Breaking NewsD5 specialNewsPunjab

ਸੜਕ ‘ਤੇ ਸਕੂਲੀ ਕੁੜੀ ਨੇ ਕੀਤਾ ਅਜਿਹਾ ਕੰਮ, ਗੱਡੀਆਂ ਰੋਕ ਰੋਕ ਦੇਖਣ ਲੱਗੇ ਲੋਕ, ਬਣਾਈ ਵੀਡੀਓ

ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਸੜਕਾਂ ‘ਤੇ ਭੱਜਦੀਆਂ ਗੱਡੀਆਂ ਤਾਂ ਤੁਸੀਂ ਆਮ ਦੇਖਦੇ ਹੀ ਹੋ ਪਰ ਜਦੋਂ ਕਿਸੇ ਨੂੰ ਘੋੜਸਵਾਰੀ ਕਰਦੇ ਦੇਖਦੇ ਹਾਂ ਤਾਂ ਨਜ਼ਰਾਂ ਉਸ ‘ਤੇ ਟਿੱਕ ਜਾਂਦੀਆਂ ਹਨ। ਅਜਿਹੇ ‘ਚ ਜੇਕਰ ਤੁਹਾਡੇ ਸਾਹਮਣੇ ਤੋਂ ਕੋਈ ਵਿਦਿਆਰਥਣ ਘੋੜੇ ‘ਤੇ ਨਿਕਲੇ ਤੇ ਉਹ ਵੀ ਆਪਣਾ ਇਮਤਿਹਾਨ ਦੇਣ ਜਾ ਰਹੀ ਹੋਵੇ ਤਾਂ ਤੁਹਾਡਾ ਹੈਰਾਨ ਹੋਣਾ ਲਾਜ਼ਮੀ ਹੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਵਿਦਿਆਰਥਣ ਆਪਣਾ ਸਕੂਲ ਬੈਗ ਮੋਢਿਆਂ ‘ਤੇ ਟੰਗੇ ਤੇਜ਼ੀ ਨਾਲ ਘੋੜਾ ਦੌੜਾਉਂਦੀ ਜਾ ਰਹੀ ਹੈ।

Read Also ਛੋਟੇ ਬੱਚਿਆਂ ਦੀ ਸਕੂਲੀ ਵੈਨ ਘੇਰ ਕੇ ਬੰਦੇ ਨੇ ਕੀਤੀ ਘਟੀਆ ਕਰਤੂਤ, ਬੱਚੇ ਕਰਦੇ ਰਹੇ ਮਿੰਨਤਾਂ

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ ਕੇਰਲਾ ਦੇ ਥ੍ਰਿਸੂਰ ‘ਚ ਹੋਲੀ ਗ੍ਰੇਸ ਸਕੂਲ ਦੀ ਵਿਦਿਆਰਥਣ ਹੈ ਜੋ ਕਿ 10ਵੀਂ ਕਲਾਸ ਦਾ ਪੇਪਰ ਦੇਣ ਜਾ ਰਹੀ ਹੈ। ਰਾਹ ‘ਚ ਕੁਝ ਲੋਕ ਉਸ ਨੂੰ ਪੁੱਛਦੇ ਵੀ ਹਨ ਪਰ ਕੁੜੀ ਇਹ ਕਹਿ ਕੇ ਅੱਗੇ ਵਧ ਰਹੀ ਹੈ ਕਿ ਉਹ ਸਕੂਲ ਲਈ ਲੇਟ ਹੋ ਰਹੀ ਹੈ। ਕੁੜੀ ਦਾ ਘੋੜੇ ‘ਤੇ ਸਕੂਲ ਜਾਣ ਦਾ ਹੁਣ ਵੀਡੀਓ ਲੋਕਾਂ ਵੱਲੋਂ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਕੁੜੀ ਪੂਰੇ ਮੁਲਕ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button