PunjabTop News

ਹਾਈ ਕੋਰਟ ਦੇ ਹੁਕਮਾਂ ‘ਤੇ ਵੱਡਾ ਐਕਸ਼ਨ, ਅਸ਼ਟਾਮਾਂ ਨਾਲ ਛੇੜਛਾੜ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ 20 ਲੋਕਾਂ ‘ਤੇ ਪਰਚਾ ਦਰਜ

ਅਸ਼ਟਾਮਾਂ ਵਿੱਚ ਕਥਿਤ ਹੇਰਾਫੇਰੀ ਕਰਕੇ ਸਰਕਾਰੀ ਮਾਲੀਏ ਨੂੰ ਚੂਨਾ ਲਾਉਣ ਦੇ ਗੰਭੀਰ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹਾਈ ਕੋਰਟ ਦੇ ਹੁਕਮਾਂ ਦੇ ਆਧਾਰ ’ਤੇ 20 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਮਾਮਲਾ ਸੁਭਾਸ਼ ਕੁੰਦਰਾ ਉਰਫ਼ ਕੈਟੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਾਬ ਰਜਿਸਟਰਾਰ ਸਾਹਨੇਵਾਲ ਦੀ ਸ਼ਿਕਾਇਤ ਤੇ ਐਫਆਈਆਰ ਦਰਜ ਕੀਤੀ ਗਈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਵੱਖ-ਵੱਖ ਵਿਅਕਤੀਆਂ ਨੇ ਆਪਸੀ ਮਿਲੀਭੁਗਤ ਨਾਲ ਅਸ਼ਟਾਮ ਡਿਊਟੀ ਵਿੱਚ ਕਥਿਤ ਤੌਰ ’ਤੇ ਹੇਰਾਫੇਰੀ ਕਰਕੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਅਤੇ ਘੱਟ ਅਸ਼ਟਾਮ ਡਿਊਟੀ ਵਾਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਵਸੀਕੇ ਰਜਿਸਟਰ ਕਰਵਾਏ।
ਪੁਲਿਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਅਨੁਸਾਰ,ਸਿਵਲ ਰਿੱਟ ਪਟੀਸ਼ਨ ਨੰਬਰ ਸੀਆਰਐਮ -ਐਮ -43962-2016 (ਸੁਭਾਸ਼ ਕੁੰਦਰਾ ਉਰਫ਼ ਕੈਟੀ ਬਨਾਮ ਸਟੇਟ ਆਫ਼ ਪੰਜਾਬ ਐਂਡ ਅਦਰਜ਼) ਸਬੰਧੀ ਮਾਣਯੋਗ ਹਾਈ ਕੋਰਟ ਵੱਲੋਂ ਜਾਰੀ ਹੁਕਮਾਂ ਦੇ ਸੰਦਰਭ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਦਰਖਾਸਤ ਵਿੱਚ ਦੋਸ਼ ਲਾਇਆ ਗਿਆ ਕਿ ਵੱਖ-ਵੱਖ ਅਸ਼ਟਾਮ ਪਾਰਟੀਆਂ ਵੱਲੋਂ ਵਸੀਕਿਆਂ ਦੀ ਰਜਿਸਟ੍ਰੇਸ਼ਨ ਦੌਰਾਨ ਬਣਦੀ ਅਸ਼ਟਾਮ ਡਿਊਟੀ ਵਿੱਚ ਕਥਿਤ ਕਮੀ ਕੀਤੀ ਗਈ ਸੀ। ਇਸ ਤਰ੍ਹਾਂ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਧੋਖਾਧੜੀ ਕਰਕੇ ਵਸੀਕੇ ਰਜਿਸਟਰ ਕਰਵਾਏ ਗਏ।ਇਸ ਮਾਮਲੇ ਵਿੱਚ ਜੁਆਇੰਟ ਸਬ ਰਜਿਸਟਰਾਰ ਸਾਹਨੇਵਾਲ ਦੀ ਸ਼ਿਕਾਇਤ ’ਤੇ ਐੱਫਆਈਆਰ ਕਰ ਲਈ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿੱਚ ਨਾਮਜਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ, ਨੀਲਮ ਰਾਣੀ, ਸਵਿਤਾ ਬੱਠਲਾ, , ਕਾਂਤਾ ਰਾਣੀ, ਮਿੰਟੂ ਅਨੇਜਾ, ਅਜੇ ਬਾਂਸਲ, ਦਲਜੀਤ ਸਿੰਘ, ਅਮਨਦੀਪ ਸਿੰਘ, ਤੇਜਿੰਦਰਪਾਲ ਸਿੰਘ, ਸ਼ਾਮ ਸੁੰਦਰ ਗੋਇਲ, ਲਲਿਤ ਬਾਂਸਲ, ਵਿਵੇਕ ਸਿੰਗਲਾ, ਜਸਪ੍ਰੀਤ ਕੌਰ, ਨਵਦੀਪ ਕੌਰ, ਮਿਲਰੰਜ ਦੀ ਕੰਪਨੀ ਬਾਸ ਵਾਲਟਸ ,ਪਿੰਕੀ ਅਰੋੜਾ, ਰਾਕੇਸ਼ ਗੋਇਲ, ਵਿਵੇਕ ਗੋਇਲ ਅਤੇ ਮਧੂ ਗੁਪਤਾ ਵਜੋਂ ਹੋਈ ਹੈ। ਇਸ ਕੇਸ ਵਿੱਚ ਪੁਲਿਸ ਨੇ ਮੁਢਲੀ ਪੜਤਾਲ ਤੋਂ ਬਾਅਦ ਆਈਪੀਸੀ ਦੀ ਧਾਰਾ 420(ਧੋਖਾਧੜੀ ) ਅਤੇ 120ਬੀ ((ਅਪਰਾਧਿਕ ਸਾਜ਼ਿਸ਼ ) ਦੇ ਤਹਿਤ ਮੁਕਦਮਾ ਦਰਜ ਕੀਤਾ ਹੈ।
ਮਾਮਲੇ ਵਿੱਚ ਅਸ਼ਟਾਮ ਡਿਊਟੀ ਦੀ ਕਥਿਤ ਚੋਰੀ, ਵਸੀਕਿਆਂ ਦੀ ਰਜਿਸਟ੍ਰੇਸ਼ਨ ਅਤੇ ਇਸ ਪਿੱਛੇ ਹੋਈ ਕਥਿਤ ਮਿਲੀਭੁਗਤ ਦੀ ਜਾਂਚ ਅਹਿਮ ਰਹੇਗੀ। ਹਾਈ ਕੋਰਟ ਵਿੱਚ ਪਹੁੰਚੀ ਪਟੀਸ਼ਨ ਤੋਂ ਬਾਅਦ ਦਰਜ ਹੋਇਆ ਇਹ ਮਾਮਲਾ ਹੁਣ ਰਜਿਸਟਰੀ ਪ੍ਰਕਿਰਿਆ ਅਤੇ ਸਰਕਾਰੀ ਮਾਲੀਏ ਨਾਲ ਜੁੜੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button