Breaking NewsD5 specialEntertainmentInternationalNewsPunjabTop News

ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਦੁਬਈ ’ਚ ਸ਼ੋਅ ਦੌਰਾਨ ਕੱਢੀ ਭੜਾਸ

ਚੰਡੀਗੜ੍ਹ/ਦੁਬਈ : ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਸਿੱਧੂ ਮੂਸੇ ਵਾਲਾ ਵਿਧਾਨ ਸਭਾ ਚੋਣਾਂ ਹਾਰ ਗਏ ਹਨ। ਸਿੱਧੂ ਮੂਸੇਵਾਲਾ ਮਾਨਸਾ ਤੋਂ ਐੱਮ. ਐੱਲ. ਏ. ਉਮੀਦਵਾਰ ਖੜ੍ਹੇ ਹੋਏ ਸਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਨੇ ਹਰਾ ਦਿੱਤਾ। ਹਾਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਇਕ ਪੋਸਟ ਸਾਂਝੀ ਕਰਕੇ ਲੋਕਾਂ ਦਾ ਧੰਨਵਾਦ ਕੀਤਾ ਸੀ। ਹੁਣ ਹਾਲ ਹੀ ’ਚ ਸਿੱਧੂ ਮੂਸੇ ਵਾਲਾ ਨੇ ਆਪਣੇ ਦੁਬਈ ਸ਼ੋਅ ਦੌਰਾਨ ਹਾਰ ਤੋਂ ਬਾਅਦ ਆਪਣੀ ਭੜਾਸ ਕੱਢੀ ਹੈ।

Majithia ਆਊ ਜੇਲ੍ਹ ’ਚੋ ਬਾਹਰ! Supreme Court ਦਾ ਕੀਤਾ ਰੁਖ਼ | D5 Channel Punjabi

ਸਿੱਧੂ ਮੂਸੇਵਾਲਾ ਨੇ ਕਿਹਾ ਕਿ ਜਿੱਤਣ ਵਾਲੇ ਦੀ ਚਰਚਾ ਘੱਟ ਹੋਈ ਤੇ ਇਹ ਗੱਲ ਜ਼ਿਆਦਾ ਫੈਲੀ ਕਿ ਉਹ ਚੋਣ ਹਾਰ ਗਏ ਹਨ। ਸਿੱਧੂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੱਖ ਮੰਤਰੀ ਹਨ ਪਰ ਇਕ ਸਮੇਂ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ 40 ਹਜ਼ਾਰ ਵੋਟਾਂ ਪਈਆਂ ਹਨ ਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਨਹੀਂ ਹੋਈ। ਆਪਣੇ ਲੋਕਾਂ ਨੂੰ ਅਪੀਲ ਕਰਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਵਲੋਂ ਜਿਤਾਇਆ ਉਮੀਦਵਾਰ ਆਪਣੇ ਹੱਥ ਖੜ੍ਹੇ ਕਰ ਦੇਵੇਗਾ ਤਾਂ ਉਹ ਇਸ ਹਾਰੇ ਹੋਏ ਕੋਲ ਆ ਜਾਣ, ਉਹ ਆਪਣੇ ਲੋਕਾਂ ਦੀ ਪੂਰੀ ਮਦਦ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button