Breaking NewsD5 specialIndiaNewsPoliticsPunjab

ਸੱਜਣ ਕੁਮਾਰ ਤੋਂ ਬਾਅਦ ਸੋਨੀਆ ਗਾਂਧੀ ‘ਤੇ ਕਨੂੰਨੀ ਕਾਰਵਾਈ (ਵੀਡੀਓ)

ਅੰਮ੍ਰਿਤਸਰ : 1984 ਸਿੱਖ ਕਤਲੇਆਮ ਮਾਮਲੇ ‘ਚ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਸਜ਼ਾ ਸੁਣਾਈ ਤਾਂ ਸੱਜਣ ਕੁਮਾਰ ਨੇ ਸਾਲ ਦੇ ਆਖਰੀ ਦਿਨ ਯਾਨੀ 31 ਦਸਬੰਰ ਨੂੰ ਆਤਮ ਸਮਰਪਣ ਕਰ ਦਿੱਤਾ, ਪਰ ਸੱਜਣ ਕੁਮਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੁਣ ਗਾਂਧੀ ਪਰਿਵਾਰ ਖਿਲਾਫ ਕਨੂੰਨੀ ਕਾਰਵਾਈ ਕਰਨ ਦੀ ਗੱਲ ਰਿਹਾ ਹੈ। ਨਵੇਂ ਸਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਖ ਕਤਲੇਆਮ ਦਾ ਮਾਸਟਰਮਾਂਇੰਡ ਗਾਂਧੀ ਪਰਿਵਾਰ ਹੀ ਹੈ। ਜਿਸ ਕਾਰਨ ਉਹ ਗਾਂਧੀ ਪਰਿਵਾਰ ਖਿਲਾਫ ਕਨੂੰਨੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ।

Read Also ਸਿੱਖ ਕਤਲੇਆਮ ਦੀ ਇਸ ਗਵਾਹ ਨੂੰ ਪਹਿਲਾਂ ਕਦੇ ਨੀਂ ਸੁਣਿਆ ਹੋਣਾ (ਵੀਡੀਓ)

ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਸੂਬੇ ‘ਚ ਹੋਈਆਂ ਪੰਚਾਇਤੀ ਚੋਣਾਂ ਨੂੰ ਜਾਅਲੀ ਕਰਾਰ ਦਿੱਤਾ ਹੈ ਪਰ ਉਹ ਨਵਜੋਤ ਸਿੱਧੂ ਖਿਲਾਫ ਕੁੱਝ ਵੀ ਬੋਲਣ ਤੋਂ ਟਾਲਾ ਵੱਟਦੇ ਨਜ਼ਰ ਆਏ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸ਼ੋ੍ਰਮਣੀ ਅਕਾਲੀ ਦਲ ਲਗਾਤਾਰ ਗਾਂਧੀ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕਰਦਾ ਆ ਰਿਹਾ ਹੈ ਪਰ ਭਾਵੇਂ ਅਕਾਲੀ ਦਲ ਸਰਕਾਰ ਵਿੱਚ ਹੋਵੇ ਜਾਂ ਫਿਰ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਅਕਾਲੀ ਦਲ ਦੀ ਬਿਆਨਬਾਜ਼ੀ ਸਿਰਫ ਬਿਆਨਬਾਜ਼ੀਆਂ ਤੱਕ ਹੀ ਸੀਮਤ ਜਾਪੀ। ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਗਾਂਧੀ ਪਰਿਵਾਰ ਖਿਲਾਫ ਕੋਈ ਕਾਰਵਾਈ ਦਾ ਮੁੱਢ ਬੰਨਦਾ ਹੈ ਜਾਂ ਫਿਰ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button