NewsBreaking NewsD5 specialIndiaPoliticsPunjab

ਸੇਵਾ ਸਿੰਘ ਸੇਖਵਾਂ ਨਿਕਲੇ ‘ਨਕਲੀ ਟਕਸਾਲੀ’! ਆਹ ਚੱਕੋ ਸਬੂਤਾਂ ਨਾਲ ਨੰਗੇ ਹੋਏ ਕਾਰਨਾਮੇ

ਗੁਰਦਾਸਪੁਰ : ਸੇਵਾ ਸਿੰਘ ਸੇਖਵਾਂ ਵੱਲੋਂ ਜਲਾਲਾਬਾਦ ਤੋਂ ਟਕਸਾਲੀ ਅਕਾਲੀ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਤਾਂ ਹੁਣ ਸੇਵਾ ਸਿੰਘ ਸੇਖਵਾਂ ਦੇ ਜੱਦੀ ਹਲਕੇ ਕਾਦੀਆਂ ਤੋਂ ਅਕਾਲੀ ਆਗੂਆਂ ਤੇ ਵਰਕਰਾਂ ਨੇ ਸੇਖਵਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਸੇਖਵਾਂ ਨੂੰ ਪਹਿਲਾਂ ਤਾਂ ਟਕਸਾਲੀ ਅਕਾਲੀ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਫਿਰ ਉਨ੍ਹਾਂ ਸੇਖਵਾਂ ਨੂੰ ਮੌਕਾ ਪ੍ਰਸਤ ਆਖਦਿਆਂ ਨਕਲੀ ਟਕਸਾਲੀ ਗਰਦਾਨ ਦਿੱਤਾ। ਅਕਾਲੀ ਆਗੂਆਂ ਨੇ ਸੇਖਵਾਂ ਦੇ ਕਿਰਦਾਰ ਨੂੰ ਭ੍ਰਿਸ਼ਟ ਆਖਦਿਆਂ ਉਨ੍ਹਾਂ ਤੇ ਪਾਰਟੀ ਵਰਕਰਾਂ ਤੋਂ ਪੈਸੇ ਖਾਣ ਅਤੇ ਕਾਂਗਰਸੀਆਂ ਨੂੰ ਚੇਅਰਮੈਨੀਆਂ ਵੰਡਣ ਦੇ ਇਲਜ਼ਾਮ ਵੀ ਲਗਾਏ।

Read Also ਬਾਦਲਾਂ ਨੂੰ ਵੱਡਾ ਝਟਕਾ, 40 ਅਕਾਲੀ ਆਗੂ ਆਏ ਸੇਖਵਾਂ ਦੇ ਹੱਕ ‘ਚ

ਅਕਾਲੀ ਆਗੂਆਂ ਨੇ ਤਾਂ ਸੇਵਾ ਸਿੰਘ ਸੇਖਵਾਂ ਦੇ ਮੱਥੇ ਆਪਣੇ ਪੁੱਤਰ ਨਾਲ ਮਿਲੀਭੁਗਤ ਕਰ, ਗੈਰ ਕਨੂੰਨੀ ਰੇਤਾ ਵੇਚਣ ਦੇ ਇਲਜ਼ਾਮ ਵੀ ਮੜ੍ਹ ਦਿੱਤੇ। ਦੱਸ ਦਈਏ ਕਿ ਟਕਸਾਲੀ ਅਕਾਲੀ ਸੇਵਾ ਸਿੰਘ ਸੇਖਵਾਂ, ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਸਣੇ ਜਲਾਲਾਬਾਦ ਤੋਂ ਟਕਸਾਲੀ ਅਕਾਲੀ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਸੇਵਾ ਸਿੰਘ ਸੇਖਵਾਂ ਨੇ ਦਾਅਵਾ ਕੀਤਾ ਸੀ ਕਿ ਉਹ ਪਾਰਟੀ ਵਿੱਚੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਬਾਹਰ ਕਰ ਕੇ ਹੀ ਸਾਹ ਲੈਣਗੇ,ਅਜਿਹੇ ਵਿੱਚ ਅਕਾਲੀ ਦਲ ਨੇ ਇੱਕ ਵਾਰ ਫਿਰ ਤੋਂ ਟਕਸਾਲੀ ਅਕਾਲੀਆਂ ਨੂੰ ਖੁੱਡੇ ਲੈਨ ਲਾਉਣ ਲਈ ਨਵਾਂ ਪੈਤੜਾਂ ਕੱਢ ਮਾਰਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button