Breaking NewsD5 specialIndiaNewsPunjab

ਸੌਦਾ ਸਾਧ ਨੇ ਜੇਲ੍ਹ ‘ਚੋਂ ਲਿਖੀ ਚਿੱਠੀ, ਪੌਸ਼ਾਕ ਬਾਰੇ ਕੀਤਾ ਵੱਡਾ ਖ਼ੁਲਾਸਾ, ਡੇਰੇ ਦੇ ਅਗਲੇ ਮੁਖੀ ਦਾ ਵੀ ਦੱਸਿਆ ਨਾਮ

ਪਟਿਆਲਾ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਖ਼ਤ ਲਿਖਿਆ ਹੈ। ਰਾਮ ਰਹੀਮ ਦਾ ਕਹਿਣਾ ਹੈ ਕਿ ਡੇਰੇ ਦਾ ਮੁਖੀ ਹਮੇਸ਼ਾ ਮੈਂ ਹੀ ਰਹਾਂਗਾ। ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ‘ਚ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੇ ਜੇਲ੍ਹ ਤੋਂ ਆਪਣੀ ਮਾਂ ਅਤੇ ਡੇਰੇ ਦੇ ਸ਼ਰੱਧਾਲੁਆਂ ਨੂੰ ਇਹ ਖ਼ਤ ਲਿਖਿਆ ਹੈ। ਆਪਣੇ ਖਤ ‘ਚ ਉਸਨੇ ਸਾਫ਼ ਕਰ ਦਿੱਤਾ ਹੈ ਕਿ ਉਹ ਹੀ ਹਮੇਸ਼ਾ ਡੇਰੇ ਦਾ ਗੁਰੂ ਰਹਿਣ ਵਾਲਾ ਹੈ ਅਤੇ ਡੇਰੇ ਦੀ ਮੈਨੇਜਮੇਂਟ ਅਤੇ ਉਸਦਾ ਪਰਿਵਾਰ ਸਿਰਫ ਕੰਮਧੰਦਾ ਸੰਭਾਲਣ ਲਈ ਹੀ ਕੰਮ ਕਰੇਗਾ।

🔴 LIVE 🔴 ਕਾਂਗਰਸ ਹਾਈਕਮਾਨ ਨੇ ਖਿੱਚੀ ਤਿਆਰੀ || ਸਿੱਧੂ ਦੀ ਹੋਵੇਗੀ ਪੰਜਾਬ ‘ਚ ਸਰਦਾਰੀ | Call- 0175-5000156

ਨਾਲ ਹੀ ਉਨ੍ਹਾਂ ਨੇ ਚਿੱਠੀ ਵਿਚ ਮਾਂ ਨੂੰ ਕੋਰੋਨਾ ਨੂੰ ਲੈ ਕੇ ਕਈ ਸਲਾਹਾਂ ਦਿੱਤੀਆਂ ਹਨ ਤੇ ਸਾਵਧਾਨੀ ਵਰਤਣ ਨੂੰ ਕਿਹਾ ਹੈ। ਉਸ ਨੇ ਜੇਲ੍ਹ ਤੋਂ ਆ ਕੇ ਮਾਂ ਨੂੰ ਇਲਾਜ਼ ਕਰਾਉਣ ਦਾ ਭਰੋਸਾ ਦਿਵਾਇਆ ਹੈ। ਗੁਰਮੀਤ ਨੇ ਡੇਰਾ ਪ੍ਰੇਮੀਆਂ ਨੂੰ ਕੋਰੋਨਾ ‘ਤੇ ਸਰਕਾਰ ਦੇ ਨਿਰਦੇਸ਼ਾਂ ਦਾ ਪੂਰਾ ਪਾਲਣ ਕਰਨ ਨੂੰ ਕਿਹਾ ਹੈ।

ਵੱਡੀ ਖ਼ਬਰ-ਸਿੱਖ ਕੌਮ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ‘ਤੇ ਗੁੰਡਾਗਰਦੀ ਨਾਲ ਕਬਜ਼ੇ ਦੀ ਕੋਸ਼ਿਸ਼, ਵੀਡੀਓ ਵਾਇਰਲ

ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਦੋ ਸਾਧਵੀਆਂ ਨਾਲ ਜਬਰ ਜਨਾਹ ਤੇ ਰਾਮਚੰਦਰ ਛਤਰਪਤੀ ਹੱਤਿਆਕਾਂਡ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਗੁਰਮੀਤ ਨੇ ਲਗਪਗ ਦੋ ਮਹੀਨੇ ਤੇ 11 ਦਿਨਾਂ ਬਾਅਦ ਆਪਣੀ ਮਾਂ ਤੇ ਡੇਰੇ ਦੀ ਸੰਗਤ ਦੇ ਨਾਂ ਦੂਜੀ ਚਿੱਠੀ ਲਿਖੀ ਹੈ। ਡੇਰਾ ਸੱਚਾ ਸੌਦਾ ਮੈਨੇਜਮੈਂਟ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਹੈ।

ਸਾਰੇ ਪਾਸੇ-ਪਾਸੇ ਹੋਗੀ ਖਹਿਰਾ-ਖਹਿਰਾ, ਇਕੱਲਾ ਹੀ ਸਭ ਨੂੰ ਪਾਈ ਫਿਰਦਾ ਵਾਹਣੀ, ਹੁਣ ਕੱਢਤੀ ਨਵੀਂ ਹੀ ਗੱਲ

ਇਸ ਚਿੱਠੀ ਵਿਚ ਡੇਰਾ ਮੁਖੀ ਨੇ ਕੋਰੋਨਾ ਤੋਂ ਬਚਣ ਲਈ ਮਾਸਕ ਲਗਾਉਣ ਤੇ ਸੱਤ ਫੀਟ ਦੀ ਦੂਰੀ ਰੱਖਣ ਦੀ ਨਸੀਹਤ ਦਿੱਤੀ ਹੈ। ਇਸ ਤੋਂ ਪਹਿਲੇ ਡੇਰਾ ਮੁਖੀ ਰਾਮ ਰਹੀਮ ਨੇ 14 ਮਈ ਨੂੰ ਵੀ ਚਿੱਠੀ ਲਿਖੀ ਸੀ, ਜਿਸ ਵਿਚ ਉਸ ਨੇ ਡੇਰਾ ਸ਼ਰਧਾਲੂਆਂ ਨੂੰ ਕੋਰੋਨਾ ਤੋਂ ਬਚਣ ਲਈ ਕਾੜ੍ਹਾ ਪੀਣ ਲਈ ਕਿਹਾ ਸੀ। ਅੱਜ ਵਾਇਰਲ ਚਿੱਠੀ ਵਿਚ ਗੁਰਮੀਤ ਰਾਮ ਰਹੀਮ ਨੇ ਲਿਖਿਆ ਹੈ ਕਿ ਉਸ ਨੇ 14 ਮਈ ਦੀ ਚਿੱਠੀ ਵਿਚ ਜਿਸ ਤਰ੍ਹਾਂ ਦਾ ਕਾੜ੍ਹਾ ਬਣਾ ਕੇ ਪੀਣ ਨੂੰ ਕਿਹਾ ਸੀ ਉਸ ਦੀ ਅਜੇ ਵੀ ਵਰਤੋਂ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button