InternationalTop News

ਹੁਣ ਅਮਰੀਕਾ ਵਿੱਚ ਜਨਮ ਲੈਣ ਵਾਲੇ ਬੱਚੇ ਨੂੰ ਨਹੀਂ ਮਿਲੇਗੀ ਨਾਗਰਿਕਤਾ, ‘ਬਰਥ ਟੂਰਿਜ਼ਮਟ ਅਤੇ ‘ਬਰਥਰਾਈਟ ਸਿਟੀਜ਼ਨਸ਼ਿਪ’ ਨੂੰ ਲੈ ਕੇ ਟਰੰਪ ਦਾ ਸਖ਼ਤ ਰੁਖ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਬਰਥ ਟੂਰਿਜ਼ਮ’ ਅਤੇ ਬਰਰਥਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਵੀਰਵਾਰ ਨੂੰ ਦੋ ਕਾਰਜਕਾਰੀ ਆਦੇਸ਼ਾਂ ‘ਤੇ ਸਾਈਨ ਕੀਤੇ, ਜਿਸਦਾ ਉਦੇਸ਼ ਅਮਰੀਕਾ ਵਿੱਚ ਬੱਚੇ ਨੂੰ ਜਨਮ ਦੇਣ ਅਤੇ ਜਨਮ ਦੁਆਰਾ ਅਮਰੀਕੀ ਨਾਗਰਿਕਤਾ ਲਈ ਯੋਗ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨਾ ਹੈ।
ਅਮਰੀਕਾ ਵਿੱਚ ਜਨਮਜਾਤ ਨਾਗਰਿਕਤਾ ਦਾ ਅਰਥ ਹੈ ਕਿ ਇੱਥੇ ਜਨਮ ਲੈਣ ਵਾਲੇ ਬੱਚੇ ਨੂੰ ਆਮ ਤੌਰ ‘ਤੇ ਅਮਰੀਕੀ ਨਾਗਰਿਕਤਾ ਮਿਲ ਜਾਂਦੀ ਹੈ। ਇਹ ਪ੍ਰਬੰਧ ਅਮਰੀਕੀ ਸੰਵਿਧਾਨ ਦੇ 14ਵੇਂ ਸੰਸ਼ੋਧਨ ਦੀ ਨਾਗਰਿਤਾ ਧਾਰਾ ਨਾਲਾ ਜੁੜਿਆ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕਾਫ਼ੀ ਸਮੇਂ ਤੋਂ ਇਸ ਪ੍ਰਬੰਧ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦੇ ਆ ਰਹੇ ਹਨ। ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਨੂੰ ਅਦਾਲਤ ਵਿੱਚ ਚੁਣੌਤੀ ਮਿਲੀ ਸੀ ਅਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਟਰੰਪ ਪ੍ਰਸ਼ਾਸ਼ਨ ਨੂੰ ਆਪਣੀ ਰਣਨੀਤੀ ਬਦਲਣੀ ਪਈ।
ਨਵੇਂ ਆਦੇਸ਼ ਵਿੱਚ ਖਾਸ ਤੌਰ ‘ਤੇ ਉਨ੍ਹਾਂ ਮਾਮਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੇ ਬੱਚੇ ਦੇ ਮਾਤਾ-ਪਿਤਾ ਅਮਰੀਕੀ ਨਾਗਰਿਕ ਨਹੀਂ ਹਨ ਅਤੇ ਉਹ ਅਮਰੀਕਾ ਵਿੱਚ ਅਸਥਾਈ ਜਾਂ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ। ਪ੍ਰਸ਼ਾਸਨ ਦੀ ਦਲੀਲ ਹੈ ਕਿ ਮੌਜੂਦਾ ਬਰਥਰਾਈਟ ਸਿਟੀਜ਼ਨਸ਼ਿਪ ਪ੍ਰਣਾਲੀ ਦੀ ਦੁਰਵਰਤੋਂ ਹੋ ਰਹੀ ਅਤੇ ਇਸਨੂੰ ਰੋਕਣ ਲਈ ਸਖ਼ਤ ਕਦਮ ਚੁੱਕਣਾ ਬਹੁਤ ਜਰੂਰੀ ਹੈ।
ਹਾਲਾਂਕਿ, ਨਾਗਰਿਕ ਅਧਿਕਾਰ ਸੰਗਠਨਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ 14ਵੇਂ ਸੰਸ਼ੋਧਨ ਦੀ ਭਾਵਨਾ ਦੇ ਖ਼ਿਲਾਫ਼ ਹੈ ਅਤੇ ਇਸਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ।
ਇਸਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਬਰਥ ਟੂਰਿਜ਼ਮ ‘ਤੇ ਵੀ ਸਖ਼ਤ ਰੁਖ ਅਪਣਾਇਆ ਹੈ। ਬਰਥ ਟੂਰਿਜ਼ਮ ਉਹ ਪ੍ਰਥਾ ਹੈ, ਜਿਸ ਵਿੱਚ ਵਿਦੇਸ਼ੀ ਮਹਿਲਾਵਾਂ ਬੱਚੇ ਨੂੰ ਜਨਮ ਦੇਣ ਲਈ ਅਮਰੀਕਾ ਜਾਂਦੀਆਂ ਹਨ, ਤਾਂ ਕਿ ਉਨ੍ਹਾਂ ਦੇ ਬੱਚੇ ਨੂੰ ਅਮਰੀਕੀ ਨਾਗਰਿਕਤਾ ਮਿਲ ਸਕੇ।
ਅਮਰੀਕਾ ਵਿੱਚ ਇਸ ਪ੍ਰਥਾ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਵਾਲਾ ਕੋਈ ਸਿੱਧਾ ਕਾਨੂੰਨ ਨਹੀਂ ਹੈ, ਪਰ 2020 ਵਿੱਚ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਲਾਗੂ ਕੀਤੇ ਗਏ ਨਿਯਮਾਂ ਅਨੁਸਾਰ ਜੇਕਰ ਕੋਈ ਵਿਅਕਤੀ ਟੂਰਿਸਟ ਜਾਂ ਬਿਜ਼ਨਸ ਵੀਜਾ ਦੀ ਵਰਤੋਂ ਮੁਖ ਤੌਰ ‘ਤੇ ਬੱਚੇ ਨੂੰ ਅਮਰੀਕੀ ਨਾਗਰਿਕਤਾ ਦਿਵਾਉਣ ਦੇ ਉਦੇਸ਼ ਨਾਲ ਕਰਦਾ ਹੈ ਤਾਂ, ਉਸ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।
ਬਰਥ ਟੂਰਿਜ਼ਮ ਨਾਲ ਜੁੜੇ ਮਾਮਲਿਆਂ ਵਿੱਚ ਧੋਖਾਧੜੀ, ਗਲਤ ਜਾਣਕਾਰੀ ਦੇਣਾ ਜਾਂ ਹੋਰਇਮੀਗ੍ਰੇਸ਼ਨ ਉਲੰਘਣਾਵਾਂ ਦੇ ਆਧਾਰ ‘ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਅਮਰੀਕੀ ਸਰਕਾਰ ਕੋਲ ਇਹ ਅਧਿਕਾਰਕ ਅੰਕੜਾ ਨਹੀਂ ਹੈ ਕਿ ਹਰ ਸਾਲ ਕਿੰਨੀਆਂ ਵਿਦੇਸ਼ੀ ਮਹਿਲਾਵਾਂ ਖ਼ਾਸ ਤੌਰ ਤੇ ਜਨਮ ਦੇਣ ਲਈ ਅਮਰੀਕਾ ਆਉਂਦੀਆਂ ਹਨ।
ਸੈਂਟਰ ਫਾਰ ਇਮੀਗ੍ਰੇਸ਼ਨ ਸਟਡੀਜ਼ ਦੀ 2020 ਦੀ ਇਕ ਰਿਪੋਰਟ ਮੁਤਾਬਕ, ਸਾਲ 2016-17 ਦੇ ਦੌਰਾਨ ਲਗਭਗ 20 ਹਜ਼ਾਰ ਤੋਂ 25 ਹਜ਼ਾਰ ਮਹਿਲਾਵਾਂ ਬਰਥ ਟੂਰਿਜ਼ਮ ਦੇ ਉਦੇਸ਼ ਨਾਲ ਅਮਰੀਕਾ ਗਈਆਂ ਹੋ ਸਕਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button