Breaking NewsD5 specialNewsPunjab

‘ਹਰਿਮੰਦਰ ਸਾਹਿਬ’ ਦਾ ਬਦਲਿਆ ਗਿਆ ਨਾਂ ! ਸਿੱਖ ਸੰਗਤ ‘ਚ ਭਾਰੀ ਰੋਸ (ਵੀਡੀਓ)

ਅੰਮ੍ਰਿਤਸਰ : ਪੰਜਾਬ ‘ਚ ਪਹਿਲਾਂ ਸਾਇਨ ਬੋਰਡਾਂ ‘ਤੇ ਪੰਜਾਬੀ ਨੀਚੇ ਲਿਖਣ ਦਾ ਮਾਮਲਾ ਕਾਫੀ ਗਰਮਾਇਆ ਸੀ। ਜਿਸ ਤੋਂ ਪੰਜਾਬੀ ਬੋਰਡਾਂ ਉੱਪਰ ਲਿਖੀ ਜਾਣ ਲੱਗ ਪਈ ਪਰ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਨਵਾਂ ਹੀ ਕਾਰਾ ਕਰ ਦਿੱਤਾ ਹੈ। ਉਨ੍ਹਾਂ ਵਲੋਂ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਰੋਡ ‘ਤੇ ਲੱਗੇ ਸਾਇਨ ਬੋਰਡਾਂ ‘ਤੇ ਹਰਿਮੰਦਰ ਸਾਹਿਬ ਦੀ ਥਾਂ ‘ਤੇ `ਸੁਨਹਿਰੀ ਮੰਦਰ’ ਲਿਖ ਦਿੱਤਾ। ਇਹ ਬੋਰਡ ਅੰਮ੍ਰਿਤਸਰ ਤੋਂ ਮਜੀਠਾ ਰੋਡ ਅਤੇ ਹੋਰ ਕਈ ਥਾਵਾਂ ‘ਤੇ ਲੱਗੇ ਹੋਏ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ਜਿਸ ਦੇ ਕਾਰਨ ਸਿੱਖ ਭਾਈਚਾਰੇ ‘ਚ ਕਾਫੀ ਰੋਸ ਨੂੰ ਦੇਖਣ ਨੂੰ ਮਿਲ ਰਿਹਾ ਹੈ।

Read Also ਹਰਮਿੰਦਰ ਸਾਹਿਬ ‘ਚ ਔਰਤ ਦਾ ਵੱਡਾ ਕਾਰਾ, ਧਾਰਮਿਕ ਸਥਾਨ ਦੀ ਵੀ ਨਹੀਂ ਕੀਤੀ ਸ਼ਰਮ |

ਸਿੱਖ ਭਾਈਚਾਰੇ ਦਾ ਕਹਿਣਾ ਜਿਹੜੀ ਕੰਪਨੀ ਕੋਲ ਬੋਰਡ ਲਿਖਣ ਦਾ ਠੇਕਾ ਉਸਨੂੰ ਇਹ ਬੋਰਡ ਜਲਦੀ ਬਦਲਣਾ ਚਾਹੀਦਾ ਹੈ ਅਤੇ ਸਿੱਖ ਜਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮਾਮਲੇ ਬਾਰੇ ਐੱਸ.ਜੀ.ਪੀ.ਸੀ. ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਪੰਜਾਬ ਸਰਕਾਰ ਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰ ਦਿੱਤੀ ਹੈ। ਬੇਸ਼ੱਕ ਐੱਸ.ਜੀ.ਪੀ.ਸੀ. ਨੇ ਇਹ ਮਾਮਲੇ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪਰ ਇਹ ਦੇਖਣਾ ਹੋਵੇਗਾ ਕੀ ਨੈਸ਼ਨਲ ਹਾਈਵੇਅ ਅਥਾਰਟੀ ਇੰਡੀਆ ਆਫ ਆਪਣੀ ਇਸ ਗਲਤੀ ਨੂੰ ਕਦੋਂ ਠੀਕ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button