Breaking NewsD5 specialIndiaNewsSportsTop News

IPL 2022 : ਇਸ ਸਟਾਰ ਪਲੇਅਰ ਦੀ ਭੈਣ ਦਾ ਦੇਹਾਂਤ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦੇ 18ਵੇਂ ਮੈਚ ‘ਚ ਮੁੰਬਈ ਇੰਡੀਅਨਜ਼ ਦਾ ਸਾਹਮਣਾ Royal Challengers Bangalore ਨਾਲ ਹੋਇਆ। ਇਸ ਮੈਚ ‘ਚ ਮੁੰਬਈ ਦੀ ਟੀਮ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਦੌਰਾਨ ਬੈਂਗਲੁਰੂ ਦੇ ਸਟਾਰ ਗੇਂਦਬਾਜ਼ ਹਰਸ਼ਲ ਪਟੇਲ ਨੂੰ ਲੈ ਕੇ ਬਹੁਤ ਹੀ ਦਿਲ ਤੋੜਨ ਵਾਲੀ ਖ਼ਬਰ ਮਿਲੀ। ਉਸ ਦੀ ਭੈਣ ਜੋ ਕੁਝ ਦਿਨਾਂ ਤੋਂ ਬਿਮਾਰ ਸੀ, ਦਾ ਦਿਹਾਂਤ ਹੋ ਗਿਆ।

ਰੇਤੇ ਦੀ ਮਾਈਨਿੰਗ ਦਾ ਚਲਦਾ ਸੀ ਕੰਮ! ਅੱਗੋਂ ਕਾਫਲਾ ਲੈ ਪਹੁੰਚ ਗਿਆ ਮੰਤਰੀ | D5 Channel Punjabi

ਬੈਂਗਲੁਰੂ ਨੇ ਸ਼ਨਿਚਰਵਾਰ ਨੂੰ ਡਬਲ ਹੈਡਰ ਦੇ ਦੂਜੇ ਮੈਚ ‘ਚ ਮੁੰਬਈ ਦੀ ਟੀਮ ਦਾ ਸਾਹਮਣਾ ਕੀਤਾ। ਇਸ ਮੈਚ ਦੌਰਾਨ ਹੀ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਹਰਸ਼ਲ ਦੀ ਭੈਣ ਦੀ ਮੌਤ ਦੀ ਖ਼ਬਰ ਆਈ। ਇਸ ਦੁੱਖ ਦੀ ਘੜੀ ‘ਚ ਟੀਮ ਇਸ ਖਿਡਾਰੀ ਦੇ ਨਾਲ ਨਜ਼ਰ ਆਈ ਤੇ ਪ੍ਰਬੰਧਕਾਂ ਨੇ ਤੁਰੰਤ ਘਰ ਜਾਣ ਦਾ ਪ੍ਰਬੰਧ ਕੀਤਾ। ਵਰਤਮਾਨ ‘ਚ ਉਹ ਟੂਰਨਾਮੈਂਟ ਖੇਡਣ ਕਾਰਨ ਬਾਇਓ ਬੱਬਲ ਦਾ ਹਿੱਸਾ ਹੈ। ਉਸ ਨੂੰ ਬਾਇਓ ਬੱਬਲ ਤੋਂ ਬਾਹਰ ਨਿਕਲ ਕੇ ਆਪਣੇ ਘਰ ਜਾਣਾ ਪਿਆ, ਇਸ ਕਾਰਨ ਹੁਣ ਉਸ ਨੂੰ ਬੁਲਬੁਲੇ ‘ਤੇ ਵਾਪਸ ਆਉਣ ਲਈ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਕਰਨੀ ਪੈ ਸਕਦੀ ਹੈ।

Raja Warring ਦੀ ਜਾਊ ਪ੍ਰਧਾਨਗੀ? ਕਾਂਗਰਸ ‘ਚ ਪਿਆ ਗਾਹ! ਪ੍ਰਧਾਨ ਮੰਤਰੀ ਨੇ ਖੁਸ਼ ਕਰਤੇ ਕਿਸਾਨ | D5 Channel Punjabi

ਹਰਸ਼ਲ ਦੀ ਭੈਣ ਦਾ ਕੱਲ੍ਹ ਉਸ ਸਮੇਂ ਦਿਹਾਂਤ ਹੋ ਗਿਆ ਜਦੋਂ ਬੈਂਗਲੁਰੂ ਤੇ ਮੁੰਬਈ ਵਿਚਾਲੇ ਮੈਚ ਚੱਲ ਰਿਹਾ ਸੀ। ਉਹ ਮੈਚ ਤੋਂ ਤੁਰੰਤ ਬਾਅਦ ਇੱਕ ਦਿਨ ਲਈ ਆਪਣੇ ਘਰ ਚਲਾ ਗਿਆ ਹੈ। ਸ਼ਾਮ ਦੇ ਮੈਚ ‘ਚ ਬੈਂਗਲੁਰੂ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਸੂਰਿਆਕੁਮਾਰ ਯਾਦਵ ਦੇ ਅਰਧ ਸੈਂਕੜੇ ਦੇ ਦਮ ‘ਤੇ 6 ਵਿਕਟਾਂ ‘ਤੇ 151 ਦੌੜਾਂ ਬਣਾਈਆਂ। ਹਰਸ਼ਲ ਨੇ ਇਸ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 4 ਓਵਰਾਂ ‘ਚ 23 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਨੇ 18.3 ਓਵਰਾਂ ‘ਚ 3 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਅਨੁਜ ਰਾਵਤ ਨੇ ਅਜੇਤੂ 66 ਦੌੜਾਂ ਬਣਾਈਆਂ ਜਦਕਿ ਵਿਰਾਟ ਕੋਹਲੀ 48 ਦੌੜਾਂ ਬਣਾ ਕੇ ਆਊਟ ਹੋ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button