Breaking NewsD5 specialEntertainmentIndiaNewsTop News

ਸੇਨ ਬ੍ਰਦਰਜ਼ ਦੀ ਟੁੱਟੀ ਜੋੜੀ, ਬੱਦਲ ਫਟਣ ਤੋਂ ਬਾਅਦ ਲਾਪਤਾ ਪੰਜਾਬੀ ਗਾਇਕ ਮਨਮੀਤ ਦੀ ਕਰੇਰੀ ਲੇਕ ਤੋਂ ਮਿਲੀ ਲਾਸ਼

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਬੱਦਲ ਫਟਣ ਦੀ ਘਟਨਾ ਨਾਲ ਭਿਆਨਕ ਤਬਾਹੀ ਹੋਈ ਹੈ। ਇਸ ਆਪਦਾ ‘ਚ ਸੂਬੇ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਕਈ ਲੋਕਾਂ ਦੀ ਜਾਨ ਚੱਲੇ ਗਈ ਹੈ। ਇਸ ਆਪਦਾ ‘ਚ ਪੰਜਾਬ ਦੇ ਨਾਮੀ ਸੂਫੀ ਸਿੰਗਰ ਸੇਨ ਬ੍ਰਦਰਜ਼ ਵਿੱਚੋਂ ਮਨਮੀਤ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਲਾਸ਼ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਕਰੇਰੀ ਤੋਂ ਬਰਾਮਦ ਕੀਤਾ ਗਿਆ ਹੈ।

ਅਨਿਲ ਜੋਸ਼ੀ ਦੀ ਹੋਈ ਬੱਲੇ-ਬੱਲੇ ! ਭਾਜਪਾ ਹਾਈਕਮਾਨ ਵੀ ਹੈਰਾਨ !

ਕਾਂਗੜਾ ਜ਼ਿਲ੍ਹਾ ਪੁਲਿਸ ਅਧਿਕਾਰੀ ਵਿਮੁਕਤ ਰੰਜਨ ਨੇ ਖ਼ੁਦ ਹੀ ਪੰਜਾਬੀ ਗਾਇਕ ਮਨਮੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮਨਮੀਤ ਸਿੰਘ ਆਪਣੇ ਭਰਾ ਅਤੇ ਚਾਰ ਦੋਸਤਾਂ ਨਾਲ ਘੁੰਮਣ ਲਈ ਧਰਮਸ਼ਾਲਾ ਗਏ ਸਨ। ਉਹ ਪੰਜਾਬ ਦੇ ਅੰਮ੍ਰਿਤਸਰ ਦੇ ਵਸਨੀਕ ਸੀ। ਉਨ੍ਹਾਂ ਦਾ ਸਿੰਗਿੰਗ ਗਰੁੱਪ ਸੇਨ ਬ੍ਰਦਰਜ਼ ਦੇ ਨਾਮ ਨਾਲ ਕਾਫ਼ੀ ਮਸ਼ਹੂਰ ਹੈ। ਮਨਮੀਤ ਸਿੰਘ ਪੰਜਾਬ ਦਾ ਮਸ਼ਹੂਰ ਸੂਫੀ ਗਾਇਕ ਸਨ। ਉਹ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਕਾਫ਼ੀ ਮਸ਼ਹੂਰ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

🔴LIVE| ਨਵਜੋਤ ਸਿੱਧੂ ਦਾ ਹੋਵੇਗਾ ਇੱਕ ਪਾਸਾ! ਰਣਨੀਤੀ ਤਿਆਰ! ਰਾਜਪੁਰਾ ਮਾਮਲਾ! ਕਿਸਾਨਾਂ ਦਾ ਵੱਡਾ ਐਲਾਨ!

ਉਨ੍ਹਾਂ ਦੇ ਭਰਾ ਅਤੇ ਦੋਸਤਾਂ ਨੇ ਮਨਮੀਤ ਸਿੰਘ ਦਾ ਮੋਬਾਈਲ ਨੰਬਰ ਨਾ ਲੱਗਣ ‘ਤੇ ਸਥਾਨਕ ਲੋਕਾਂ ਨਾਲ ਮਿਲ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਹੁਣ ਉਸ ਦੀ ਲਾਸ਼ ਕਰੇਰੀ ਝੀਲ ਖ਼ੇਤਰ ਵਿਚ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਪ੍ਰਸਿੱਧ ਸੂਫੀ ਗਾਇਕ ਮਨਮੀਤ ਸਿੰਘ ਕਰੇਰੀ ਝੀਲ ਦੇ ਨਜ਼ਦੀਕ ਲਾਪਤਾ ਹੋ ਗਿਆ ਸਨ। ਰਾਹਤ ਅਤੇ ਬਚਾਅ ਟੀਮ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀ ਸੀ।  ਉਨ੍ਹਾਂ ਦੀ ਲਾਸ਼ ਮੰਗਲਵਾਰ ਦੇਰ ਰਾਤ ਝੀਲ ਦੇ ਨਜ਼ਦੀਕ ਬਰਾਮਦ ਹੋਈ। ਉਸ ਤੋਂ ਬਾਅਦ ਉਸ ਦੀ ਦੇਹ ਨੂੰ ਧਰਮਸ਼ਾਲਾ ਲਿਜਾਇਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button