Breaking NewsD5 specialIndiaNewsPunjabUncategorized

ਕੇਂਦਰ ਨੇ ਕਿਸਾਨਾਂ ਨੂੰ ਭੇਜਿਆ ਸੋਧ ਦਾ ਪ੍ਰਸਤਾਵ, ਕੱਲ ਬੈਠਕ ਦਾ ਵੀ ਭੇਜਿਆ ਸੱਦਾ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੋਦੀ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ। ਜਿਸ ‘ਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ‘ਚ ਸੋਧ ਦਾ ਪ੍ਰਸਤਾਵ ਤਿਆਰ ਕਰ ਲਿਆ ਹੈ।

ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਰਾਤੋ-ਰਾਤ ਬਣਾਈ ਨਵੀਂ ਰਣਨੀਤੀ!ਲਿਆ ਵੱਡਾ ਫੈਸਲਾ, ਮੋਦੀ ਸਰਕਾਰ ਦੇ ਉੁੱਡੇ ਹੋਸ਼ !

ਉੱਥੇ ਹੀ ਅੱਜ ਕੇਂਦਰੀ ਕੈਬਨਿਟ ਦੀ ਬੈਠਕ ‘ਚ ਵੀ ਪ੍ਰਸਤਾਵ ‘ਤੇ ਚਰਚਾ ਹੋਈ। ਬਿੰਦੂਵਾਰ ਪ੍ਰਸਤਾਵ ‘ਤੇ ਮੋਹਰ ਲਗਵਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਪ੍ਰਸਤਾਵ ਭੇਜਿਆ ਗਿਆ ਹੈ। ਅਮਿਤ ਸ਼ਾਹ ਦੀ ਮਨਜ਼ੂਰੀ ਮਿਲਦੇ ਹੀ ਇਹ ਪ੍ਰਸਤਾਵ ਥੋੜ੍ਹੀ ਹੀ ਦੇਰ ‘ਚ ਕਿਸਾਨ ਜਥੇਬੰਦੀਆਂ ਨੂੰ ਭੇਜਿਆ ਜਾਵੇਗਾ। ਦੱਸ ਦਈਏ ਕਿ ਇਸ ਪ੍ਰਸਤਾਵ ‘ਤੇ ਅੱਜ ਕਿਸਾਨ ਜਥੇਬੰਦੀਆਂ ਦੀ ਵੀ ਅੱਜ ਚਰਚਾ ਹੋਣੀ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਤਿਆਰ ਪ੍ਰਸਤਾਵ ਦੀਆਂ ਇਹ ਹੋਣਗੀਆਂ 5 ਵੱਡੀਆਂ ਗੱਲਾਂ…..

1 . ਐਮਐਸਪੀ ਖ਼ਤਮ ਨਹੀਂ ਹੋਵੇਗੀ ਸਰਕਾਰ ਐਮਐਸਪੀ ਨੂੰ ਜਾਰੀ ਰੱਖੇਗੀ ।

2 . ਮੰਡੀ ਕਾਨੂੰਨ APMC ‘ਚ ਵੱਡਾ ਬਦਲਾਅ ਹੋਵੇਗਾ।

3 . ਪ੍ਰਾਇਵੇਟ ਪਲੇਅਰਸ ਨੂੰ ਰਜਿਸਟਰੇਸ਼ਨ ਕਰਾਉਣਾ ਹੋਵੇਗਾ।

4 . ਕਾਂਟਰੈਕਟ ਫਾਰਮਿੰਗ ‘ਚ ਹੁਣ ਕਿਸਾਨਾਂ ਨੂੰ ਕੋਰਟ ਜਾਣ ਦਾ ਅਧਿਕਾਰ ਵੀ ਦੇਵੇਗੀ।

5 . ਸਰਕਾਰ ਅਲੱਗ ਫ਼ਾਸਟ ਟਰੈਕ ਕੋਰਟ ਦੇ ਗਠਨ ਨੂੰ ਮਿਲੇਗੀ ਮਨਜ਼ੂਰੀ, ਪ੍ਰਾਈਵੇਟ ਪਲੇਅਰਸ ‘ਤੇ ਟੈਕਸ ਲਗਾਉਣ ਨੂੰ ਮਨਜ਼ੂਰੀ।

BIG NEWS ਕਿਸਾਨਾਂ ਲਈ ਖੁਸ਼ਖ਼ਬਰੀ, ਖੇਤੀ ਕਾਨੂੰਨ ਰੱਦ ਕਰਨ ਲਈ ਕੇਂਦਰ ਤਿਆਰ !

ਇਸ ਸਿਲਸਿਲੇ ‘ਚ ਕੇਂਦਰ ਨੇ ਕਿਸਾਨਾਂ ਨੂੰ ਕੱਲ੍ਹ ਬੈਠਕ ਲਈ ਸੱਦਾ ਦਿੱਤਾ ਹੈ। ਉੱਥੇ ਹੀ ਕੱਲ 11 ਵਜੇ ਵਿਗਿਆਨ ਭਵਨ ‘ਚ ਕਿਸਾਨ ਜਥੇਬੰਦੀਆਂ ਨੂੰ ਛੇਵੇਂ ਰਾਊਂਡ ਦੀ ਬੈਠਕ ਲਈ ਬੁਲਾਇਆ ਹੈ। ਇਹ ਬੈਠਕ ਪਹਿਲਾਂ ਅੱਜ ਹੋਣੀ ਸੀ। ਹਾਲਾਂਕਿ ਅਜੇ ਕਿਸਾਨ ਇਸ ‘ਤੇ ਫੈਸਲਾ ਲੈਣਗੇ ਕੀ ਬੈਠਕ ‘ਚ ਜਾਣਾ ਹੈ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button