ਹਵਾ ‘ਚ ਲਗਾਤਾਰ 24 ਘੰਟੇ: ਆਸਟ੍ਰੇਲੀਅਨ ਏਅਰਲਾਈਨ ਦੇ ਏਅਰਬੱਸ A350 ਨੇ ਤੈਅ ਕੀਤੀ 23,075 ਕਿਲੋਮੀਟਰ ਦੀ ਦੂਰੀ

ਆਸਟ੍ਰੇਲੀਅਨ ਏਅਰਲਾਈਨ ਕਵਾਂਟਾਸ ਨੇ ਨਾਨ ਸਟਾਪ ਲੰਬੀ ਉਡਾਣ ਦੇ ਮਾਮਲੇ ’ਚ ਇਤਿਹਾਸ ਰਚ ਦਿੱਤਾ ਹੈ। ਉਸ ਦੇ ਖ਼ਾਸ ਤੌਰ ’ਤੇ ਮੋਡੀਫਾਈਡ ਜਹਾਜ਼ ਏਅਰਬੱਸ ਏ 350 ਨੇ ਫਰਾਂਸ ਦੇ ਟੁਲੂਜ਼ ’ਚ ਉਤਰਨ ਤੋਂ ਪਹਿਲਾਂ 24 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਅਸਮਾਨ ’ਚ ਯਾਤਰਾ ਕੀਤੀ। ਇਹ ਹੁਣ ਤੱਕ ਦੀ ਸਭ ਤੋਂ ਲੰਬੀ ਕਮਰਸ਼ੀਅਲ ਉਡਾਣ ਮੰਨੀ ਜਾ ਰਹੀ ਹੈ। ਰਿਕਾਰਡ ਬਣਾਉਣ ਵਾਲੀ ਇਹ ਯਾਤਰਾ ਏਅਰਲਾਈਨ ਦੇ ਲੰਬੇ ਸਮੇਂ ਤੋਂ ਅਟਕੇ ਪ੍ਰਾਜੈਕਟ ਸਨਰਾਈਜ਼ ਲਈ ਇਕ ਵੱਡੀ ਉਪਲਬਧੀ ਹੈ। ਇਸ ਪ੍ਰਾਜੈਕਟ ਦਾ ਮਕਸਦ 2027 ਤੋਂ ਆਸਟ੍ਰੇਲੀਆ ਦੇ ਪੂਰਬੀ ਤੱਟ ਤੋਂ ਲੰਡਨ ਤੇ ਨਿਊਯਾਰਕ ਲਈ ਨਾਨ ਸਟਾਪ ਉਡਾਣਾਂ ਦਾ ਸੰਚਾਲਨ ਕਰਨਾ ਹੈ।
ਏਅਰਬੱਸ ਤੇ ਫਲਾਈਟ ਟ੍ਰੈਕਿੰਗ ਦੇ ਡਾਟਾ ਮੁਤਾਬਕ, ਇਹ ਜਹਾਜ਼ 27 ਜੁਲਾਈ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 5.27 ਵਜੇ ਮੈਲਬੌਰਨ ਤੋਂ ਰਵਾਨਾ ਹੋਇਆ। 24 ਘੰਟੇ ਤੇ 23-24 ਮਿੰਟ ਦੀ ਉਡਾਣ ਤੋਂ ਬਾਅਦ 28 ਜੁਲਾਈ ਨੂੰ ਟੁਲੂਜ਼ ’ਚ ਏਅਰਬੱਸ ਦੇ ਹੈੱਡਕੁਆਰਟਰ ’ਚ ਉਤਰਿਆ। ਫਰਾਂਸੀਸੀ ਸ਼ਹਿਰ ’ਚ ਉਤਰਨ ਤੋਂ ਪਹਿਲਾਂ ਜਹਾਜ਼ ਨੇ ਪ੍ਰਸ਼ਾਂਤ ਮਹਾਸਾਗਰ, ਅਮਰੀਕਾ, ਕੈਨੇਡਾ ਤੇ ਐਟਲਾਂਟਿਕ ਮਹਾਸਾਗਰ ਨੂੰ ਪਾਰ ਕਰਦੇ ਹੋਏ 23,075 ਕਿੱਲੋਮੀਟਰ ਦੀ ਦੂਰੀ ਤੈਅ ਕੀਤੀ।
ਕਵਾਂਟਾਸ ਦੀ ਉਡਾਣ ਨੇ 2005 ’ਚ ਹਾਂਗਕਾਂਗ-ਲੰਡਨ ਦੀ ਪ੍ਰੀਖਣ ਉਡਾਣ ਦੌਰਾਨ ਬੋਇੰਗ 777-200 ਐੱਲਆਰ ਵੱਲੋਂ ਸਥਾਪਤ 22 ਘੰਟੇ ਤੇ 42 ਮਿੰਟ ਦੇ ਕਮਰਸ਼ੀਅਲ ਉਡਾਣ ਦੀ ਮਿਆਦ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਫ਼ਿਲਹਾਲ ਦੁਨੀਆ ਦੀ ਸਭ ਤੋਂ ਲੰਬੀ ਕਮਰਸ਼ੀਅਲ ਪੈਸੰਜਰ ਸਰਵਿਸ ਸਿੰਗਾਪੁਰ ਏਅਰਲਾਈਨ ਦਾ ਸਿੰਗਾਪੁਰ ਤੇ ਨਿਊਯਾਰਕ ਵਿਚਾਲੇ ਨਾਨ ਸਟਾਪ ਰੂਟ ਹੈ। ਏਅਰਬੱਸ ਏ350 ਦੇ ਇਕ ਹੋਰ ਵੇਰੀਐਂਟ ਦੇ ਇਸਤੇਮਾਲ ਨਾਲ 18 ਘੰਟਿਆਂ ਤੋਂ ਕੁਝ ਜ਼ਿਆਦਾ ਸਮੇਂ ’ਚ 15350 ਕਿੱਲੋਮੀਟਰ ਦੀ ਦੂਰੀ ਤੈਅ ਕੀਤੀ ਜਾਂਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




