Breaking NewsD5 specialIndiaNewsPunjab

ਹਰਿਆਣਾ ਪੁਲਿਸ ਦਾ ਬਹਾਦਰ ਡਰਾਈਵਰ, ਗੈਂਗਸਟਰਾਂ ਨੂੰ ਗੱਡੀ ਸਮੇਤ ਪਾਇਆ ਘੜੀਸਾ, ਦੇਖੋ ਮੌਤ ਦੀਆਂ LIVE ਤਸਵੀਰਾਂ (ਵੀਡੀਓ)

ਹਰਿਆਣਾ : ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਸਿੱਧਾ ਮੁਕਾਬਲਾ ਹੋਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਘਟਨਾ ਹਰਿਆਣਾ ਦੇ ਦੁਬਲਧਨ ਮਾਜਰਾ ਪਿੰਡ ਦੀ ਹੈ, ਜਿਥੇ ਪੁਲਿਸ ਨੇ ਭੱਜ ਰਹੇ ਬਦਮਾਸ਼ਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਰੋਕ ਲਿਆ। ਜਿਸ ਦੀ ਸਾਰੀ ਘਟਨਾ ਨੇੜੇ ਇਕ ਮੰਦਰ ਵਿਚ ਲੱਗੇ ਕੈਮਰੇ ਵਿਚ ਕੈਦ ਹੋ ਗਈ। ਤਸਵੀਰਾਂ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਬਦਮਾਸ਼ਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਰੋਕ ਰਹੀ ਹੈ।

Read Also ਗੈਂਗਸਟਰਾਂ ਦੇ ਖ਼ੌਫ ਤੋਂ ਡਰਿਆ ਸਾਰਾ ਸ਼ਹਿਰ (ਵੀਡੀਓ)

ਗੱਡੀ ਰੁਕਣ ਤੋਂ ਬਾਅਦ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਬਦਮਾਸ਼ਾਂ ਵੱਲੋਂ ਗੋਲੀ ਚਲਾਈ। ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੌਰਾਨ 2 ਬਦਮਾਸ਼ਾਂ ਦੀ ਕਾਰ ਵਿਚ ਹੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋਵੇਂ ਬਦਮਾਸ਼ ਦਾਦਰੀ ਦੇ ਨਿਮਲੀ ਪਿੰਡ ਦੇ ਰਹਿਣ ਵਾਲੇ ਸਨ। ਜਿਨ੍ਹਾਂ ‘ਤੇ ਹੱਤਿਆ, ਲੁੱਟ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਸੀ, ਫਿਲਹਾਲ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button