Breaking NewsD5 specialIndiaNewsSportsTop News

ਹਿੰਦੂਆਂ ਦੇ ਘਰ ‘ਤੇ ਹਮਲੇ ਤੋਂ ਬਾਅਦ ਬੋਲੇ ਬੰਗਲਾਦੇਸ਼ ਦੇ ਸਾਬਕਾ ਕਪਤਾਨ ਮਸ਼ਰਫ਼ੇ – ‘ਇਹ ਪੂਰੇ ਦੇਸ਼ ਦੀ ਹਾਰ ਹੈ’

ਨਵੀਂ ਦਿੱਲੀ : ਬੰਗਲਾਦੇਸ਼ ‘ਚ ਲਗਾਤਾਰ ਹਿੰਦੂ ਮੰਦਿਰ ਉਨ੍ਹਾਂ ਦੇ ਘਰਾਂ ‘ਤੇ ਹਮਲੇ ਹੋ ਰਹੇ ਹਨ ਇਸ ‘ਚ ਹੁਣ ਉੱਥੇ ਦੇ ਸਾਬਕਾ ਕਪਤਾਨ ਮਸ਼ਰਫੇ ਬਿਨ ਮੁਰਤਜਾ ਨੇ ਘਟਨਾਵਾਂ ‘ਤੇ ਦੁੱਖ ਵਿਅਕਤ ਕੀਤਾ ਹੈ। ਮਸ਼ਰਫੇ ਮੁਰਤਜਾ ਨੇ ਕਿਹਾ ਕਿ ਐਤਵਾਰ ਨੂੰ ਸਾਡੀਆਂ ਦੋ ਹਾਰਾਂ ਹੋਈਆਂ ਹੈ, ਇੱਕ ਕ੍ਰਿਕਟ ਦੇ ਮੈਦਾਨ ਅਤੇ ਦੂਜੀ ਪੂਰੇ ਦੇਸ਼ ਦੀ ਹਾਰ ਹੋਈ ਹੈ। ਆਪਣੀ ਫੇਸਬੁੱਕ ਪੋਸਟ ਵਿੱਚ ਮਸ਼ਰਫੇ ਮੁਰਤਜਾ ਨੇ ਹਿੰਦੂ ਸਮੁਦਾਏ ‘ਤੇ ਲਗਾਤਾਰ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ। ਮਸ਼ਰਫੇ ਨੇ ਲਿਖਿਆ ਕਿ ਅਸੀਂ ਐਤਵਾਰ ਨੂੰ ਦੋ ਹਾਰਾਂ ਦੇਖੀਆਂ, ਪਹਿਲੀ ਕ੍ਰਿਕਟ ਟੀਮ ਦੀ ਹਾਰ ਜਿਸ ਨੇ ਮੈਨੂੰ ਠੇਸ ਪਹੁੰਚਾਈ ਅਤੇ ਦੂਜੀ ਹਾਰ ਪੂਰੇ ਦੇਸ਼ ਦੀ ਹੈ ਜਿਸ ਨੇ ਦਿਲ ਤੋੜ ਦਿੱਤਾ।

CM ਚੰਨੀ ਦਾ ਵੱਡਾ ਐਲਾਨ, ਦਿੱਤੀ ਖੁਸ਼ਖਬਰੀ || D5ChannelPunjabi

ਮਸ਼ਰਫੇ ਮੁਰਤਜਾ ਨੇ ਲਿਖਿਆ ਕਿ ਅਸੀਂ ਕਦੇ ਵੀ ਅਜਿਹਾ ਬੰਗਲਾਦੇਸ਼ ਨਹੀਂ ਚਾਹੁੰਦੇ ਹਾਂ। ਕਈ ਸੁਪਨੇ, ਕਈ ਕਹਾਣੀਆਂ ਸਿਰਫ ਕੁੱਝ ਹੀ ਪਲਾਂ ਵਿੱਚ ਖ਼ਤਮ ਹੋ ਗਈਆਂ। ਰੱਬ ਸਾਨੂੰ ਸਹੀ ਰਸਤਾ ਦਿਖਾਏ। ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ‘ਚ ਬੰਗਲਾਦੇਸ਼ ਵਿੱਚ ਹਿੰਦੂਆਂ ਖ਼ਿਲਾਫ਼ ਹਿੰਸਾ ਵਿੱਚ ਕਾਫ਼ੀ ਵਾਧਾ ਹੋਇਆ ਹੈ। ਮਸ਼ਰਫੇ ਮੁਰਤਜਾ ਨੇ ਜਿਸ ਘਟਨਾ ਦਾ ਜ਼ਿਕਰ ਕੀਤਾ ਰੰਗਪੁਰ ਦੇ ਪੀਰਗੰਜ ਇਲਾਕੇ ਦੀ ਹੈ। ਇੱਥੇ ਐਤਵਾਰ ਦੀ ਰਾਤ ਨੂੰ ਹਿੰਦੂ ਸਮੁਦਾਏ ਦੇ ਘਰਾਂ ‘ਤੇ ਹਮਲਾ ਕੀਤਾ ਗਿਆ ਸੀ। ਬੰਗਲਾਦੇਸ਼ ਵਿੱਚ ਪੁਲਿਸ ਅਜੇ ਤੱਕ 40 ਤੋਂ ਜ਼ਿਆਦਾ ਲੋਕਾਂ ਨੂੰ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਚੁੱਕੀ ਹੈ। ਹਮਲਾਵਰਾਂ ਨੇ ਇੱਥੇ ਹਿੰਦੂਆਂ ਦੇ ਘਰਾਂ ਵਿੱਚ ਅੱਗ ਲਗਾ ਦਿੱਤੀ ਸੀ, ਐਤਵਾਰ ਨੂੰ ਹੋਈ ਇਸ ਘਟਨਾ ਵਿੱਚ ਲੁੱਟ, ਭੋਨ੍ਹ-ਤੋੜ, ਅੱਗ ਲਗਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button