PunjabTop News

ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ‘ਚ 157 ਕਰੋੜ ਦਾ ਹੋਇਆ ਵਾਧਾ

2009 ਤੋਂ 2019 ਦਰਮਿਆਨ ਲੋਕ ਸਭਾ ਲਈ ਮੁੜ ਚੁਣੇ ਗਏ 71 ਸੰਸਦ ਮੈਂਬਰਾਂ ਦੀ ਜਾਇਦਾਦ ਵਿੱਚ ਔਸਤਨ 286 ਫੀਸਦੀ ਦਾ ਵਾਧਾ ਹੋਇਆ ਹੈ। 2009 ਵਿੱਚ 71 ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 6.15 ਕਰੋੜ ਸੀ, ਜੋ 2014 ਵਿੱਚ ਵਧ ਕੇ 16.23 ਕਰੋੜ ਹੋ ਗਈ।ਅਗਲੇ ਪੰਜ ਸਾਲਾਂ ਵਿੱਚ  2019 ਵਿੱਚ ਇਹ 17.59 ਕਰੋੜ ਤੋਂ ਵਧ ਕੇ 23.75 ਕਰੋੜ ਹੋ ਗਈ। ਇਨ੍ਹਾਂ ਸੰਸਦ ਮੈਂਬਰਾਂ ਵੱਲੋਂ ਦਿੱਤੇ ਹਲਫਨਾਮੇ ਦੇ ਆਧਾਰ ‘ਤੇ ਨੈਸ਼ਨਲ ਇਲੈਕਸ਼ਨ ਵਾਚ ਦੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਭਾਜਪਾ ਦੇ 43, ਕਾਂਗਰਸ ਦੇ 10, ਤ੍ਰਿਣਮੂਲ ਕਾਂਗਰਸ ਦੇ 7, ਬੀਜੇਡੀ ਅਤੇ ਸ਼ਿਵ ਸੈਨਾ ਦੇ 2-2 ਸੰਸਦ ਮੈਂਬਰ ਹਨ। ਜਦੋਂ ਕਿ ਜੇਡੀਯੂ, ਏਆਈਐਮਆਈਐਮ, ਏਆਈਯੂਡੀਐਫ, ਆਈਯੂਐਮਐਲ, ਐਨਸੀਪੀ, ਸ਼੍ਰੋਮਣੀ ਅਕਾਲੀ ਦਲ ਅਤੇ ਨੈਸ਼ਨਲ ਕਾਨਫਰੰਸ ਦਾ ਇੱਕ-ਇੱਕ ਸੰਸਦ ਮੈਂਬਰ ਹੈ।ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ‘ਚ ਸਭ ਤੋਂ ਵੱਧ 157 ਕਰੋੜ ਦਾ ਵਾਧਾ ਹੋਇਆ ਹੈ। ਐਨਸੀਪੀ ਦੀ ਸੁਪ੍ਰਿਆ ਸੁਲੇ ਦੀ ਆਮਦਨ ਵਿੱਚ 89 ਕਰੋੜ ਦਾ ਵਾਧਾ ਹੋਇਆ ਹੈ। ਬੀਜੇਡੀ ਦੇ ਪਿਨਾਕੀ ਮਿਸ਼ਰਾ ਦੀ ਜਾਇਦਾਦ ‘ਚ 87 ਕਰੋੜ ਦਾ ਵਾਧਾ ਹੋਇਆ ਹੈ। ਔਸਤਨ ਭਾਜਪਾ ਦੇ ਸੰਸਦ ਮੈਂਬਰਾਂ ਦੀ ਜਾਇਦਾਦ 15 ਕਰੋੜ, ਕਾਂਗਰਸ ਦੇ ਸੰਸਦ ਮੈਂਬਰਾਂ ਦੀ 10 ਕਰੋੜ ਅਤੇ ਤ੍ਰਿਣਮੂਲ ਕਾਂਗਰਸ ਦੀ 5 ਕਰੋੜ ਰੁਪਏ ਵਧੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button