Breaking NewsD5 specialEntertainmentNewsTop News

‘ਸੌਂਕਣ ਸੌਂਕਣੇ’ ਨੇ ਦੋ ਦਿਨਾਂ ’ਚ ਕਮਾਏ 10.20 ਕਰੋੜ 

ਚੰਡੀਗੜ੍ਹ : ਪੰਜਾਬੀ ਫ਼ਿਲਮ ‘ਸੌਂਕਣ ਸੌਂਕਣੇ’ 13 ਮਈ ਨੂੰ ਰਿਲੀਜ਼ ਹੋਈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਾ ਸਿਰਫ ਪੰਜਾਬ, ਸਗੋਂ ਦੇਸ਼-ਵਿਦੇਸ਼ਾਂ ’ਚ ਇਸ ਫ਼ਿਲਮ ਨੂੰ ਦੇਖਣ ਲਈ ਲੋਕਾਂ ਦੀ ਭੀੜ ਜਮ੍ਹਾ ਹੋ ਰਹੀ ਹੈ। ਸਿਨੇਮਾਘਰ ਵੀ ਹਾਊਸਫੁੱਲ ਜਾ ਰਹੇ ਹਨ। ‘ਸੌਂਕਣ ਸੌਂਕਣੇ’ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੇ ਪਹਿਲੇ ਦਿਨ 4.20 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਥੇ ਦੂਜੇ ਦਿਨ ਫ਼ਿਲਮ ਨੇ ਮੋਟੀ ਕਮਾਈ ਕੀਤੀ ਹੈ। ਦੂਜੇ ਦਿਨ ਫ਼ਿਲਮ ਨੇ 6 ਕਰੋੜ ਰੁਪਏ ਕਮਾਏ ਹਨ।

History Save Morcha : Sikh ਜਥੇਬੰਦੀਆਂ ਨੇ ਪਤਾਵਤੀਆਂ ਭਾਜੜਾਂ, ਇਤਿਹਾਸ ਨੂੰ ਛੇੜਨ ਵਾਲੇ ਟੰਗਣਗੇ ਪੁੱਠੇ!

ਇਸ ਦੇ ਨਾਲ ਹੀ ਫ਼ਿਲਮ ਦੀ ਕੁਲ ਕਮਾਈ 10.20 ਕਰੋੜ ਰੁਪਏ ਹੋ ਗਈ ਹੈ। ਇਹ ਅੰਕੜਾ ਵਰਲਡਵਾਈਡ ਗ੍ਰਾਸ ਬਾਕਸ ਆਫਿਸ ਕਲੈਕਸ਼ਨ ਦਾ ਹੈ। ਫ਼ਿਲਮ ’ਚ ਨਿਰਮਲ ਰਿਸ਼ੀ, ਕਾਕਾ ਕੌਟਕੀ, ਸੁਖਵਿੰਦਰ ਚਾਹਲ, ਮੋਹਿਨੀ ਤੂਰ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫ਼ਿਲਮ ਨੂੰ ਨਾਦ ਸਟੂਡੀਓਜ਼, ਡ੍ਰੀਮੀਯਾਤਾ ਪ੍ਰਾਈਵੇਟ ਲਿਮਟਿਡ ਤੇ ਜੇ. ਆਰ. ਪ੍ਰੋਡਕਸ਼ਨ ਹਾਊਸ ਵਲੋਂ ਬਣਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button