ਸੋਸ਼ਲ ਮੀਡੀਆ ‘ਤੇ ਨਾ ਕਰੋ ਲੀਡਰਾਂ ਦੇ ਮਜ਼ਾਕ ਉਡਾਣ ਦੀ ਗ਼ਲਤੀ, ਨਹੀਂ ਤਾਂ ਫਸ ਜਾਉਗੇ ਇਸ ਮੁਸੀਬਤ ‘ਚ
ਚੰਡੀਗੜ੍ਹ: ਸੋਸ਼ਲ ਮੀਡੀਆਂ ‘ਤੇ ਲੀਡਰਾਂ ਅਤੇ ਹੋਰ ਲੋਕਾਂ ਦਾ ਮਜ਼ਾਕ ਉਡਾਉਣਾ ਇੱਕ ਟ੍ਰੈਂਡ ਬਣ ਚੁੱਕਿਆ ਹੈ। ਕੁਝ ਲੋਕ ਇਸਨੂੰ ਸ਼ੌਕ ਲਈ ਕਰਦੇ ਹਨ ਤੇ ਕੁਝ ਇਸ ਟ੍ਰੈਂਡ ‘ਚ ਆਪਣੇ ਆਪ ਨੂੰ ਸ਼ਾਮਿਲ ਕਰਨ ਲਈ ਅਜਿਹਾ ਕਰਦੇ ਹਨ। ਪਰ ਹੁਣ ਨੇਤਾਵਾਂ ਦੇ ਚਿਹਰੇ ਕਰਾਪ ਕਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਤੁਹਾਡੇ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦੀ ਹੈ।
ਇਸ ਸਮੇਂ ਸੋਸ਼ਲ ਮੀਡੀਆ ‘ਤੇ ਕੈਪਟਨ-ਪਰਨੀਤ ਕੌਰ, ਕੈਪਟਨ-ਅਰੂਸ਼ਾ, ਸੁਖਬੀਰ-ਹਰਸਿਮਰਤ ਬਾਦਲ, ਸੰਨੀ ਦਿਓਲ, ਨਵਜੋਤ ਸਿੱਧੂ, ਭਗਵੰਤ ਮਾਨ, ਕੇਜਰੀਵਾਲ, ਰਾਹੁਲ ਗਾਂਧੀ ਜਿਹੇ ਵੱਡੇ ਲੀਡਰਾਂ ਦੇ ਚਿਹਰੇ ਕ੍ਰੌਪ ਕਰ ਉਨ੍ਹਾਂ ਨੂੰ ਸਿੰਗਰਾਂ ਦੇ ਚਿਹਰੀਆਂ ਨਾਲ ਬਦਲ ਨੱਚਦੇ ਦਿਖਾਇਆ ਜਾ ਰਿਹਾ ਹੈ।
Read Also ਸੋਸ਼ਲ ਮੀਡੀਆ ‘ਤੇ ਟਰੋਲ ਹੋਏ ਵਿਰਾਟ, ਫੈਨਜ਼ ਨੂੰ ਕਹੀ ਸੀ ਦੇਸ਼ ਛੱਡਣ ਦੀ ਗੱਲ
ਹੁਣ ਅਜਿਹਾ ਕਰਨ ਵਾਲਿਆਂ ‘ਤੇ ਸਿੱਧਾ ਕੇਸ ਦਰਜ ਹੋਵੇਗਾ ਕਿਉਂਕਿ ਇਸ ਤਰ੍ਹਾਂ ਕਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਨ ਨੂੰ ਚੋਣ ਕਮਿਸ਼ਨ ਅਪਰਾਧ ਮੰਨ ਰਿਹਾ ਹੈ। ਇਸ ਲਈ ਚੋਣ ਕਮਿਸ਼ਨ ਨੇ ਆਦੇਸ਼ ਵੀ ਜਾਰੀ ਕੀਤੇ ਹਨ ਕਿ ਡੀਆਈਜੀ ਦੀ ਨੁਮਾਇੰਦਗੀ ‘ਚ ਏਆਈਜੀ, ਦੋ ਡੀਐਸਪੀ ਤੇ ਚਾਰ ਇੰਸਪੈਕਟਰ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣਗੇ।
ਵਿਭਾਗ ਨੇ ਇਸ ਤਰ੍ਹਾਂ ਦੇ 23 ਮਾਮਲਿਆਂ ਨੂੰ ਜਾਂਚ ਲਈ ਸਾਈਬਰ ਕ੍ਰਾਈਮ ਕੋਲ ਭੇਜਿਆ ਹੈ। ਇਸ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਇਤਰਾਜ਼ਯੋਗ ਪੋਸਟਾਂ ਪਾਉਣ ਵਾਲਿਆਂ ‘ਤੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਜਦਕਿ ਕਿਸੇ ਵੀ ਮਾਮਲੇ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.