ਹੁਣ ਕੇਂਦਰੀ ਮੰਤਰੀ ਨੇ ਘੇਰ ਲਿਆ ਕੈਪਟਨ, ਸੁਣਾਈਆਂ ਅਜਿਹੀਆਂ ਖ਼ਰੀਆਂ-ਖ਼ਰੀਆਂ, ਸੁਣ ਕਾਂਗਰਸੀ ਵੀ ਹੋਣਗੇ ਹੈਰਾਨ
ਮੁਕਤਸਰ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਜਾਰੀ ਕੀਤੇ ਗਏ ਖੇਤੀ ਆਰਡੀਨੈਂਸ ‘ਤੇ ਸਿਆਸਤ ਭਖਦੀ ਜਾ ਰਹੀ ਹੈ। ਕਿਤੇ ਤਾਂ ਸੂਬੇ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਅਤੇ ਕੇਂਦਰ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਨੂੰ ਲਗਾਤਾਰ ਘੇਰਿਆ ਜਾ ਰਿਹਾ ਉਥੇ ਹੀ ਸ੍ਰੋਮਣੀ ਅਕਾਲੀ ਦਲ ਵੀ ਕੁਝ ਘੱਟ ਨਹੀਂ ਦਿਖਾਈ ਦੇ ਰਹੀ। ਬੀਤੇ ਦਿਨ ਅਕਾਲੀ ਦਲ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਵੀਡੀਓ ਜਾਰੀ ਕੀਤੀ ਗਈ।
ਐਤਕੀਂ ਤਾਂ ਭਗਵੰਤ ਮਾਨ ਨੇ ਹੱਦ ਈ ਕਰਤੀ, ਕੈਪਟਨ ਦੇ ਅਜਿਹਾ ਪਿਆ ਮਗਰ, ਹਸਾ-ਹਸਾ ਲੋਕ ਕਰਤੇ ਦੂਹਰੇ
ਜਿਸ ‘ਚ ਕਿਸਾਨਾਂ ਦੇ ਹੱਕਾ ਬਾਰੇ ਗੱਲਬਾਤ ਕੀਤੀ ਗਈ ਸੀ ਅਤੇ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ ਆਪਣੀ ਇਕ ਵੀਡੀਓ ਰਾਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਹਰਸਿਮਰਤ ਬਾਦਲ ਦਾ ਕਹਿਣਾ ਹੈ ਕੈਪਟਨ ਪੰਜਾਬ ਦੇ ਕਿਸਾਨਾਂ ਨੂੰ ਆਰਡੀਨੈਂਸ ਦੇ ਨਾਮ ‘ਤੇ ਗੁੰਮਰਾਹ ਕਰ ਰਿਹਾ ਹੈ। ਦੱਸ ਦਈਕੇ ਹਰਸਿਮਰਤ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਤੇ ਕੇਂਦਰ ਦੇ ਆਰਡੀਨੈਂਸ ‘ਚ ਫ਼ਰਕ ਦੇ ਵੇਰਵੇ ਸਪੱਸ਼ਟ ਕਰਨ ਪਰ ਮੁੱਖ ਮੰਤਰੀ ਜੀ ਤਾਂ ਅਪਣੀ ਸਰਕਾਰ ਦੀਆਂ ਨਾਕਾਮੀਆਂ ਜਿਵੇਂ ਕਿ ਬੀਜ ਘੁਟਾਲੇ, ਜ਼ਹਿਰਲੀ ਸ਼ਰਾਬ ਕਤਲਕਾਂਡ ਤੇ ਵਜ਼ੀਫ਼ਾ ਘੁਟਾਲੇ ‘ਤੇ ਪਰਦੇ ਪਾਉਣ ਲੱਗੇ ਹੋਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.