IndiaNationalTop News

ਹਰਿਆਣਾ ‘ਚ ਪ੍ਰਦਰਸ਼ਨ ਕਰਦੇ ਕਿਸਾਨਾਂ ਤੇ ਪੁਲਿਸ ਨੇ ਮੁੜ ਵਰ੍ਹਾਇਆ ਡੰਡਾ, ਚੌਂਕ ਕਰੇ ਖ਼ਾਲੀ

ਅੰਬਾਲਾ : ਸ਼ਾਹਾਬਾਦ ਹਰਿਆਣਾ ‘ਚ ਸਾਹਾ ਚੌਕ ‘ਤੇ ਬੈਠੇ ਕਿਸਾਨਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਉਠਾ ਦਿੱਤਾ ਗਿਆ। ਕਿਸਾਨਾਂ ਨੇ ਮੰਗਲਵਾਰ ਰਾਤ ਸਾਹਾ-ਅੰਬਾਲਾ, ਸਾਹਾ-ਸ਼ਾਹਾਬਾਦ, ਸਾਹਾ-ਪੰਚਕੂਲਾ ਅਤੇ ਸਾਹਾ ਜਗਾਧਰੀ ਮਾਰਗ ਜਾਮ ਕਰ ਦਿੱਤਾ ਸੀ। ਬੁੱਧਵਾਰ ਸਵੇਰੇ ਧਰਨੇ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਨੇ ਕਿਸਾਨਾਂ ਨੂੰ ਖਦੇੜ ਦਿੱਤਾ ਤੇ ਕਈ ਕਿਸਾਨਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ।ਕਿਸਾਨਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਗਈਆਂ ਹਨ।

ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਦੇ ਸੱਦੇ ‘ਤੇ ਅੱਜ ਕਿਸਾਨਾਂ ਨੇ ਸੂਬੇ ਭਰ ਦੇ ਮੁੱਖ ਮਾਰਗ ਅਤੇ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਅੰਬਾਲਾ ਵਿੱਚ ਵੀ ਬੀਕੇਯੂ ਸ਼ਹੀਦ ਭਗਤ ਸਿੰਘ ਨੇ ਅੱਜ ਵੱਡਾ ਕਦਮ ਚੁੱਕਣ ਦੀ ਚੇਤਾਵਨੀ ਦਿੱਤੀ ਹੈ। ਦੱਸਣਯੋਗ ਹੈ ਕਿ ਕਿਸਾਨ ਫ਼ਸਲੀ ਤੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਸਨ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਜਿਸ ਦੇ ਵਿਰੋਧ ਚ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button