Breaking NewsD5 specialNewsPoliticsPunjab

ਹਵਾਰਾ ਨੇ ਮੰਡ ਦੀ ਬਣਾਈ ਰੇਲ! ਵਕੀਲ ਨੇ ਸੁਣਾਈ ਚਿੱਠੀ (ਵੀਡੀਓ)

ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਕਿਹਾ ਹੈ ਕਿ ਬਰਗਾੜੀ ਮੋਰਚਾ ਖ਼ਤਮ ਕਰਨ ਦੇ ਮਾਮਲੇ ਨੂੰ ਲੈ ਕੇ ਪੰਥਕ ਧਿਰਾਂ ਨੂੰ ਇੱਕ ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ ਹੈ। ਅਮਰ ਸਿੰਘ ਚਹਿਲ ਨੇ ਇਸ ਮਾਮਲੇ ਨੂੰ ਲੈ ਕੇ ਭਾਈ ਹਵਾਰਾ ਵੱਲੋਂ ਜਾਰੀ ਕੀਤੀ ਚਿੱਠੀ ਵੀ ਰਿਲੀਜ਼ ਕੀਤੀ। ਚਿੱਠੀ ਵਿੱਚ ਭਾਈ ਹਵਾਰਾ ਨੇ ਕਿਹਾ ਹੈ ਕਿ ਬਰਗਾੜੀ ਮੋਰਚਾ ਫਿਰ ਤੋਂ ਲਗਾਉਣ ਸਬੰਧੀ ਪੰਜ ਮੈਂਬਰੀ ਕਮੇਟੀ ਬਣਾਈ ਜਾਵੇ ਜੋ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੇ। ਅਮਰ ਸਿੰਘ ਚਹਿਲ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਤੇ ਪੈਸੇ ਖਾਣ ਦੇ ਲਗਾਏ ਜਾਣ ਵਾਲੇ ਇਲਜ਼ਾਮਾਂ ਵਿੱਚ ਵੀ ਕੋਈ ਸਚਾਈ ਨਹੀਂ ਕਿਉਂਕਿ ਪ੍ਰਬੰਧਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿੰਨਾ ਫ਼ੰਡ ਆਇਆ ਸੀ ਅਤੇ ਕਿੰਨਾ ਫ਼ੰਡ ਖ਼ਰਚ ਕੀਤਾ ਗਿਆ ਹੈ। ਐਡਵੋਕੇਟ ਚਾਹਲ ਨੇ ਕਿਹਾ ਕਿ ਭਵਿੱਖ ਵਿੱਚ ਮੋਰਚਾ ਲਗਾਉਣ ਦਾ ਅਧਿਕਾਰੀ ਕਿਸੇ ਇੱਕ ਵਿਅਕਤੀ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਈ ਹਵਾਰਾ ਨੇ ਮੋਰਚਾ ਲਗਾਉਣ ਸਬੰਧੀ ਉਨ੍ਹਾਂ ਦੀ ਸਲਾਹ ਲੈਣ ਦੀ ਗੱਲ ਵੀ ਆਖੀ ਹੈ।

Read Also Hawara Jathedar ਜਗਤਾਰ ਸਿੰਘ ਹਵਾਰਾ ਹੋਣਗੇ ਜਥੇਦਾਰ?

1 ਜੂਨ 2018 ਨੂੰ ਲੱਗਿਆ ਮੋਰਚਾ ਕਰੀਬ 6 ਮਹੀਨੇ ਚੱਲਿਆ, ਅਤੇ ਆਪਣੀਆਂ ਮੰਗਾਂ ਮਨਵਾਉਣ ਤੇ ਉਤਾਰੂ ਮੁਤਵਾਜ਼ੀ ਜਥੇਦਾਰਾਂ ਨੇ ਅਚਾਨਕ ਮੋਰਚਾ ਖਤਮ ਕਰ ਦਿੱਤਾ। ਜਿਸ ਤੋਂ ਬਾਅਦ ਜਥੇਦਾਰ ਦਾਦੂਵਾਲ ਅਤੇ ਜਥੇਦਾਰ ਮੰਡ ਵਿੱਚ ਆਪਸੀ ਖਿੱਚੋਤਾਣ ਸ਼ੁਰੂ ਹੋਈ। ਮੋਰਚੇ ਤੋਂ ਐਨ ਪਹਿਲਾਂ ਦਾਦੂਵਾਲ ਤੇ ਮੰਡ ਦੇ ਵਿਚਾਲੇ ਵਖਰੇਵੇਂ ਪੈਦਾ ਹੋਏ। ਮੋਰਚਾ ਖਤਮ ਹੋਇਆ ਤਾਂ ਦਾਦੂਵਾਲ ਨੇ ਮੰਡ ਸਿਰ ਠੀਕਰਾ ਭੰਨਦਿਆਂ ਮੰਡ ਨੂੰ ਤਾਨਾਸ਼ਾਹ ਕਰਾਰ ਦਿੱਤਾ। ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਮੰਡ ਦੇ ਖਿਲਾਫ ਬਿਆਨਬਾਜ਼ੀ ਕੀਤੀ ਅਤੇ ਵਿਰੋਧਤਾ ਦਾ ਸਿਲਸਿਲਾ ਹੁਣ ਤੱਕ ਜਾਰੀ ਹੈ। ਵਾਰ ਵਾਰ ਮੰਡ ਤੋਂ ਇਹ ਜਵਾਬ ਮੰਗਿਆ ਜਾ ਰਿਹੈ ਕਿ ਆਖਿਰਕਾਰ ਮੋਰਚਾ ਵਿੱਚ ਵਿਚਾਲੇ ਚੁੱਕਣ ਦੀ ਕਾਹਲੀ ਕਿਉਂ ਕੀਤੀ ਗਈ। ਜਦਕਿ ਸਰਕਾਰੀ ਨੁਮਾਇੰਦੇ ਤਾਂ ਪਹਿਲਾਂ ਵੀ ਭਰੋਸਿਆਂ ਦੀ ਲਿਸਟ ਲੈ ਕੇ ਮੋਰਚੇ ਵਿੱਚ ਸ਼ਾਮਿਲ ਹੁੰਦੇ ਸੀ, ਕੁੱਲ ਮਿਲਾ ਕੇ ਬੇਅਦਬੀ ਅਤੇ ਗੋਲੀਕਾਂਡ ਸਣੇ ਬੰਦੀ ਸਿੱਖਾਂ ਦੀ ਰਿਹਾਈ ਲਈ, ਇਨਸਾਫ ਦੀ ਮੰਗ ਕਰਦਾ ਬਰਗਾੜੀ ਮੋਰਚਾ ਅਸਫਲ ਕਰਾਰ ਦਿੱਤਾ ਜਾ ਰਿਹਾ ਹੈ। ਹੁਣ ਮੰਡ ਅਤੇ ਦਾਦੂਵਾਲ ਦੇ ਰਾਹ ਵੱਖੋ ਵੱਖਰੇ ਹੋ ਗਏ ਨੇ ਅਤੇ ਭਵਿੱਖ ਵਿੱਚ ਅਚਾਨਕ ਖਤਮ ਹੋਏ ਇਸ ਮੋਰਚੇ ਦੀ ਖਿੱਚੋਤਾਣ ਕਿੰਨੀ ਕੁ ਲੰਮੀ ਚਲਦੀ ਹੈ ਦੇਖਣਾ ਲਾਜ਼ਮੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button