Breaking NewsD5 specialEntertainmentNewsTop News

ਹੁਣ ਕੋਰੋਨਾ ਸੰਕਟ ‘ਚ ਮਦਦ ਲਈ ਅੱਗੇ ਆਏ ਰਿਤਿਕ ਰੌਸ਼ਨ, ਹਾਲੀਵੁਡ ਸਿਤਾਰੇ ਵੀ ਹਨ ਸ਼ਾਮਿਲ

ਮੁੰਬਈ : ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆਂ ’ਚ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ। ਪੂਰੀ ਦੁਨੀਆਂ ਇਸ ਮੁਸ਼ਕਿਲ ਸਮੇਂ ਤੋ ਗੁਜ਼ਰ ਰਹੀ ਹੈ। ਬਾਲੀਵੁਡ ਦੇ ਕਈ ਸਿਤਾਰੇ ਕੋਰੋਨਾ ਦੇ ਮਰੀਜ਼ਾ ਦੀ ਸਹਾਇਤਾ ਦੇ ਲਈ ਅੱਗੇ ਆਏ ਹਨ। ਹੁਣ ਰਿਤਿਕ ਰੌਸ਼ਨ ਨੇ ਵੀ ਕੋਰੋਨਾ ਦੇ ਸੰਕਟ ਨੂੰ ਦੇਖਦੇ ਹੋਏ 12 ਹਜ਼ਾਰ ਡਾਲਰ ਲਗਭਗ 11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਡੋਨੇਟ ਕੀਤੀ ਹੈ। ਰਿਤਿਕ ਤੋਂ ਇਲਾਵਾ ਇਸ ਡੋਨੇਸ਼ਨ ’ਚ ਕਈ ਹਾਲੀਵੁਡ ਸਿਤਾਰੇ ਵੀ ਸ਼ਾਮਿਲ ਹੋਏ ਹਨ।

ਅਕਾਲੀਆਂ ਦੀ ਬੀਬੀ ਫਸੀ ਕਸੂਤੀ !ਪੁਲਿਸ ਨੇ ਕਰਤੀ ਵੱਡੀ ਕਾਰਵਾਈ!

ਜਾਣਕਾਰੀ  ਮੁਤਾਬਿਕ ਲੇਖਕ ਜੈ ਸ਼ੇਟੀ ਨੇ ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਸੇਅਰ ਕੀਤੀ ਹੈ। ਜਿਸ ’ਚ ਦੱਸਿਆ ਗਿਆ ਹੈ ਕਿ ਰਿਤਿਕ ਦੇ ਨਾਲ ਹੀ ਹਾਲੀਵੁਡ ਸਿਤਾਰੇ ਸੌਨ ਮੇਡੇਂਸ, ਵਿਲ ਸਮਿਥ, ਜੇਮੀ ਕਰਨ ਲਿਮਾ, ਬਰੈਂਡਨ ਬੁਰਚਰਡ ਜਿਵੇਂ ਸਿਲੇਵਸ ਨੇ ਕੁਲ ਮਿਲਾਕਰ 3.68 ਮਿਲੀਅਨ ਡੌਲਰ (ਲਗਭਗ 27 ਕੋਰੋੜ ਰੁਪਏ ) ਦੀ ਸਹਾਇਤਾ ਰਾਸ਼ੀ ਡੋਨੋਟ ਕੀਤੀ ਹੈ। ਸ਼ੇਟੀ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

ਹੁਣੇ ਹੁਣੇ ਆਈ ਵੱਡੀ ਖ਼ਬਰ !ਆਇਆ ਮੁੱਖ ਮੰਤਰੀ ਦਾ ਵੱਡਾ ਬਿਆਨ !ਖੁਸ਼ ਕਰਤੇ ਪੰਜਾਬ ਦੇ ਲੋਕ, ਸਿਹਤ ਮੰਤਰੀ ਵੀ ਹੈਰਾਨ !

ਦੱਸ ਦਈਏ ਹੁਣ ਤੱਕ ਸਲਮਾਨ ਖਾਨ, ਅਕਸ਼ੇ ਕੁਮਾਰ,ਅਤੇ ਸੋਨੂ ਸੂਦ ਜਿਹੇ ਸਿਤਾਰੇ ਲਗਭਗ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਇਹਨਾਂ ’ਚ ਪ੍ਰਿਅੰਕਾ ਚੌਪੜਾ ਅਤੇ ਹੋਰ ਸਿਤਾਰੇ ਵੀ ਸ਼ਾਮਿਲ ਹਨ। ਪ੍ਰਿਅੰਕਾ ਦੇ ਪਤੀ ਨਿਕ ਜੋਨਸ ਦੇ ਨਾਲ ਲੰਡਨ ਤੋਂ 4 ਕਰੋੜ ਰੁਪਏ ਦਾ ਫੰਡ ਸ਼ੋਸ਼ਲ ਮੀਡੀਆ ਦੇ ਜ਼ਰੀਏ ਇੱਕਠਾ ਕੀਤਾ ਸੀ। ਇਸ ਫੰਡ ਦਾ ਇਸਤੇਮਾਲ ਆਕਸੀਜਨ ਸਪਲਾਈ , ਕੋਵਿਡ ਕੇਅਰ ਸੈਂਟਰ ਅਤੇ ਵੈਕਸੀਨੇਸ਼ਨ ਨੂੰ ਵਧਾਵਾ ਦੇਣ ਦੇ ਲਈ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button