Breaking NewsD5 specialIndiaNewsTop News

ਹੁਣ ਚੋਣ ਪ੍ਰਚਾਰ ‘ਤੇ ਜ਼ਿਆਦਾ ਪੈਸੇ ਲਗਾ ਸਕਣਗੇ ਉਮੀਦਵਾਰ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਉਮੀਦਵਾਰਾਂ ਦੇ ਖਰਚੇ ਦੀ ਸੀਮਾ ਵਧਾ ਦਿੱਤੀ ਹੈ। ਪਹਿਲਾਂ ਜਿੱਥੇ ਲੋਕ ਸਭਾ ਚੋਣਾਂ ‘ਚ ਇੱਕ ਉਮੀਦਵਾਰ 70 ਲੱਖ ਰੁਪਏ ਖਰਚ ਸਕਦਾ ਸੀ, ਉਥੇ ਹੀ ਹੁਣ ਇਹ ਸੀਮਾ ਵਧਾ ਕੇ 95 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਵਿਧਾਨ ਸਭਾ ਦੇ ਉਮੀਦਵਾਰ ਦੇ ਖਰਚੇ ਦੀ ਸੀਮਾ 28 ਲੱਖ ਤੋਂ ਵਧਾ ਕੇ 40 ਲੱਖ ਰੁਪਏ ਕੀਤੀ ਗਈ ਹੈ। ਈ.ਸੀ.ਆਈ. ਅਨੁਸਾਰ ਨਵੀਆਂ ਖਰਚਾ ਹੱਦਾਂ ਸਾਰੀਆਂ ਅਗਲੀਆਂ ਚੋਣਾਂ ’ਚ ਲਾਗੂ ਹੋਣਗੀਆਂ। ਉਮੀਦਵਾਰਾਂ ਲਈ ਚੋਣ ਖਰਚੇ ਦੀ ਹੱਦ ’ਚ ਆਖ਼ਰੀ ਵੱਡੀ ਸੋਧ 2014 ’ਚ ਕੀਤੀ ਗਈ ਸੀ। ਖਰਚਾ ਹੱਦ ਵਧਾਉਣ ਲਈ ਚੋਣ ਕਮਿਸ਼ਨ ਨੇ ਹਰੀਸ਼ ਕੁਮਾਰ (ਸੇਵਾ-ਮੁਕਤ) ਦੀ ਅਗਵਾਈ ’ਚ ਇਕ ਕਮੇਟੀ ਦਾ ਗਠਨ ਕੀਤਾ ਸੀ।

ਕੇਂਦਰ ਦੀ ਜਾਂਚ ਟੀਮ ਪਹੁੰਚੀ ਪੰਜਾਬ, ਹੁਣ ਹੋਊ ਰੈਲੀ ਰੱਦ ਹੋਣ ਦਾ ਖੁਲਾਸਾ! || D5 Channel Punjabi

ਕਮੇਟੀ ’ਚ ਆਈ. ਆਰ. ਐੱਸ. ਅਧਿਕਾਰੀ ਉਮੇਸ਼ ਸਿਨ੍ਹਾ (ਜਨਰਲ ਸਕੱਤਰ) ਅਤੇ ਚੰਦਰ ਭੂਸ਼ਣ ਕੁਮਾਰ (ਭਾਰਤ ਦੇ ਚੋਣ ਕਮਿਸ਼ਨ ’ਚ ਸੀਨੀਅਰ ਉਪ ਚੋਣ ਕਮਿਸ਼ਨਰ) ਹਨ, ਜਿਸ ਦਾ ਮਕਸਦ ਲਾਗਤ ਕਾਰਕਾਂ ਅਤੇ ਹੋਰ ਸਬੰਧਤ ਮੁੱਦਿਆਂ ਦਾ ਅਧਿਐਨ ਕਰਨ ਅਤੇ ਉਚਿਤ ਸਿਫਾਰਸ਼ਾਂ ਕਰਨ ਲਈ ਸੀ। ਕਮੇਟੀ ਨੇ ਸਿਆਸੀ ਪਾਰਟੀਆਂ, ਮੁੱਖ ਚੋਣ ਅਧਿਕਾਰੀਆਂ ਅਤੇ ਚੋਣ ਅਬਜ਼ਰਵਰਾਂ ਤੋਂ ਸੁਝਾਅ ਮੰਗੇ। ਕਮੇਟੀ ਨੇ ਪਾਇਆ ਕਿ 2014 ਤੋਂ ਬਾਅਦ ਵੋਟਰਾਂ ਦੀ ਗਿਣਤੀ ਅਤੇ ਲਾਗਤ ਮਹਿੰਗਾਈ ਸੂਚਕ ਅੰਕ ’ਚ ਕਾਫ਼ੀ ਵਾਧਾ ਹੋਇਆ ਹੈ। ਇਸ ਨੇ ਚੋਣ ਪ੍ਰਚਾਰ ਦੇ ਬਦਲਦੇ ਤਰੀਕਿਆਂ ’ਤੇ ਵੀ ਧਿਆਨ ਦਿੱਤਾ, ਜੋ ਹੌਲੀ-ਹੌਲੀ ਵਰਚੁਅਲ ਮੁਹਿੰਮ ’ਚ ਬਦਲ ਰਿਹਾ ਹੈ।

ਫਿਰੋਜ਼ਪੁਰ ਰੈਲੀ ’ਚ ਵੱਡੀ ਅਪਡੇਟ, ਹਾਈਕਮਾਨ ਨੇ ਲਾ ਲਿਆ ਚੰਨੀ ਨੂੰ ਫੋਨ! ਪੰਜਾਬ ਪੁਲਿਸ ਨੂੰ ਸੱਦ ਲਿਆ ਦਿੱਲੀ?

ਕਮਿਸ਼ਨ ਨੇ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਮੀਦਵਾਰਾਂ ਲਈ ਮੌਜੂਦਾ ਚੋਣ ਖ਼ਰਚਾ ਹੱਦ ਨੂੰ ਵਧਾਉਣ ਦਾ ਫ਼ੈਸਲਾ ਲਿਆ ਹੈ। ਲੋਕ ਸਭਾ ਚੋਣਾਂ ’ਚ ਜਿਨ੍ਹਾਂ ਸੂਬਿਆਂ ’ਚ ਹੁਣ ਤੱਕ ਉਮੀਦਵਾਰ ਲਈ ਚੋਣ ਖਰਚੇ ਦੀ ਹੱਦ ਵੱਧ ਤੋਂ ਵੱਧ 70 ਲੱਖ ਸੀ, ਉਸ ਨੂੰ ਵਧਾ ਕੇ 95 ਲੱਖ ਕੀਤਾ ਗਿਆ ਹੈ। ਜਿਸ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਇਹ 54 ਲੱਖ ਸੀ ਉਸ ਨੂੰ ਵਧਾ ਕੇ 75 ਲੱਖ ਕੀਤਾ ਗਿਆ। ਉੱਥੇ ਹੀ ਵਿਧਾਨ ਸਭਾ ਚੋਣਾਂ ’ਚ ਜਿਸ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਇਹ ਹੱਦ 28 ਲੱਖ ਸੀ ਉਸ ਨੂੰ ਵਧਾ ਕੇ 40 ਲੱਖ ਕੀਤਾ ਗਿਆ। ਉਥੇ ਹੀ ਜਿਸ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਇਹ 20 ਲੱਖ ਸੀ ਉਸ ਨੂੰ ਵਧਾ ਕੇ 28 ਲੱਖ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button