਨ ਵਲੋਂ ਕਾਰਵਾਈ ਕਰਨ ਦੇ ਹੁਕਮ ਤਾਂ ਦਿਤੇ ਗਏ ਹਨ, ਹੁਣ ਦੇਖਦੇ ਹਾਂ ਪੁਲਿਸ ਅਕਾਲੀ ਆਗੂਆਂ ਤੇ ਕੀ ਕਾਰਵਾਈ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button