ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੋਵਿਡ–19 ਦੇ ਮਰੀਜ਼ਾਂ ਦੀ ਸਿਹਤਯਾਬੀ ਦਰ ਰਾਸ਼ਟਰੀ ਔਸਤ ਤੋਂ ਵੱਧ

ਚੰਡੀਗੜ੍ਹ : ਸਮੁੱਚੇ ਦੇਸ਼ ਵਿੱਚ ਕੋਵਿਡ–19 ਦੇ ਮਰੀਜ਼ਾਂ ਦੀ ਸਿਹਤਯਾਬੀ(ਰਿਕਵਰੀ) ਦਰ 63.33% ਹੈ, ਜਦ ਕਿ ਉੱਤਰੀ ਖੇਤਰ ਦੇ ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਹ ਸਿਹਤਯਾਬੀ ਦਰ ਰਾਸ਼ਟਰੀ ਔਸਤ ਤੋਂ ਬਿਹਤਰ ਹੈ ਅਤੇ 69 ਤੋਂ 75%ਦੇ ਵਿਚਕਾਰ ਹੈ। ਹਰਿਆਣਾ 75.76% ਦੀ ਦਰ ਨਾਲ ਸਭ ਤੋਂ ਅੱਗੇ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 74.96% ਨਾਲ ਇਸ ਦੇ ਕਾਫ਼ੀ ਨੇੜੇ ਦੂਜੇ ਨੰਬਰ ’ਤੇ ਹੈ ਅਤੇ ਉਸ ਤੋਂ ਬਾਅਦ 70.51% ਨਾਲ ਹਿਮਾਚਲ ਪ੍ਰਦੇਸ਼ ਤੀਜੇ ਅਤੇ 69.02% ਨਾਲ ਪੰਜਾਬ ਚੌਥੇ ਨੰਬਰ ’ਤੇ ਹੈ।
ਪੰਜਾਬ ਦੇ ਆਹ MLA ਹੋ ਗਏ ਇਕੱਠੇ, Bhagwant Mann ਨੇ ਲਾਤੀ ਨਵੀਂ ਸਕੀਮ! ਹੁਣ ਬਣੂ 2022 ‘ਚ ਝਾੜੂ ਵਾਲਿਆਂ ਦੀ ਸਰਕਾਰ?
ਜੇ ਇਨ੍ਹਾਂ ਤਿੰਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਇਕੱਠਿਆਂ ਦੀ ਗੱਲ ਕੀਤੀ ਜਾਵੇ, ਤਾਂ ਕੁੱਲ ਐਕਟਿਵ ਮਾਮਲਿਆਂ ਦੀਆਂ ਮੱਦਾਂ ਵਿੱਚ ਵੀ ਇਹ 8,612 ਐਕਟਿਵ ਕੇਸਾਂ ਨਾਲ ਬਿਹਤਰ ਸਥਿਤੀ ਵਿੱਚ ਹਨ। ਉੱਤਰ ਖੇਤਰ ਵਿੱਚ ਕੋਵਿਡ–19 ਦੇ ਕੇਸਾਂ ਦੀ ਸਥਿਤੀ 16 ਜੁਲਾਈ, 2020 ਨੂੰ ਨਿਮਨਲਿਖਤ ਅਨੁਸਾਰ ਹੈ। ਤਿੰਨ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸਿਹਤਯਾਬੀ ਦੀ ਦਰ ਰਾਸ਼ਟਰੀ ਔਸਤ ਤੋਂ ਵੱਧ ਹੈ।
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ | ਹੁਣ ਤੱਕ ਕੁੱਲ ਪਾਜ਼ਿਟਿਵ ਕੋਵਿਡ–19 ਮਾਮਲੇ | ਕੁੱਲ ਐਕਟਿਵ ਕੋਵਿਡ–19 ਮਾਮਲੇ | ਠੀਕ ਹੋਏ ਕੁੱਲ ਕੋਵਿਡ–19 ਮਰੀਜ਼/ਡਿਸਚਾਰਜ ਕੀਤੇ ਮਰੀਜ਼ | ਸਿਹਤਯਾਬੀ ਦਰ (%) |
ਹਰਿਆਣਾ | 24002 | 5495 | 18185 | 75.76 |
ਹਿਮਾਚਲ ਪ੍ਰਦੇਸ਼ | 1377 | 382 | 971 | 70.51 |
ਪੰਜਾਬ | 9094 | 2587 | 6277 | 69.02 |
ਚੰਡੀਗੜ੍ਹ | 635 | 148 | 476 | 74.96 |
ਭਾਰਤ ਸਰਕਾਰ ਵੱਲੋਂ ‘ਸਮੁੱਚੀ ਸਰਕਾਰ’ਦੀ ਨੀਤੀ ਅਧੀਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲਕੇ ਇੱਕ ਦਰਜਾ ਬੰਦ, ਰੋਕਕਾਰੀ ਅਤੇ ਪ੍ਰੋ-ਐਕਟਿਵ ਪਹੁੰਚ ਅਪਣਾਈ ਹੈ, ਜਿਸ ਅਧੀਨ ਕੋਵਿਡ–19 ਦੀ ਰੋਕਥਾਮ, ਉਸਨੂੰ ਰੋਕਣ ਅਤੇ ਇਸ ਸਥਿਤੀ ਨਾਲ ਨਿਪਟਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਘਰੋਂ–ਘਰੀਂ ਜਾ ਕੇ ਸਰਵੇਖਣ ਕਰਨ, ਨਿਸ਼ਚਿਤ ਘੇਰੇ ਅੰਦਰਲੀਆਂ ਗਤੀਵਿਧੀਆਂ ਉੱਤੇ ਕਾਬੂ, ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸਮੇਂ ਸਿਰ ਭਾਲ ਅਤੇ ਕੰਟੇਨਮੈਂਟ ਜ਼ੋਨਾਂ ਦੀ ਚੌਕਸੀ, ਵੱਡੇ ਪੱਧਰ ਉੱਤੇ ਟੈਸਟਿੰਗ, ਸਮੇਂ ਸਿਰ ਡਾਇਓਗਨੌਸਿਸ ਤੇ ਦੇਖਭਾਲ਼ ਦੇ ਮਿਆਰੀ ਪ੍ਰੋਟੋਕੋਲ ਚੰਗੀ ਤਰ੍ਹਾਂ ਲਾਗੂ ਕਰਕੇ ਦਰਮਿਆਨੇ ਤੇ ਗੰਭੀਰ ਕਿਸਮ ਦੇ ਮਾਮਲਿਆਂ ਦੇ ਕਲੀਨਿਕਲ ਪ੍ਰਬੰਧਨ ਨਾਲ ਦੇਸ਼ ਵਿੱਚ ਕੋਵਿਡ–19 ਦਾ ਅਸਲ ਕੇਸ-ਲੋਡ ਸੀਮਿਤ ਤੇ ਕਾਬੂ ਹੇਠ ਰਿਹਾਅ ਤੇ ਉਨ੍ਹਾਂ ਦੇ ਠੀਕ ਹੋਣ ਦੇ ਮੌਕੇ ਬਹੁਤ ਜ਼ਿਆਦਾ ਵਧ ਗਏ।
ਹੁਣ ਪੁਲਿਸ ਨਹੀਂ ਮਸਟਰ ਕਰਨਗੇ ਆਹ ਕੰਮ! ਕੈਪਟਨ ਸਰਕਾਰ ਨੇ ਦਿੱਤੀ ਵੱਡੀ ਪਾਵਰ
ਟੀਚਾਗਤ ਉਪਾਵਾਂ ਕਾਰਣ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਸਥਿਰਤਾ ਨਾਲ ਕਮੀ ਆਈ ਹੈ। 17 ਜੁਲਾਈ, 2020 ਨੂੰ, ਦੇਸ਼ ਵਿੱਚ ਕੋਵਿਡ–19 ਦੇ ਮਰੀਜ਼ਾਂ ਦਾ ਅਸਲ ਕੇਸ–ਲੋਡ ਸਿਰਫ਼ 3,42,756 ਹੈ। ਕੁੱਲ ਮਾਮਲਿਆਂ ਵਿੱਚੋਂ 6.35 ਲੱਖ ਤੋਂ ਵੱਧ (63.33%) ਠੀਕ ਹੋ ਚੁੱਕੇ ਹਨ। 1.35 ਅਰਬ ਲੋਕਾਂ ਨਾਲ ਦੁਨੀਆ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਹਰੇਕ10 ਲੱਖ ਲੋਕਾਂ ਪਿੱਛੇ 727.4 ਕੇਸ ਹਨ। ਵਿਸ਼ਵ ਪੱਧਰ ਦੇ ਮੁਕਾਬਲੇ ਭਾਰਤ ਵਿੱਚ ਪ੍ਰਤੀ10 ਲੱਖ ਦੀ ਆਬਾਦੀ ਪਿੱਛੇ ਕੇਸਾਂ ਦੀ ਗਿਣਤੀ ਯੂਰਪ ਦੇ ਕੁਝ ਦੇਸ਼ਾਂ ਨਾਲੋਂ 4ਤੋਂ8 ਗੁਣਾ ਘੱਟ ਹੈ। ਦੇਸ਼ ਵਿੱਚ ਮੌਤ ਦਰ ਹਰੇਕ 10 ਲੱਖ ਮਰੀਜ਼ਾਂ ਪਿੱਛੇ 18.6 ਹੈ ਅਤੇ ਇਹ ਅੰਕੜਾ ਦੁਨੀਆ ਦੇ ਸਭ ਤੋਂ ਘੱਟ ਅੰਕੜਿਆਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।
ਭਾਰਤ ਦਾ ਰੁਝਾਨ– ਐਕਟਿਵ ਕੇਸ ਅਤੇ ਠੀਕ ਹੋਏ ਕੇਸ
ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਗਏ ਸਾਂਝੇ ਉੱਦਮਾਂ ਕਾਰਣ ਟੈਸਟਿੰਗ ਸਮਰੱਥਾ, ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਹੋ ਰਿਹਾ ਹੈ, ਐੱਸਏਆਰਆਈ/ਆਈਐੱਲਆਈ (SARI/ILI) ਕੇਸਾਂ ਵਿੱਚ ਚੌਕਸੀ ਨੂੰ ਤਰਜੀਹ ਦੇਣਾ ਅਤੇ ਬਜ਼ੁਰਗ ਲੋਕਾਂ ਅਤੇ ਪਹਿਲਾਂ ਤੋਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦਾ ਯਕੀਨੀ ਤੌਰ ’ਤੇ ਪਤਾ ਲਾਉਣ ਕਾਰਣ ਸਮੁੱਚੇ ਭਾਰਤ ਵਿੱਚ ਸਿਹਤਯਾਬੀ ਦੀਆਂ ਦਰਾਂ ਵਿੱਚ ਨਿਰੰਤਰ ਸੁਧਾਰ ਹੋ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.