Breaking NewsD5 specialIndiaNewsPoliticsPunjab

ਹੁਣ ਕਮਲਨਾਥ ਨੂੰ ਜੇਲ੍ਹ ਪਹੁੰਚਾਉਣਗੇ ਫੂਲਕਾ ? ਕਰਤਾ ਵੱਡਾ ਐਲਾਨ

ਅੰਮ੍ਰਿਤਸਰ : ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਦੁਵਾਉਣ ਤੋਂ ਬਾਅਦ ਬੇਹੱਦ ਉਤਸ਼ਾਹਿਤ ਆ ਰਹੇ ਨਜ਼ਰ ਆ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਆਪ ਆਗੂ ਐੱਚ ਐੱਸ ਫੂਲਕਾ ਨੇ ਤਹੀਆ ਕਰ ਲਿਆ ਹੈ ਕਿ ਹੁਣ ਉਹ ਸਿੱਖ ਨਸਲਕੁਸੀ ਦੇ ਹੋਰ ਮੁਲਜ਼ਮਾਂ ਨੂੰ ਵੀ ਸਲਾਖਾਂ ਦੇ ਪਿੱਛੇ ਪਹੁੰਚਾ ਕੇ ਦਮ ਲੈਣਗੇ। ਫੂਲਕਾ ਅਨੁਸਾਰ ਹੁਣ ਉਨ੍ਹਾਂ ਦਾ ਅਗਲਾ ਟੀਚਾ ਕਾਂਗਰਸ ਵੱਲੋਂ ਮੱਧ ਪ੍ਰਦੇਸ ਦੇ ਨਵੇਂ ਥਾਪੇ ਗਏ ਮੁੱਖ ਮੰਤਰੀ ਵਿਰੁੱਧ ਅਦਾਲਤੀ ਕਾਰਵਾਈ ਸ਼ੁਰੂ ਕਰਨਾ ਹੈ।ਫੂਲਕਾ ਅਨੁਸਾਰ ਕਮਲਨਾਥ ਵਿਰੁੱਧ ਅਜੇ ਤੱਕ ਕੋਈ ਕੇਸ ਦਰਜ਼ ਨਹੀਂ ਸੀ ਪਰ ਹੁਣ ਉਹ ਹਰ ਉਸ ਬੰਦੇ ਨੂੰ ਕਾਨੂੰਨ ਦੇ ਕਟਿਹਰੇ ਵਿੱਚ ਖੜ੍ਹਾ ਕਰਨਗੇ ਜਿਨ੍ਹਾਂ ਦਾ ਸਿੱਖ ਨਸ਼ਲਕੁਸੀ ਦੇ ਮਾਮਲੇ ਵਿੱਚ ਨਾਮ ਆਇਆ ਹੈ।

Read Alsoਕਾਂਗਰਸ ਦੀ ਚਾਲ- ਸਿੱਖਾਂ ਦਾ ਕਾਤਲ ਹੋਵੇਗਾ ਅਗਲਾ ਮੁੱਖ ਮੰਤਰੀ? (ਵੀਡੀਓ)

ਦੱਸ ਦਈਏ ਕਿ ਸੱਜਣ ਕੁਮਾਰ ਨੂੰ ਸਜਾ ਦੁਵਾਉਣ ਤੋਂ ਬਾਅਦ ਐਚ ਐਸ ਫੂਲਕਾ ਦੇ ਪਰਿਵਾਰ ਵੱਲੋਂ ਇੱਥੇ ਸ਼ੁਕਰਾਨੇ ਵਜੋਂ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ ਜਿੱਥੇ ਫੂਲਕਾ ਆਪ ਖੁਦ ਹਾਜ਼ਿਰ ਰਹਿ ਕੇ ਸੇਵਾ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਸਿੱਖ ਨਸ਼ਲਕੁਸੀ ਦੇ ਦੋਸ਼ੀਆਂ ਨੂੰ ਸਜਾਵਾਂ ਦੁਵਾਉਣ ਅਤੇ ਪੀੜਤਾਂ ਨੂੰ ਇੰਨਸਾਫ ਦੁਵਾਉਣ ਲਈ ਉਹ ਅਤੇ ਉਨ੍ਹਾਂ ਦੇ ਪਰਿਵਾਰ ਨੇ ਗੁਰੂ ਸਾਹਿਬ ਦੀ ਸ਼ਰਣ ਵਿੱਚ ਆ ਕੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਹਨ ਕਿਉਂਕਿ ਗੁਰੂ ਸਾਹਿਬ ਦੀਆਂ ਮਿਹਰਾਂ ਤੇ ਸਿੱਖ ਕੌਮ ਦੀਆਂ ਅਰਦਾਸਾਂ ਸਦਕਾ ਹੀ ਅਸੀਂ ਹੁਣ ਤੱਕ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਸਜਾਵਾਂ ਦੁਵਾਉਣ ਵਿੱਚ ਕਾਮਯਾਬ ਹੋ ਸਕੇ ਹਾਂ।ਫੂਲਕਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ 31 ਦਸੰਬਰ ਨੂੰ ਆਤਮ ਸਮਰਪਣ ਕਰਨਾ ਹੀ ਪਏਗਾ ਤੇ ਹੁਣ ਜੇਲ੍ਹ ਹੀ ਉਸ ਦਾ ਅਸਲ ਘਰ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button