NationalTop News

ਹਿਮਾਚਲ ‘ਚ ਪੰਜਾਬੀ ਡਰਾਈਵਰ ਨੂੰ ਬਣਾਇਆ ਗਿਆ ਬੰਧਕ

  • ਹਿਮਾਚਲ ਦੇ ਊਨਾ ਜ਼ਿਲ੍ਹੇ ‘ਚ ਮੋਹਾਲੀ ਦੇ ਕਾਰੋਬਾਰੀ ਦੇ ਡਰਾਇਵਰ ਨੂੰ ਬੰਧਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸੂਬਾ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਡਰਾਈਵਰ ਨੂੰ ਬੰਧਕ ਬਣਾ ਕੇ ਰੱਖਣ ਦੇ ਦੋਸ਼ਾਂ ਨਾਲ ਸਬੰਧਤ ਮਾਮਲੇ ‘ਚ ਦਾਇਰ ਰਿੱਟ ਪਟੀਸ਼ਨ ‘ਤੇ ਸੁਣਵਾਈ ਹੋਈ।
  • ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਇੱਕ ਕਾਰੋਬਾਰੀ ਸੋਹਣ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਦੇ ਡਰਾਈਵਰ ਸ੍ਰੀਲਾਲ ਵਰਮਾ ਨੂੰ ਬੰਧਕ ਬਣਾਏ ਜਾਣ ਦੇ ਦੋਸ਼ ਲਗਾਏ ਹਨ।
  • ਬਿਨੈਕਾਰ ਦੇ ਅਨੁਸਾਰ ਊਨਾ ਦੇ ਬੱਚਨ ਸਿੰਘ ਨੇ ਉਸ ਦੇ ਡਰਾਈਵਰ ਨੂੰ ਬਗੈਰ ਕਿਸੇ ਕਾਰਨ ਬੰਧਕ ਬਣਾ ਕੇ ਰੱਖਿਆ ਹੈ। ਕਾਰੋਬਾਰੀ ਅਨੁਸਾਰ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸ੍ਰੀਲਾਲ ਵਰਮਾ ਸਾਲ 2021 ਤੋਂ ਉਸ ਦੀ ਗੱਡੀ ਚਲਾ ਰਿਹਾ ਹੈ।
  • 2 ਜਨਵਰੀ 2023 ਨੂੰਕਾਰੋਬਾਰੀ ਨੇ ਅਪਣੇ ਡਰਾਈਵਰ ਨੂੰ ਟਾਹਲੀਵਾਲ ਤੋਂ ਰੋਪੜ ਭੇਜਿਆ ਸੀ, ਲੇਕਿਨ ਰਸਤੇ ਵਿਚ ਬੱਚਨ ਸਿੰਘ ਨੇ ਡਰਾਈਵਰ ਸ੍ਰੀਲਾਲ ਵਰਮਾ ਨੂੰ ਫੜ ਲਿਆ ਅਤੇ ਗੱਡੀ ਸਣੇ ਅਪਣੇ ਘਰ ਲੈ ਗਿਆ। ਦੋਸ਼ ਲਗਾਇਆ ਕਿ ਉਸ ਤੋਂ ਬਾਅਦ ਬੱਚਨ ਸਿੰਘ ਨੇ ਉਸ ਨੂੰ ਅਪਣੇ ਘਰ ਵਿਚ ਨਾਜਾਇਜ਼ ਢੰਗ ਨਾਲ ਰੋਕੀ ਰੱਖਿਆ ਹੈ।
  • ਅਦਾਲਤ ਨੂੰ ਦੱਸਿਆ ਗਿਆ ਕਿ ਦਰਖਾਸਤਕਰਤਾ ਨੇ ਉਸੇ ਦਿਨ ਥਾਣਾ ਟਾਹਲੀਵਾਲ ਵਿਖੇ ਘਟਨਾ ਦੀ ਰਿਪੋਰਟ ਦਰਜ ਕਰਵਾਈ ਸੀ ਪਰ ਐਸ.ਐਚ.ਓ. ਮਾਮਲੇ ‘ਤੇ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ।
  • ਕਾਰੋਬਾਰੀ ਨੇ ਆਪਣੇ ਡਰਾਈਵਰ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਹੁਕਮ ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਜਸਟਿਸ ਤਰਲੋਕ ਸਿੰਘ ਚੌਹਾਨ ਅਤੇ ਜਸਟਿਸ ਵਰਿੰਦਰ ਸਿੰਘ ਦੇ ਬੈਂਚ ਨੇ ਐਸਪੀ ਊਨਾ ਅਤੇ ਐਸਐਚਓ ਟਾਹਲੀਵਾਲ ਨੂੰ 9 ਜਨਵਰੀ ਤੱਕ ਜਵਾਬ ਦੇਣ ਲਈ ਤਲਬ ਕੀਤਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button