Breaking NewsD5 specialEntertainmentNewsPunjabTop News

ਸੋਨੂੰ ਸੂਦ ਵਿਰੁੱਧ ਵੋਟਰਾਂ ਨੂੰ ਭਰਮਾਉਣ ਦੇ ਦੋਸ਼ ਅਧੀਨ ਮਾਮਲਾ ਦਰਜ

ਮੋਗਾ : ਬਾਲੀਵੁੱਡ ਅਦਾਕਾਰ (Bollywood Actor) ਸੋਨੂੰ ਸੂਦ (Sonu Sood) ਦੀ ਬੀਤੇ ਦਿਨ ਗੱਡੀ ਜ਼ਬਤ ਕੀਤੇ ਜਾਣ ਤੋਂ ਬਾਅਦ ਮੁਸੀਬਤ ਹੋਰ ਵਧ ਗਈ ਹੈ। ਸੋਨੂੰ ਵਿਰੁੱਧ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੇ ਜਾਣ ਵਿਰੁੱਧ ਮੋਗਾ (Moga) ਵਿੱਚ ਅਧੀਨ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਬਾਲੀਵੁੱਡ ਅਦਾਕਾਰਾ ਸੂਦ ਨੂੰ ਚੋਣ ਆਬਜਰਵਰ ਵੱਲੋਂ ਮੋਗਾ ਵਿੱਚ ਪਿੰਡ ਲੰਡੇਕੇ ਵਿਖੇ ਰੋਕਿਆ ਗਿਆ ਸੀ। ਆਬਜਰਵਰ ਵੱਲੋਂ ਸੋਨੂੰ ਦੀ ਗੱਡੀ ਜ਼ਬਤ ਕਰਕੇ ਘਰ ਭੇਜ ਦਿੱਤਾ ਗਿਆ ਅਤੇ ਘਰ ਵਿੱਚ ਹੀ ਰਹਿਣ ਦੇ ਹੁਕਮ ਕੀਤੇ ਸਨ। ਜ਼ਿਕਰਯੋਗ ਹੈ ਕਿ ਸੋਨੂੰ ਸੂਦ ਵਿਰੁੱਧ ਅਕਾਲੀ ਦਲ ਦੇ ਪੋਲਿੰਗ ਏਜੰਟ ਦੀਦਾਰ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸੋਨੂੰ ਸੂਦ ਵੋਟਰਾਂ ਨੂੰ ਪ੍ਰਭਾਵਤ ਕਰ ਰਹੇ ਹਨ।

ਅੱਧੀ ਰਾਤ ਨੂੰ ਬਾਹਰ ਨਿਕਲਿਆ ‘ਆਪ’ ਉਮੀਦਵਾਰ, ਖੋਲ੍ਹਤੇ ਗੁੱਝੇ ਭੇਤ, ਪ੍ਰਸ਼ਾਸਨ ਨੂੰ ਪਾਈ ਭਾਜੜ

ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵੋਟਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬਾਹਰੀ ਲੋਕ ਰਾਜ ਵਿੱਚ ਨਹੀਂ ਰਹਿ ਸਕਦੇ। ਇਸ ਨਾਲ ਹੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਸੋਨੂੰ ਸੂਦ ਐਤਵਾਰ ਸ਼ਾਮ ਨੂੰ ਹੀ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉੱਥੇ ਉਨ੍ਹਾਂ ਦੀ ਕਿਸੇ ਫਿਲਮ ਦੀ ਸ਼ੂਟਿੰਗ ਹੈ। ਪੁਲਿਸ ਵੱਲੋਂ ਸੋਨੂੰ ਸੂਦ ਵਿਰੁੱਧ ਵੋਟਰਾਂ ਨੂੰ ਭਰਮਾਏ ਜਾਣ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਦੂਜੇ ਪਾਸੇ ਸੋਨੂੰ ਸੂਦ ਦਾ ਕਹਿਣਾ ਸੀ ਕਿ ਉਨ੍ਹਾਂ ਉਪਰ ਲਾਏ ਦੋਸ਼ ਬਿਲਕੁਲ ਗਲਤ ਹਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਵੋਟਰਾਂ ਨੂੰ ਪ੍ਰਭਾਵਤ ਨਹੀਂ ਕੀਤਾ। ਉਹ ਸਿਰਫ਼ ਆਪਣੇ ਸਮਰਥਕਾਂ ਤੋਂ ਰਿਪੋਰਟ ਲੈ ਰਹੇ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button