Top News

ਹਸਪਤਾਲ ‘ਚ ਇਲਾਜ ਦੌਰਾਨ ਔਰਤ ਦੀ ਮੌਤ, ਜੀਤੋ ਦੇਵੀ ਦੇ ਗੋਡਿਆਂ ਦਾ ਹੋਇਆ ਸੀ ਆਪਰੇਸ਼ਨ, ਪਰਿਵਾਰ ਨੇ ਕੀਤਾ ਹੰਗਾਮਾ

ਬਰਨਾਲਾ :- ਸਰਕਾਰੀ ਹਸਪਤਾਲ ਤਪਾ ਵਿਖੇ ਇਲਾਜ ਦੌਰਾਨ ਜੀਤੋ ਦੇਵੀ ਪਤਨੀ ਮਹਿੰਦਰ ਦਾਸ ਪਿੰਡ ਭਗਤਪੁਰਾ ਮੌੜ ਉਮਰ ਤਕਰੀਬਨ 52 ਸਾਲ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕੀ ਅੱਜ ਹੀ ਜੀਤੋ ਦੇਵੀ ਦੇ ਗੋਡਿਆਂ ਦਾ ਆਪਰੇਸ਼ਨ ਹੋਇਆ ਸੀ ਅਤੇ ਸ਼ਾਮ ਨੂੰ ਉਸ ਨੂੰ ਇੱਕ ਇੰਜੈਕਸ਼ਨ ਲਗਾਉਂਦੇ ਸਮੇਂ ਹੀ ਉਸ ਦੀ ਮੌਤ ਹੋ ਗਈ। ਵਾਰ-ਵਾਰ ਉਨ੍ਹਾਂ ਵੱਲੋਂ ਹਸਪਤਾਲ ਦੇ ਪ੍ਰਬੰਧਕਾਂ ਨੂੰ ਫੋਨ ਕੀਤਾ ਗਿਆ ਪਰ ਮੌਕੇ ਉੱਪਰ ਕੋਈ ਵੀ ਡਾਕਟਰ ਨਹੀਂ ਪਹੁੰਚਿਆ ਇਸ ਤੋਂ ਖ਼ਫ਼ਾ ਪਰਿਵਾਰ ਵਾਲਿਆਂ ਨੇ ਹਸਪਤਾਲ ਵਿੱਚ ਨਾਅਰੇਬਾਜ਼ੀ ਕੀਤੀ। ਬਾਅਦ ਪਰਿਵਾਰਿਕ ਤੇ ਪਿੰਡ ਵਾਲਿਆਂ ਨੇ ਮੋਗਾ – ਤਪਾ ਸੜਕ ਉੱਪਰ ਧਰਨੇ ਉੱਪਰ ਬੈਠ ਕੇ ਸੜਕ ਜਾਮ ਕਰ ਦਿੱਤੀ। ਪਰਿਵਾਰ ਵਾਲਿਆਂ ਨੇ ਡਾਕਟਰ ਅਤੇ ਸਟਾਫ ਉੱਪਰ ਅਣਗਹਿਲੀ ਦਾ ਦੋਸ਼ ਲਗਾਇਆ ਖ਼ਬਰ ਲਿਖੇ ਜਾਣ ਤੱਕ ਪਰਿਵਾਰ ਸੜਕ ਉੱਪਰ ਧਰਨਾ ਲਗਾਈ ਬੈਠਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button