Breaking NewsD5 specialNewsSportsTop News

ਹੁਣ ਕੋਰੋਨਾ ਆਫ਼ਤ ‘ਚ ਮਦਦ ਲਈ ਅੱਗੇ ਆਏ ਸ਼ਿਖਰ ਧਵਨ, ਦਾਨ ਕੀਤੇ 20 ਲੱਖ ਰੁਪਏ

ਨਵੀਂ ਦਿੱਲੀ : ਭਾਰਤ ਦੇ ਦਿੱਗਜ਼ ਸ਼ਿਖਰ ਧਵਨ ਨੇ ਕੋਰੋਨਾ ਦੀ ਲੜਾਈ ‘ਚ ਮਦਦ ਕਰਨ ਦਾ ਹੱਥ ਵਧਾਇਆ ਹੈ। ਸੋਸ਼ਲ ਮੀਡੀਆ ‘ਤੇ ਸਿਖਰ ਨੇ ਪੋਸਟ ਸ਼ੇਅਰ ਕਰ ਇਸ ਗੱਲ ਦੀ ਜਾਣਕਾਰੀ ਸਾਝੀ ਕੀਤੀ ਹੈ। ਧਵਨ ਨੇ ਕੋਰੋਨਾ ਦੀ ਲੜਾਈ ਵਿੱਚ 20 ਲੱਖ ਅਤੇ ਆਈਪੀਐਲ ਐਵਾਰਡ ਨਾਲ ਮਿਲਣ ਵਾਲੇ ਪੈਸਿਆਂ ਨੂੰ ਮਿਸ਼ਨ ਆਕਸੀਜਨ ਨਾਮਕ ਐਨਜੀਓ ‘ਚ ਦਾਨ ‘ਚ ਦੇਣਾ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਸਚਿਨ ਤੇਂਦੁਲਕਰ ਨੇ ਮਿਸ਼ਨ ਆਕਸੀਜਨ ਐਨਜੀਓ ਨੂੰ 1 ਕਰੋੜ ਰੁਪਏ ‘ਚ ਦਾਨ ‘ਚ ਦਿੱਤਾ ਹੈ। ਧਵਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਕੇ ਲਿਖਿਆ ਹੈ ਕਿ, ਕੋਵਿਡ ਨਾਲ ਭਾਰਤ ਦੀ ਮਦਦ ਲਈ ਮੈਂ 20 ਲੱਖ ਤੋਂ ਜ਼ਿਆਦਾ ਅਤੇ ਆਈਪੀਐਲ ਤੋਂ ਆਉਣ ਵਾਲੇ ਪੈਸਿਆਂ ਨੂੰ ਮਿਸ਼ਨ ਆਕਸੀਜਨ ਐਨਜੀਓ ‘ਚ ਦਾਨ ਦੇਣ ਦਾ ਫੈਸਲਾ ਕੀਤਾ ਹੈ। ਧਵਨ ਨੇ ਆਪਣੀ ਪੋਸਟ ‘ਚ ਇਹ ਵੀ ਲਿਖਿਆ ਹੈ ਕਿ ਨਾਲ ਮਿਲਕੇ ਅਸੀਂ ਇਸ ਲੜਾਈ ਨੂੰ ਜਿੱਤ ਸਕਦੇ ਹਾਂ।

ਹੁਣੇ-ਹੁਣੇ ਆਈ ਵੱਡੀ ਖਬਰ,ਰਾਕੇਸ਼ ਟਿਕੈਤ ’ਤੇ ਪੁਲਿਸ ਦਾ ਵੱਡਾ ਐਕਸ਼ਨਰੈਲੀ ਕੱਢਣੀ ਪਈ ਮਹਿੰਗੀ,ਗ੍ਰਿਫਤਾਰੀ…?

ਭਾਰਤ ‘ਚ ਕੋਰੋਨਾ ਦੀ ਦੂਜੀ ਲਹਿਰ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਹਸਪਤਾਲਾਂ ‘ਚ ਆਕਸੀਜਨ ਦੀ ਕਿੱਲਤ ਸਾਹਮਣੇ ਆਉਣ ਲੱਗੀ ਹੈ। ਇਸ ਨੂੰ ਵੇਖਦੇ ਹੋਏ ਧਵਨ ਨੇ ਹਸਪਤਾਲ ‘ਚ ਆਕਸੀਜਨ ਦੀਆਂ ਕਿੱਲਤਾਂ ਨੂੰ ਦੂਰ ਕਰਨ ਲਈ ਮਿਸ਼ਨ ਆਕਸੀਜਨ ਐਨਜੀਓ ‘ਚ ਦਾਨ ਦਿੱਤਾ ਹੈ। ਇਹ ਐਨਜੀਓ ਪੂਰੇ ਦੇਸ਼ ਭਰ ਦੇ ਹਸਪਤਾਲਾਂ ‘ਚ ਫੰਡ ਇਕੱਠਾ ਕਰਕੇ ਆਕਸੀਜਨ ਦੀ ਸਪਲਾਈ ਕਰਨਗੇ। ਸਭ ਤੋਂ ਪਹਿਲਾ ਤੇਂਦੁਲਕਰ  ਨੇ ਇਸ ਐਨਜੀਓ ‘ਚ ਦਾਨ ਦਿੱਤਾ ਸੀ। ਸਚਿਨ ਨੇ ਵੀ ਸੋਸ਼ਲ ਮੀਡੀਆ ‘ਤੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button