Breaking NewsD5 specialInternationalNewsTop News

ਹਸਪਤਾਲ ‘ਚ ਮ੍ਰਿਤਕ ਘੋਸ਼ਿਤ ਵਿਅਕਤੀ ਮੁਰਦਾਘਰ ‘ਚ ਨਿਕਲਿਆ ਜ਼ਿੰਦਾ 

ਬੀਜਿੰਗ : ਸ਼ੰਘਾਈ ‘ਚ ਇੱਕ ਸੀਨੀਅਰ ਨਾਗਰਿਕ ਨੂੰ ਗਲਤੀ ਨਾਲ ਮ੍ਰਿਤਕ ਘੋਸ਼ਿਤ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਪਰ ਉੱਥੇ ਉਸ ਦੇ ਜ਼ਿੰਦਾ ਹੋਣ ਬਾਰੇ ਪਤਾ ਚੱਲਿਆ। ਇਸ ਤੋਂ ਬਾਅਦ ਸ਼ਹਿਰ ‘ਚ ਤਾਲਾਬੰਦੀ ਦੌਰਾਨ ਇਸ ਘਟਨਾ ਨੂੰ ਲੈ ਕੇ ਲੋਕਾਂ ‘ਚ ਗੁੱਸਾ ਹੈ ਅਤੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੀਨ ‘ਚ ਸੋਸ਼ਲ ਮੀਡੀਆ ‘ਤੇ ਜਾਰੀ ਕੁਝ ਵੀਡੀਓਜ਼ ‘ਚ ਐਤਵਾਰ ਨੂੰ ਸ਼ੰਘਾਈ ਜ਼ਿੰਚੈਂਗਜ਼ੇਂਗ ਹਸਪਤਾਲ ਦੇ ਬਾਹਰ ਦੋ ਲੋਕਾਂ ਨੂੰ ਪੀਲੇ ਰੰਗ ਦੇ ਵੱਡੇ ਬੈਗ ਨਾਲ ਦੇਖਿਆ ਗਿਆ। ਦੋਵੇਂ ਮੁਰਦਾਘਰ ਦੇ ਕਰਮਚਾਰੀ ਜਾਪਦੇ ਸਨ।

Power Crisis : ਸਰਕਾਰ ਨੇ ਸੱਦੀ ਕਿਸਾਨਾਂ ਨਾਲ ਮੀਟਿੰਗ, ਦਿੱਤੀ ਵੱਡੀ ਖੁਸ਼ਖਬਰੀ | D5 Channel Punjabi

ਦੋਵਾਂ ਨੂੰ ਹਸਪਤਾਲ ਦੇ ਕਰਮਚਾਰੀ ਦੇ ਸਾਹਮਣੇ ਬੈਗ ਖੋਲ੍ਹਦਿਆਂ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਆਦਮੀ ਜ਼ਿੰਦਾ ਹੈ। ਹਾਂਗਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਅਖ਼ਬਾਰ ਨੇ ਸੋਮਵਾਰ ਨੂੰ ਇਹ ਖ਼ਬਰ ਪ੍ਰਕਾਸ਼ਿਤ ਕੀਤੀ। ਇਸ ਤੋਂ ਬਾਅਦ ਕਰਮਚਾਰੀਆਂ ਨੇ ਵਿਅਕਤੀ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ। ਇਸ ਘਟਨਾ ਤੋਂ ਬਾਅਦ ਸ਼ੰਘਾਈ ਦੇ ਲੋਕਾਂ ‘ਚ ਗੁੱਸਾ ਹੈ। ਸ਼ੰਘਾਈ ਦੇ ਸਥਾਨਕ ਪ੍ਰਸ਼ਾਸਨ ਨੂੰ 2.6 ਕਰੋੜ ਆਬਾਦੀ ਵਾਲੇ ਸ਼ਹਿਰ ਵਿੱਚ ਓਮੀਕਰੋਨ ਸੰਕਟ ਨਾਲ ਸਹੀ ਢੰਗ ਨਾਲ ਨਾ ਨਜਿੱਠ ਪਾਉਣ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button