Breaking NewsD5 specialNewsPunjab

ਕੈਪਟਨ ਦੇ ਮਹਿਲ ‘ਚ ਛਾਇਆ ਹਨੇਰਾ, ਸਭ ਤੋਂ ਵੱਡੇ ਤਿਉਹਾਰ ‘ਤੇ ਵੀ ਨਹੀਂ ਮਿਲੀ ਕਿਸਾਨਾਂ ਨੂੰ ਰਾਹਤ

ਤਪਾ ਮੰਡੀ : ਕਿਸਾਨਾਂ ਦਾ ਝੋਨੇ ਨੂੰ ਲੈ ਕੇ ਵੱਡਾ ਫੈਸਲਾ, ਪੰਜਾਬ ‘ਚ ਨਹੀਂ ਵੇਚਾਂਗੇ ਝੋਨੇ ਦਾ ਇਕ ਵੀ ਦਾਣਾ। ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ, ਮਾਮਲਾ ਤਪਾ ਮੰਡੀ ਤੋਂ ਸਾਹਮਣੇ ਆਇਆ ਜਿਥੋਂ ਦੇ ਪਿੰਡ ਬੱਲੋਕੇ ਦੇ ਕਿਸਾਨਾਂ ਨੇ ਤਪਾ ਮੰਡੀ ਚ ਝੋਨਾ ਨਾ ਵੇਚਣ ਦੀ ਸਹੁੰ ਪਾ ਲਈ। ਕਿਸਾਨਾਂ ਵਲੋਂ ਸਰਕਾਰ ਖਿਲਾਫ ਰੋਸ ਜਾਹਰ ਕਰਦਿਆਂ ਮੰਡੀ ‘ਚ ਪਿਆ ਝੋਨਾ ਵੀ ਉਥੇ ਤੋਂ ਚੁੱਕਣਾ ਸ਼ੁਰੂ ਕਰ ਲਿਆ। ਇਥੋਂ ਤੱਕ ਕਿ ਝੋਨੇ ਦੀ ਬੋਲੀ ਕਰਨ ਆ ਰਹੇ ਇੰਸਪੈਕਟਰ ਖਿਲਾਫ ਵੀ ਜੰਮ ਕੇ ਭੜਾਸ ਕੱਢੀ।

Read Also ਪਰਾਲੀ ਨੇ ਕਿਸਾਨਾਂ ਦੇ ਦਿਨ ਬਦਲੇ, ਕੀਤੇ ਮਾਲਾ-ਮਾਲ

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਰਵੱਈਏ ਤੋਂ ਦੁਖੀ ਆ ਕੇ ਉਹ ਝੋਨੇ ਨੂੰ ਨਹਿਰ ‘ਚ ਵਹਾਉਣਾ ਜਿਆਦਾ ਸਹੀ ਸਮਝਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਦੀ ਨਮੀਂ ਸਹੀ ਹੋਣ ਦੇ ਬਾਵਜੂਦ ਵੀ ਸ਼ੈਲਰ ਵਾਲੇ ਝੋਨਾ ਨਹੀਂ ਚੱਕ ਰਹੇ, ਜਿਸ ਕਾਰਨ ਦਸ ਦਸ ਦਿਨ ਮੰਡੀਆਂ ‘ਚ ਕੱਟਣੇ ਪੈ ਰਹੇ ਹਨ ਪਰ ਇਸ ਬਾਰੇ ਜਿਵੇਂ ਹੀ ਆੜਤੀਏ ਨਾਲ ਗੱਲ਼ ਕੀਤੀ ਤਾਂ ਉਨ੍ਹਾਂ ਗੱਲ ਦਾ ਗੋਲਮੋਲ ਜਵਾਬ ਦਿੱਤਾ। ਇਸ ਦੇ ਮਾਮਲੇ ‘ਚ ਕਿਸਾਨਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸ਼ੈਲਰ ਤੇ ਸਰਕਾਰ ਦਾ ਇਹੀ ਰਵੱਈਆ ਰਿਹਾ ਤਾਂ ਸਾਰੇ ਕਿਸਾਨ ਹਰਿਆਣਾ ਚ ਆਪਣੀ ਫਸਲ ਵੇਚਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button