ਹਾਈਵੇਅ ਦਾ ਸਫਰ ਹੋਵੇਗਾ ਮਹਿੰਗਾ, ਇੱਕ ਅਪ੍ਰੈਲ ਤੋਂ ਵੱਧ ਜਾਵੇਗਾ ਟੋਲ ਟੈਕਸ

ਚੰਡੀਗੜ੍ਹ : ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ 1 ਅਪ੍ਰੈਲ, 2022 ਤੋਂ 31 ਮਾਰਚ, 2023 ਤੱਕ ਟੋਲ ਟੈਕਸ ਦੀ ਦਰ ਨੂੰ ਸੋਧਿਆ ਹੈ। ਪੰਜਾਬ ‘ਚੋਂ ਲੰਘਣ ਵਾਲੇ ਵੱਖ-ਵੱਖ ਰਾਸ਼ਟਰੀ ਰਾਜਮਾਰਗਾਂ ‘ਤੇ 11 ਟੋਲ ਪਲਾਜ਼ਿਆਂ ‘ਤੇ 1 ਅਪ੍ਰੈਲ ਤੋਂ ਹੁਣ ਡਰਾਈਵਰਾਂ ਨੂੰ ਵਧੀ ਹੋਈ ਦਰ ‘ਤੇ ਟੋਲ ਟੈਕਸ ਦੇਣਾ ਪਵੇਗਾ।
Khabran Da Sira : CM ਮਾਨ ਦਾ ਵੱਡਾ ਐਲਾਨ, ਸੁਪਰੀਮ ਕੋਰਟ ਦਾ ਕਿਸਾਨਾਂ ਦੇ ਹੱਕ ‘ਚ ਫੈਸਲਾ !
ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਲੁਧਿਆਣਾ-ਜਗਰਾਉਂ ਰੋਡ ‘ਤੇ ਚੌਕੀਮਾਨ ਟੋਲ ਪਲਾਜ਼ਾ, ਬਠਿੰਡਾ-ਚੰਡੀਗੜ੍ਹ ਰੋਡ ‘ਤੇ ਪੰਜ, ਬਠਿੰਡਾ-ਅੰਮ੍ਰਿਤਸਰ ਰੋਡ ‘ਤੇ ਤਿੰਨ ਅਤੇ ਬਠਿੰਡਾ-ਮਲੋਟ ਰੋਡ ‘ਤੇ ਇੱਕ ਟੋਲ ਪਲਾਜ਼ਾਂ ਉੱਤੇ ਵਧੀਆਂ ਹੋਈਆਂ ਕੀਮਤਾਂ ਨਾਲ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। NHAI ਦੇ ਲੁਧਿਆਣਾ ਦੇ ਪ੍ਰੋਜੈਕਟ ਡਾਇਰੈਕਟਰ ਕੇ.ਐਲ ਸਚਦੇਵਾ ਨੇ ਦੱਸਿਆ ਕਿ ਟੋਲ ਟੈਕਸ ਦੀਆਂ ਨਵੀਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਫਾਸਟੈਗ ਸਾਰੇ ਵਾਹਨਾਂ ਲਈ ਲਾਜ਼ਮੀ ਹੋਵੇਗਾ।
ਕਿੰਨੇ ਵਧੇ ਰੇਟ
ਚੌਕੀਮਾਨ ਟੋਲ ਪਲਾਜ਼ਾ ਟੋਲ ਪਲਾਜ਼ਾ
ਵਾਹਨ ਸਿੰਗਲ ਰਿਟਰਨ (ਪੁਰਾਣੀ ਦਰ / ਨਵੀਂ ਦਰ) ਮਹੀਨਾਵਾਰ ਪਾਸ (ਪੁਰਾਣੀ ਦਰ / ਨਵੀਂ ਦਰ)
ਕਾਰ, ਜੀਪ, ਵੈਨ, ਲਾਈਟ ਮੋਟਰ ਵਹੀਕਲ 50/55 70/80 1605/1770
ਹਲਕਾ ਵਪਾਰਕ ਵਾਹਨ 80/85 115/130 2595/2860
ਬੱਸ, ਟਰੱਕ ਤੋਂ ਐਕਸਐਲ 165/180 245/270 5435/5990
ਤਿੰਨ ਐਕਸਐਲ ਵਪਾਰਕ ਵਾਹਨ 180/195 265/295 5930/6535
ਭਾਰੀ ਵਾਹਨ, ਚਾਰ ਤੋਂ ਛੇ ਐਕਸਲ 255/280 385/425 8525/9390
ਲੁਧਿਆਣਾ ਦੱਖਣੀ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ
ਵਾਹਨ ਸਿੰਗਲ ਰਿਟਰਨ(ਪੁਰਾਣੀ ਦਰ/ਨਵੀਂ ਦਰ) ਮਹੀਨਾਵਾਰ ਪਾਸ(ਪੁਰਾਣੀ ਦਰ/ਨਵੀਂ ਦਰ)
ਕਾਰ,ਜੀਪ,ਵੈਨ,ਲਾਈਟ ਮੋਟਰ ਵਹੀਕਲ 35/35 50/55 1125/1235
ਹਲਕੇ ਵਪਾਰਕ ਵਾਹਨ 55/60 80/90 1815/2000
ਬੱਸ, ਟਰੱਕ ਤੋਂ ਐਕਸਐਲ 115/125 170/190 3800/4185
ਤਿੰਨ ਐਕਸਲ ਵਪਾਰਕ ਵਾਹਨ 125/135 185/205 4145/4565
ਭਾਰੀ ਵਾਹਨ, ਚਾਰ ਤੋਂ ਛੇ ਐਕਸਲ 180/195 270/295 5960/6565
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.